ਵਿਦਿਆ ਬਾਲਨ ਨੇ ਕਿਹਾ ਕਿ ਅਜੇ ਉਸਦਾ ਸ਼ਾਦੀ ਕਰਾਉਣ ਦਾ ਕੋਈ ਇਰਾਦਾ ਨਹੀਂ। ਹੁਣੇ ਰਿਲੀਜ਼ ਹੋਈ ‘ਡਰਟੀ ਪਿਕਚਰ’ ਦੀ ਕਾਮਯਾਬੀ ਤੋਂ ਖੁਸ਼ ਵਿਦਿਆ ਬਾਲਨ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਕਹੀ।
ਵਿਦਿਆ ਨੇ ਕਿਹਾ, “ਮੇਰਾ ਕੈਰੀਅਰ ਵਧੀਆ ਚਲ ਰਿਹਾ ਹੈ। ਮੈਂ ਇਸ ਵੇਲੇ ਬਹੁਤ ਖੁਸ਼ ਹਾਂ। ਸ਼ਾਦੀ ਬਾਰੇ ਅਜੇ ਮੈਂ ਬਿਲਕੁਲ ਨਹੀਂ ਸੋਚ ਰਹੀ। ਮੈਂ ਸ਼ਾਦੀ ਜ਼ਰੂਰ ਕਰਾਂਗੀ, ਇਸਨੂੰ ਟਾਲਾਂਗੀ ਨਹੀਂ। ਲੇਕਨ ਮੌਜੂਦਾ ਸਮੇਂ ਇਸਨੂੰ ਟਾਲ ਰਹੀ ਹਾਂ। ਚੋਟੀ ਦੀਆਂ ਹੀਰੋਇਨਾਂ ਵਾਂਗ ਵਧੇਰੇ ਮਿਹਨਤਾਨਾ ਮਿਲਣ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਵਿਦਿਆ ਨੇ ਕਿਹਾ ਕਿ ਮੈ ਇਹ ਸਭ ਨਹੀਂ ਸੋਚਦੀ। ਮੈਂ ਹਮੇਸ਼ਾਂ ਪੈਸਿਆਂ ਤੋਂ ਵਧੇਰੇ ਕਹਾਣੀ ਅਤੇ ਆਪਣੇ ਰੋਲ ਵੱਲ ਧਿਆਨ ਦਿੱਤਾ ਹੈ। ਹਾਂ, ਜੇਕਰ ਵਧੇਰੇ ਪੈਸੇ ਮਿਲਦੇ ਹਨ ਤਾਂ ਇਸਤੋਂ ਕਿਸਨੂੰ ਇਨਕਾਰ ਹੋ ਸਕਦਾ ਹੈ।