ਫਰਾਂਸ (ਸੰਧੂ) ਇਥੇ ਪਿਛਲੇ ਦਿਨੀ ਹੋਈਆਂ ਭਾਰੀ ਬਾਰਸ਼ਾਂ ਕਾਰਨ ਪੈਰਿਸ ਦੇ ਵਿਚਕਾਰ ਚੱਲ ਰਹੇ ਸੇਨ ਦਰਿਆ ਦਾ ਪਾਣੀ ਕਾਫੀ ਹੱਦ ਤੱਕ ਚੜ੍ਹ ਗਿਆ ਹੈ।
ਜਿਹੜਾ ਕਿ 2 ਮੀਟਰ ਤੋਂ ਲੈਕੇ 3.30 ਮੀਟਰ ਦੀ ਉਚਾਈ ਤੱਕ ਮਾਪਿਆ ਗਿਆ ਹੈ।ਪੁਲੀਸ ਹੈਡ ਕੁਆਟਰ ਨੇ ਕਿਸੇ ਵੀ ਸੰਭਾਵੀ ਖਤਰੇ ਨੂੰ ਭਾਂਪਦਿਆਂ ਸੇਨ ਦਰਿਆ ਦੇ ਨਾਲ ਨਾਲ ਚਲਦੀ ਸ਼ੜਕ ਉਪਰ ਕਈ ਜਗ੍ਹਾ ਤੇ ਆਵਾਜਾਈ ਨੂੰ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਹੈ।ਕਿਉ ਕਿ ਆਉਣ ਵਾਲੇ ਦਿੱਨਾਂ ਵਿੱਚ ਪਾਣੀ ਦਾ ਵਹਾਅ ਹੋਰ ਵੀ ਵਧਣ ਦੀ ਸੰਭਾਵਨਾ ਹੈ।