ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਜਿੱਥੇ ਇਸ ਮਹੀਨੇ ਦੇ ਅੰਤ ਤੱਕ ਵਾਪਿਸ ਦੇਸ਼ ਪਰਤਣ ਦੀਆਂ ਤਿਆਰੀਆਂ ਕਰ ਰਹੇ ਹਨ, ਓਧਰ ਮੁਸ਼ੱਰਫ਼ ਦੇ ਸ਼ਾਸਨ ਕਾਲ ਸਮੇਂ ਮਾਰੇ ਗਏ ਬਲੋਚ ਨੇਤਾ ਅਕਬਰ ਬੁੱਗਤੀ ਦੇ ਪੋਤਰੇ ਨੇ ਉਨ੍ਹਾਂ ਦੇ ਸਿਰ ਤੇ 10 ਕਰੋੜ 10 ਲੱਖ ਰੁਪੈ ਦਾ ਇਨਾਮ ਰੱਕਿਆ ਹੈ।
ਸ਼ਾਹਜਾਨ ਬੁਗਤੀ ਨੇ ਸਿੰਧ ਸੂਬੇ ਦੇ ਪੀਰ ਜੋਗੇਥ ਵਿੱਚ ਕਿਹਾ, ‘ ਜੋ ਵੀ ਮੁਸ਼ਰੱਫ਼ ਨੂੰ ਮਾਰੇਗਾ, ਮੈਂ ਉਸ ਨੂੰ ਦਸ ਲੱਖ ਰੁਪੈ ਨਕਦ ਅਤੇ ਦਸ ਕਰੋੜ ਰੁਪੈ ਦਾ ਬੰਗਲਾ ਦੇਵਾਂਗਾ ਅਤੇ ਉਸ ਨੂੰ ਪੂਰੀ ਸੁਰੱਖਿਆ ਵੀ ਦਿੱਤੀ ਜਾਵੇਗੀ।’
2006 ਵਿੱਚ ਅਕਬਰ ਬੁਗਤੀ ਅਤੇ ੳਸ ਦੇ ਕਈ ਸਾਥੀ ਕੋਹਲੂ ਜਿਲ੍ਹੇ ਵਿੱਚ ਸੈਨਾ ਦੁਆਰਾ ਇੱਕ ਸੰਘਰਸ਼ ਦੌਰਾਨ ਮਾਰੇ ਗਏ ਸਨ, ਇਸ ਦੇ ਆਰਡਰ ਜਨਰਲ ਮੁਸ਼ੱਰਫ਼ ਨੇ ਦਿੱਤੇ ਸਨ ਜੋ ਉਸ ਸਮੇਂ ਸੈਨਾ ਮੁੱਖੀ ਵੀ ਸਨ ਅਤੇ ਦੇਸ਼ ਦੇ ਰਾਸ਼ਟਰਪਤੀ ਵੀ ਸਨ। ਸ਼ਾਹਜਾਨ ਨੇ ਮੁਸ਼ੱਰਫ਼ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਵੀ ਕੀਤੀ। ਸ਼ਾਜਜਾਨ ਨੇ ਕਿਹਾ, “ਮੁਸ਼ਰੱਫ਼ ਦੇ ਲਈ ਫਾਂਸੀ ਦਾ ਫੰਦਾ ਤਿਆਰ ਹੈ। ਜੇ ਸਰਕਾਰ ਨੇ ਮੁਸ਼ਰੱਫ਼ ਨੂੰ ਆਂਉਦੇ ਸਾਰ ਗ੍ਰਿਫ਼ਤਾਰ ਨਾਂ ਕੀਤਾ ਤਾਂ ਇਸ ਦੇ ਗੰਭੀਰ ਪਰਿਣਾਮ ਨਿਕਲਣਗੇ।” ਉਸ ਨੇ ਕਿਹਾ ਕਿ ਮੁਸ਼ਰੱਫ਼ ਨੇ ਨਾਂ ਕੇਵਲ ਉਸ ਦੇ ਦਾਦਾ ਨੂੰ ਹੀ ਮਾਰਿਆ ਸਗੋਂ ਇਸਲਾਮਾਬਾਦ ਵਿੱਚ ਲਾਲ ਮਸਜਿਦ ਸੰਘਰਸ਼ ਦੌਰਾਨ ਸੈਂਕੜੇ ਨਿਰਦੋਸ਼ ਲੋਕਾਂ ਦੀ ਹੱਤਿਆ ਵੀ ਕਰਵਾਈ।