ਫਰਾਂਸ, (ਸੰਧੂ) – ਇਥੇ ਸਾਉਥ ਇਲਾਕੇ ਦੀ ਅਲਪਸ ਸਟੇਟ ਵਿੱਚ ਸ਼ਨਿਚਰਵਾਰ ਸਾਢੇ ਤਿੰਨ ਵਜੇ ਪੁਲਿਸ ਨੇ ਸਪੀਡ ਕੈਮਰਾ ਲਾ ਕੇ ਇੱਕ 39 ਸਾਲਾਂ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਜਿਹੜਾ 130 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਵਾਲੇ ਰੂਟ ਉਪਰ 255 ਕਿ.ਮੀ. ਰਫਤਾਰ ਨਾਲ ਆਪਣੀ ਬੀ ਐਮ ਡਬਲਯੂ ਕਾਰ ਵਿੱਚ ਹਵਾ ਨਾਲ ਗੱਲਾਂ ਕਰਦਾ ਜਾਂਦਾ ਸੀ।ਮੌਕੇ ਉਪਰ ਹੀ ਪੁਲਿਸ ਨੇ ਉਸਦਾ ਡਰਾਈਵਿੰਗ ਲਾਇੰਸਸ ਅਤੇ ਕਾਰ ਜ਼ਬਤ ਕਰ ਲੀ ਹੈ।ਹੁਣ ਉਸ ਦਾ ਅਗਲਾ ਫੈਸਲਾ ਅਦਾਲਤ ਕਰੇਗੀ।ਇਸ ਤੋਂ ਪਹਿਲਾਂ 1 ਦਸੰਬਰ ਨੂੰ ਇਸੇ ਹਾਈਵੇ ਉਪਰ ਹੀ 242 ਕਿ.ਮੀ. ਦੀ ਰਫਤਾਰ ਤੇ ਜਾ ਰਹੇ ਇੱਕ 34 ਸਾਲਾਂ ਦੇ ਆਦਮੀ ਨੂੰ ਵੀ ਗ੍ਰਿਫਤਾਰ ਕੀਤਾ ਸੀ।ਇਥੇ ਇਹ ਵੀ ਯਿਕਰ ਯੋਗ ਹੈ ਕਿ ਫਰਾਂਸ ਵਿੱਚ ਇਹ ਪਹਿਲਾ ਮੌਕਾ ਹੈ ਕਿ 255 ਕਿ.ਮੀ. ਦੀ ਰਫਤਾਰ ਤੇ ਕਿਸੇ ਡਰਾਇਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ,ਜਿਹੜਾ ਇੱਕ ਰੀਕਾਰਡ ਹੈ।