ਨਵੀਂ ਦਿੱਲੀ- ਉਤਰ ਪ੍ਰਦੇਸ਼ ਵਿੱਚ ਕਾਂਗਰਸ ਹੁਣ ਪ੍ਰਿਅੰਕਾ ਤੋਂ ਅਮੇਠੀ ਅਤੇ ਰਾਏਬਰੇਲੀ ਤੋਂ ਬਾਹਰ ਸੂਬੇ ਦੇ ਦੂਸਰੇ ਸ਼ਹਿਰੀ ਇਲਾਕਿਆਂ ਵਿੱਚ ਵੀ ਚੋਣ ਪਰਚਾਰ ਕਰਵਾ ਸਕਦੀ ਹੈ। ਪਾਰਟੀ ਦੀ ਇਹ ਰਣਨੀਤੀ ਹੈ ਕਿ ਪ੍ਰਿਅੰਕਾ ਤੋਂ ਦੂਸਰੇ ਵੱਡੇ ਸ਼ਹਿਰਾਂ ਵਿੱਚ ਵੀ ਪਰਚਾਰ ਕਰਵਾ ਕੇ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਰਾਹੁਲ ਗਾਂਧੀ ਨੇ ਅਜੇ ਤੱਕ ਪਿੰਡਾਂ ਅਤੇ ਛੋਟੇ ਕਸਬਿਆਂ ਵਿੱਚ ਪਰਚਾਰ ਤੇ ਜਿਆਦਾ ਜੋਰ ਦਿੱਤਾ ਹੈ। ਕਾਂਗਰਸ ਦੇ ਰਣਨੀਤੀਕਾਰ ਹੁਣ ਸ਼ਹਿਰੀ ਵੋਟਾਂ ਪ੍ਰਤੀ ਵੀ ਜਿਆਦਾ ਗੰਭੀਰ ਹੋ ਗਏ ਹਨ।
ਉਤਰ ਪ੍ਰਦੇਸ਼ ਦੇ ਕਾਂਗਰਸੀ ਨੇਤਾ ਕੇਂਦਰ ਤੇ ਇਹ ਦਬਾਅ ਪਾ ਰਹੇ ਹਨ ਕਿ ਪ੍ਰਿਅੰਕਾ ਕੋਲੋਂ ਵੱਧ ਤੋਂ ਵੱਧ ਇਲਾਕੇ ਵਿੱਚ ਪਰਚਾਰ ਕਰਵਾਇਆ ਜਾਵੇ। ਸ਼ਹਿਰੀ ਖੇਤਰਾਂ ਵਿੱਚ ਜਿਆਦਾਤਰ ਸੋਨੀਆ ਦੀਆਂ ਰੈਲੀਆਂ ਰੱਖੀਆਂ ਗਈਆਂ ਹਨ। ਪ੍ਰਿਅੰਕਾ ਵੀ ਅਮੇਠੀ ਅਤੇ ਰਾਏਬਰੇਲੀ ਦੀ ਤਰ੍ਹਾਂ ਲੋਕ-ਸੰਪਰਕ ਮੁਹਿੰਮ ਚਲਾ ਸਕਦੀ ਹੈ। ਪ੍ਰਿਅੰਕਾ ਦੇ ਗਾਜ਼ੀਆਬਾਦ,ਕਾਨਪੁਰ,ਅਲੀਗੜ੍ਹ, ਬਰੇਲੀ,ਵਾਰਾਣਸੀ, ਮੁਰਾਦਾਬਾਦ, ਇਲਾਹਬਾਦ, ਮੇਰਠ ਅਤੇ ਲਖਨਊ ਆਦਿ ਵੱਡੇ ਸ਼ਹਿਰਾਂ ਵਿੱਚ ਵੀ ਚੋਣ ਪਰਚਾਰ ਕੀਤੇ ਜਾਣ ਦੀ ਸੰਭਾਵਨਾ ਹੈ।