ਪੈਰਿਸ, (ਸੁਖਵੀਰ ਸਿੰਘ ਸੰਧੂ) – ਪ੍ਰੈਸ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ ਡੈਨਮਾਰਕ ਦੇ ਸ਼ਹਿਰ ਕੋਪਨਹੇਗਨ ਵਿੱਚ ਸ. ਬਲਵਿੰਦਰ ਸਿੰਘ ਸੈਫਦੀਪੁਰ ਵਿਧਾਨ ਸਭਾ ਹਲਕਾ ਘਨੌਰ ਤੋਂ ਜਿਹੜੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਅਤੇ ਸਾਰੀਆ ਸਮਾਜਿੱਕ ਜੱਥੇਬੰਦੀਆਂ ਵਲੋਂ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ।ਜਿਸ ਵਿੱਚ ਪੰਜਾਬ ਦੇ ਹਾਲਾਤਾਂ ਵਾਰੇ ਖੁੱਲ ਕੇ ਵਿਚਾਰਾਂ ਹੋਈਆਂ।ਇਸ ਮੀਟਿੰਗ ਵਿੱਚ ਖਾਸ ਗੱਲ ਇਹ ਸੀ ਕਿ ਸਾਰੀਆ ਹੀ ਜੱਥੇਬੰਦੀਆਂ ਵਲੋਂ ਇਹ ਅਹਿਮ ਫੈਸਲਾ ਲਿਆ ਗਿਆ ਕਿ ਇਹਨਾਂ ਚੋਣਾਂ ਵਿੱਚ ਪੰਜਾਬ ਦੇ ਵੋਟਰ ਪ੍ਰੀਵਾਰਕ ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਕਰਨ ਵਾਲੇ ਉਮੀਦਵਾਰਾਂ ਨੂੰ ਸਬਕ ਸਿਖਾਉਣ, ਇਸ ਵਾਰ ਇੱਕ ਸੁਹਿਰਦ, ਇਮਾਨਦਾਰ ਜੰਤਾ ਦਾ ਸੇਵਕ ਤੇ ਸੱਚੇ ਉਮੀਦਵਾਰ ਨੂੰ ਹੀ ਆਪਣਾ ਕੀਮਤੀ ਵੋਟ ਪਾਕੇ ਅੱਗੇ ਲਿਆਦਾਂ ਜਾਵੇ। ਇਸ ਵਿੱਚ ਹੀ ਪੰਜਾਬ ਦੀ ਭਲਾਈ ਹੈ।ਸ. ਬਲਵਿੰਦਰ ਸਿੰਘ ਸੈਫਦੀਪੁਰ ਜਿਹੜੇ ਘਨੌਰ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਇੱਕ ਅਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਹੇ ਹਨ।ਉਹ ਇੱਕ ਉਘੇ ਸਮਾਜ ਸੇਵਕ,ਸੂਝਵਾਨ ਤੇ ਲੋਕ ਸੇਵਾ ਨੂੰ ਸਮਰਪਿਤ ਆਗੂ ਹਨ।ਹਲਕੇ ਦੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵੱਧ ਤੋਂ ਵੱਧ ਵੋਟਾਂ ਨਾਲ ਨਿਸ਼ਾਨ ਮੰਜਾ ਉਪਰ ਮੋਹਰ ਲਾਕੇ ਇਹੋ ਜਿਹੇ ਆਗੂਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ।ਇਸ ਮੀਟਿੰਗ ਨੂੰ ਅੰਤਰਰਾਸ਼ਟਰੀ ਭਾਊ ਭਾਈਚਾਰਾ ਸੰਗਠਨ ਦੇ ਕੱਟੜ ਹਮਾਇਤੀ ਸ. ਹਰਭਜਨ ਸਿੰਘ ਤਤਲਾ,ਸ. ਕੁਲਦੀਪ ਸਿੰਘ,ਸ.ਪ੍ਰਨੀਤ ਸਿੰਘ,ਰਵਿੰਦਰ ਸਿੰਘ,ਸ. ਸੰਦੀਪ ਸਿੰਘ ਸੂਜੈਪੁਰ ਅਤੇ ਸ. ਰਣਜੀਤ ਸਿੰਘ ਜੀਤਾ ਬਿਲਗਾ ਨੇ ਸਬੋਧਨ ਕੀਤਾ।ਇਥੇ ਇਹ ਵੀ ਯਿਕਰ ਯੋਗ ਹੈ ਕਿ ਇਹ ਕੱਲ ਨੂੰ ਡੈਨਮਾਰਕ ਤੋਂ ਜੱਥੇ ਸਮੇਤ ਪੰਜਾਬ ਨੂੰ ਰਵਾਨਾ ਹੋ ਰਹੇ ਹਨ।ਜਿਹੜੇ ਸ. ਬਲਵਿੰਦਰ ਸਿੰਘ ਸੈਫਦੀਪੁਰ ਦੀ ਚੋਣ ਪ੍ਰਚਾਰ ਵਿੱਚ ਵੱਧ ਤੋਂ ਵੱਦ ਯੋਗਦਾਨ ਪਾਉਣ ਗੇ।
ਸ. ਬਲਵਿੰਦਰ ਸਿੰਘ ਸੈਫਦੀਪੁਰ ਦੀ ਚੋਣ ਮੁਹਿੰਮ ਨੁੰ ਡੈਨਮਾਰਕ ਤੋਂ ਭਰਪੂਰ ਹੁੰਗਾਰਾ
This entry was posted in ਅੰਤਰਰਾਸ਼ਟਰੀ.