ਪੈਰਿਸ, ( ਸੰਧੂ ) – ਇਥੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਬੋਬੀਨੀ ਵਿੱਚ ਚੋਰਾਂ ਨੇ ਇੱਕ ਗਡੋਨ ਦਾ ਦਰਵਾਜ਼ਾ ਭੰਨ ਕੇ 230 ਆਈਫੋਨ, ਟੈਲੀਫੋਨ, ਵੀਡੀਓ, ਟੈਲੀਵੀਜ਼ਨ, ਹੀ ਫੀ ਅਤੇ ਫੋਟੋ ਕੈਮਰੇ ਚੁਰਾ ਲਏ ਹਨ। ਇੱਕ ਅੰਦਾਜ਼ੇ ਮੁਤਾਬਕ ਡੇਢ ਲੱਖ ਤੋਂ ਲੈਕੇ ਦੋ ਲੱਖ ਐਰੋ ਦੇ ਕਰੀਬ ਮਾਲ ਚੋਰੀ ਹੋ ਗਿਆ ਹੈ। ਇਸ ਇਲਾਕੇ ਦੀ ਜੁਡੀਸ਼ੀਅਲ ਪੁਲਿਸ ਇਸ ਵਾਰਦਾਤ ਦੀ ਪੂਰੀ ਛਾਣਬੀਣ ਕਰ ਰਹੀ ਹੈ।