ਨਿਊਯਾਰਕ- ਫੋਟੋਗਰਾਫ਼ੀ ਦੀ ਦੁਨੀਆਂ ਵਿੱਚ ਮਸ਼ਹੂਰ ਕੰਪਨੀ ਈਸਟਮੈਨ ਕੋਡਕ ਦੀਵਾਲੀਆ ਹੋਣ ਜਾ ਰਹੀ ਹੈ।
133 ਸਾਲ ਪੁਰਾਣੀ ਇਸ ਕੰਪਨੀ ਦੀ ਮਾਲੀ ਹਾਲਤ ਏਨੀ ਖਰਾਬ ਹੋ ਚੁੱਕੀ ਹੈ ਕਿ ਉਸ ਨੇ ਅਦਾਲਤ ਵਿੱਚ ਬੈਂਖ-ਕਰੱਪਸੀ ਫਾਈਲ ਕਰ ਦਿੱਤੀ ਹੈ। ਕੋਡਕ ਨਵੀਂ ਤਕਨੀਕ ਨਹੀਂ ਅਪਣਾ ਸਕੀ। ਡਿਜ਼ੀਟਲ ਕੈਮਰਿਆਂ ਦੇ ਆਉਣ ਨਾਲ ਕੰਪਨੀ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ।2003 ਤੋਂ ਕੋਡਕ 47 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰ ਚੁੱਕੀ ਹੈ। ਹੁਣ ਤੱਕ ਉਹ ਆਪਣੇ 13 ਪਲਾਂਟ ਬੰਦ ਕਰ ਚੁੱਕੀ ਹੈ।
ਕੋਡਕ ਵਿੱਚ ਇਸ ਸਮੇਂ 19 ਹਜ਼ਾਰ ਲੋਕ ਕੰਮ ਕਰਦੇ ਹਨ। ਪਹਿਲਾਂ ਇਹ ਕੰਪਨੀ ਚੈਪਟਰ ਅਲੈਵਨ ਫਾਈਲ ਕਰ ਰਹੀ ਹੈ। 80 ਦੇ ਦਹਾਕਿਆਂ ਵਿੱਚ ਇਸ ਕੰਪਨੀ ਵਿੱਚ ਡੇਢ ਲੱਖ ਦੇ ਕਰੀਬ ਲੋਕ ਕੰਮ ਕਰਦੇ ਸਨ। ਫੋਟੋਗਰਾਫ਼ੀ ਵਿੱਚ ਡਿਜ਼ੀਟਲ ਕਰਾਂਤੀ ਆਉਣ ਨਾਲ ਮਾਰਕਿੱਟ ਵਿੱਚ ਕੋਡਕ ਫਿ਼ਲਮਾਂ ਦੀ ਜਰੂਰਤ ਘੱਟਣ ਲਗੀ ਹੈ। ਜਿਸ ਕਰਕੇ ਕੰਪਨੀ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਡੀਆ ਵਿੱਚ ਸਥਿਤ ਕੋਡਕ ਕੰਪਨੀ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਮੂਲ ਕੰਪਨੀ ਦੇ ਦੀਵਾਲੀਆਪਣ ਦੀ ਅਪੀਲ ਕਰਨ ਦਾ ਸਾਡੇ ਉਪਰ ਕੋਈ ਅਸਰ ਨਹੀਂ ਪਵੇਗਾ।