ਵਾਸ਼ਿੰਗਟਨ- ਵਾਈਟ ਹਾਊਸ ਵਿੱਚ ਉਸ ਸਮੇਂ ਹਫ਼ੜਾਦਫ਼ੜੀ ਮੱਚ ਗਈ, ਜਦੋਂ ਗੇਟ ਦੇ ਬਾਹਰ ਜਮ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਅਹਾਤੇ ਵਿੱਚ ਸਮੋਕ ਬੰਬ ਸੁੱਟਿਆ। ਵਾੲਟੀਟ ਹਾਊਸ ਨੂੰ ਕੁਝ ਸਮੇਂ ਲਈ ਬੰਦ ਕਰ ਕੇ ਜਾਂਚ ਪੜਤਾਲ ਕੀਤੀ ਗਈ। ਜਿਸ ਸਮੇਂ ਬੰਬ ਸੁੱਟਿਆ ਗਿਆ ,ਉਸ ਸਮੇਂ ਰਾਸ਼ਟਰਪਤੀ ਓਬਾਮਾ ਆਪਣੀ ਪਤਨੀ ਦੇ ਜਨਮ ਦਿਨ ਦੀ ਪਾਰਟੀ ਤੇ ਡਿਨਰ ਲਈ ਗਏ ਹੋਏ ਸਨ।
ਆਕਿਊਪਾਈ ਵਾਲ ਸਟਰੀਟ ਦੇ ਵਿਖਾਵਾਕਾਰੀ ਵਾਈਟ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਸਨ। ਸ਼ਾਮ ਤੱਕ 1000 ਹਜ਼ਾਰ ਦੇ ਕਰੀਬ ਵਿਖਾਵਾਕਾਰੀ ਇੱਕਠੇ ਹੋ ਗਏ ਸਨ। ਹਨੇਰਾ ਹੋਣ ਤੋਂ ਬਾਅਦ ਵਾਈਟ ਹਾਊਸ ਦੇ ਕੈਂਪ ਵਿੱਚ ਬੰਬ ਸੁੱਟਿਆ ਗਿਆ। ਅਜੇ ਤੱਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਰਾਸ਼ਟਰਪਤੀ ਓਬਾਮਾ ਅਤੇ ਮਿਸ਼ਲ ਓਬਾਮਾ ਵਾਪਿਸ ਵਾਈਟ ਹਾਊਸ ਵਿੱਚ ਪਰਤ ਆਏ ਹਨ।