ਨਵੀਂ ਦਿੱਲੀ-ਪੰਜਾਬ ਵਿਧਾਨ ਸੱਭਾ ਦੀਆਂ 117 ਸੀਟਾਂ ਲਈ ਕਾਂਗਰਸ ਹਾਈਕਮਾਨ ਨੇ 114 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕਰ ਦਿੱਤੀ ਹੈ। ਭਾਈ ਭਤੀਜਾਵਾਦ ਦਾ ਹੀ ਬੋਲਬਾਲਾ ਰਿਹਾ ਹੈ। ਮੁੱਖ ਆਗੂ ਆਪਣੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿਵਾਉਣ ਵਿੱਚ ਸਫਲ ਰਹੇ ਹਨ।
ਪਾਰਟੀ ਹਾਈ ਕਮਾਨ ਨੇ ਆਮ ਵਰਕਰਾਂ ਦੀ ਯੋਗਤਾ ਨੂੰ ਦਰਕਿਨਾਰੇ ਕਰਦੇ ਹੋਏ ਜਿਆਦਾਤਰ ਪੰਜਾਬ ਕਾਂਗਰਸ ਦੇ ਨੇਤਾਵਾਂ ਦੇ ਰਿਸ਼ਤੇਦਾਰਾਂ ਨੂੰ ਹੀ ਟਿਕਟਾਂ ਦੇ ਕੇ ਨਿਵਾਜਿਆ। ਕੈਪਟਨ ਅਮਰਿੰਦਰ ਸਿੰਘ ਆਪਣੇ ਸਪੁੱਤਰ ਰਣਇੰਦਰ ਸਿੰਘ ਨੂੰ, ਭੱਠਲ ਆਪਣੇ ਜਵਾਈ ਨੂੰ, ਮਹਿੰਦਰ ਕੇਪੀ ਆਪਣੀ ਪਤਨੀ ਨੂੰ ਅਤੇ ਪਰਤਾਪ ਸਿੰਘ ਬਾਜਵਾ ਆਪਣੀ ਪਤਨੀ ਨੂੰ ਟਿਕਟ ਦਿਵਾਉਣ ਵਿੱਚ ਸਫਲ ਰਹੇ। ਬੇਅੰਤ ਸਿੰਘ ਦੇ ਦਾਗੀ ਪੋਤਰੇ ਗੁਰਕੀਰਤ ਸਿੰਘ ਨੂੰ ਕੋਟਲੀ ਹਲਕੇ ਤੋਂ ਟਿਕਟ ਦਿੱਤਾ ਗਿਆ ਹੈ। ਗੁਰਕੀਰਤ ਤੇ ਇੱਕ ਫਰਾਂਸੀਸੀ ਲੜਕੀ ਨੇ ਰੇਪ ਦਾ ਅਰੋਪ ਲਗਾਇਆ ਸੀ ਜੋ ਕਿ ਲੰਬੇ ਸਮੇਂ ਤੱਕ ਸੁਰਖੀਆਂ ਵਿੱਚ ਰਿਹਾ ਸੀ। ਜਗਮੀਤ ਬਰਾੜ ਦੇ ਭਰਾ ਨੂੰ ਟਿਕਟ ਦਿੱਤੀ ਗਈ ਹੈ। ਦੂਲੋ ਵੀ ਆਪਣੀ ਪਤਨੀ ਨੂੰ ਸੀਟ ਦਿਵਾਉਣ ਵਿੱਚ ਕਾਮਯਾਬ ਰਿਹਾ ਹੈ। ਤਿੰਨ ਸੀਟਾਂ ਭੋਆ, ਮਾਣਸਾ ਅਤੇ ਸੁਜਾਨਪੁਰ ਤੇ ਅਜੇ ਤੱਕ ਸਹਿਮਤੀ ਨਹੀਂ ਹੋ ਸਕੀ।