ਸਦੀਆਂ ਸਮੇਟ ਲਈਏ
ਇਕ ਪਲ ਵਿਚ
ਆਓ ਜੀ ਲਈਏ
ਇਕ ਪਲ ਵਿਚ
ਸਮੇਂ ਦੀ ਬੁੱਕਲ
ਵਿਚੋਂ ਕਿਰਿਆ ਸਾਲ
ਤੇ ਮਿਲਿਆ
ਫੇਰ ਇਕ ਪਲ
ਹਵਾ ਦੇ ਝੋਂਕੇ ਨੇ ਕਿਹਾ
ਹੋਰ ਮੌਕਿਆ ਮਿਲਿਆ
ਇਸ ਪਲ
ਨਵਾਂ ਸਫ਼ਰ ਏ
ਕੁਝ ਕਰ ਗੁਜ਼ਰਨ
ਦਾ ਪਲ ਏ
ਜੁਟੇ ਰਹਿਣ
ਦਾ ਪਲ ਏ,
ਜੋ ਨਾ ਕਰ ਸਕੇ
ਹੁਣ ਕਰ ਸਕਣਾ ਏ
ਕਹਿਣੀ ਤੇ ਕਥਨੀ
ਇਕ ਕਰਨ ਦਾ ਪਲ ਏ,
ਚੰਗੀ ਹੋਂਦ ਬਨਾਉਣ
ਦਾ ਪਲ ਏ।
ਜੋ ਆਪਣੇ ਜਿਹਾ
ਇਕ ਮਿਲ ਜਾਵੇ
ਸਫ਼ਰ ਸੁਖਾਲਾ ਕਰਨ
ਦਾ ਪਲ ਏ
ਦੁਨੀਆਂ ਦੀ ਭੀੜ ਵਿਚ
ਕੁਝ ਕਰ ਸਕਣਾ ਏ
ਹਸ ਕੇ ਵੀ
ਰੋ ਕੇ ਵੀ
ਸਾਰਾ ਡਰ
ਮਿਟ ਸਕਦਾ ਏ
ਆਉ ਸਦੀਆਂ ਸਮੇਟ ਲਈਏ
ਇਕ ਪਲ ਵਿਚ
ਆਉ ਜੀ ਲਈਏ
ਇਕ ਪਲ ਵਿਚ।