ਦਰਸ਼ਕ ਵਖਰੇ ਸਿਨੇਮਾ ਨੂੰ ਸਵੀਕਾਰ ਕਰ ਰਹੇ ਹਨ। ਇਹ ਗੱਲ ਰਿਤਿਕ ਰੌਸ਼ਨ ਨੇ ਆਪਣੀ ਨਵੀਂ ਫਿਲਮ ਅਗਨੀਪੱਥ ਦੌਰਾਨ ਪੁਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ। ਉਨ੍ਹਾਂ ਨੇ ਕਿਹਾ ਕਿ ਮੈਂ ਬੇਹੱਦ ਖ਼ਰਾਬ ਅਭਿਨੇਤਾ ਹਾਂ। ਕਿਸੇ ਵੀ ਕਿਰਦਾਰ ਵਿਚ ਮੈਨੂੰ ਆਪਣੇ ਆਪ ਨੂੰ ਢਾਲਣ ਲਈ ਕਾਫ਼ੀ ਮੇਹਨਤ ਕਰਨੀ ਪੈਂਦੀ ਹੈ। ਮੈਨੂੰ ਉਹੀ ਕਿਰਦਾਰ ਬਣਨਾ ਪੈਂਦਾ ਹੈ ਵਰਨਾ ਮੈਂ ਬਿਲਕੁਲ ਵੀ ਅਦਾਕਾਰੀ ਨਹੀਂ ਕਰ ਪਾਉਂਦਾ।
ਰਿਤਿਕ ਨੇ ਕਿਹਾ ਕਿ ਇਹੀ ਕਾਰਨ ਹੀ ਕਿ ਉਹ ਉਹੀ ਫਿਲਮਾਂ ਕਰਦੇ ਹਨ ਜਿਹੜੀਆਂ ਉਸਦੀ ਸ਼ਖ਼ਸੀਅਤ ਵਿਚ ਨਿਖਾਰ ਲਿਆ ਸਕਣ, ਜਿਹੜੀਆਂ ਉਸਨੂੰ ਨਵੀਆਂ ਚੁਣੌਤੀਆਂ ਲਈ ਤਿਆਰ ਕਰ ਸਕਣ। ਫਿਲਮ ਜੋਧਾ ਅਕਬਰ ਵੀ ਉਸਨੇ ਇਸੇ ਲਈ ਕੀਤੀ ਸੀ। ਰਿਤਿਕ ਨੇ ਕਿਹਾ ਕਿ ਉਹ ਐਵਾਰਡਜ਼ ਬਾਰੇ ਬਹੁਤਾ ਨਹੀਂ ਸੋਚਦੇ। ਆਪਣੇ ਅਦਾਕਾਰੀ ਰਾਹੀਂ ਜੇਕਰ ਉਹ ਲੋਕਾਂ ਦੇ ਚੇਹਰਿਆਂ ‘ਤੇ ਕੁਝ ਮੁਸਕਰਾਹਟ ਲਿਆ ਸਕਣ ਤਾਂ ਇਹੀ ਉਸ ਲਈ ਸਭ ਤੋਂ ਵੱਡਾ ਪੁਰਸਕਾਰ ਹੈ।