ਪੈਰਿਸ,( ਸੰਧੂ ) – ਇਥੇ 70 ਸਾਲਾਂ ਦੇ ਦਾਨੀਅਲ ਫਾਰੀ ਨਾਂ ਦੇ ਯਹੂਦੀ ਧਰਮ ਦੇ ਪੁਜਾਰੀ ਜਿਸ ਨੂੰ ਫਰੈਂਚ ਬੋਲੀ ਵਿੱਚ ਰਾਬਬਾਂ ਕਹਿੰਦੇ ਹਨ।ਨਾਬਾਲਿਗ ਨਾ ਬੱਚਿਆਂ ਦੀ ਹਿਫਾਜ਼ਤ ਲਈ ਬਣੀ ਸਪੈਸ਼ਲ ਬ੍ਰੀਗੇਡ ਨੇ ਗ੍ਰਿਫਤਾਰ ਕੀਤਾ ਹੈ।ਜਿਸ ਉਪਰ ਇੱਕ ਔਰਤ ਨੇ ਦੋਸ਼ ਲਾਇਆ ਹੈ, ਕਿ 20 ਸਾਲ ਪਹਿਲਾਂ ਜਦੋਂ ਉਹ 11 ਸਾਲਾਂ ਦੀ ਸੀ ਇਸ ਰਾਬਬਾਂ ਨੇ ਉਸ ਨਾਲ ਮਾੜੀ ਹਰਕਤ ਕੀਤੀ ਸੀ।ਪੁਲਿਸ ਨੇ ਇਸ ਦੋਸ਼ ਤਹਿਤ ਉਸ ਨੂੰ ਬਕਾਇਦਾ ਚਾਰਜ਼ ਕਰ ਲਿਆ ਹੈ।ਇਥੇ ਇਹ ਵੀ ਵਰਨਣ ਯੋਗ ਹੈ ਕਿ ਇਹ ਆਦਮੀ ਫਰਾਂਸ ਵਿੱਚ ਯਹੂਦੀਆਂ ਦੀ ਅਜਾਦੀ ਦੀ ਅਵਾਜ਼ ਨੂੰ ਬਲੁੰਦ ਕਰਨ ਵਾਲੀ ਇੱਕ ਮੂਵਮੈਂਟ ਦਾ ਸਿਰ ਕੱਢ ਲੀਡਰ ਹੈ।
ਯਹੂਦੀਆਂ ਦਾ ਧਾਰਮਿੱਕ ਪੁਜਾਰੀ ਨਾਬਾਲਿਗ ਨਾਲ ਅਸ਼ਲੀਲ ਹਰਕਤ ਕਰਨ ਤੇ ਗ੍ਰਿਫਤਾਰ
This entry was posted in ਅੰਤਰਰਾਸ਼ਟਰੀ.