ਨਵੀਂ ਦਿੱਲੀ- ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸੱਭਾ ਚੋਣਾਂ ਵਿੱਚ ਵੱਡੇ ਪੱਧਰ ਤੇ ਕਾਲੇ ਧੰਨ ਦੀ ਵਰਤੋਂ ਕੀਤੇ ਜਾਣ ਬਾਰੇ ਸ਼ਕ ਕੀਤਾ ਜਾ ਰਿਹਾ ਹੈ। ਖੁਦ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇੱਕਲੇ ਉਤਰਪ੍ਰਦੇਸ਼ ਵਿੱਚ ਹੀ 10 ਹਜ਼ਾਰ ਕਰੋੜ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।ਕਾਲੇ ਧੰਨ ਦੀ ਵਰਤੋਂ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਰੀਜ਼ਰਵ ਬੈਂਕ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਰੀਜ਼ਰਵ ਬੈਂਕ ਨੂੰ ਇਸ ਬਲੈਕ ਮਨੀ ਦੀ ਵਰਤੋਂ ਤੇ ਰੋਕ ਲਗਾਉਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਵੇ ਕਿ ਸ਼ੱਕੀ ਵਿਅਕਤੀ ਬੈਂਕਾਂ ਦਾ ਦੁਰਉਪਯੋਗ ਨਾਂ ਕਰ ਸਕਣ। ਹਾਲ ਹੀ ਵਿੱਚ ਯੂਪੀ ਦੇ ਕੁਝ ਜਿਲ੍ਹਿਆਂ ਤੋਂ 42 ਕਰੋੜ ਰੁਪੈ ਬਰਾਮਦ ਕੀਤੇ ਗਏ ਹਨ।