ਫਰਾਂਸ, (ਸੰਧੂ) – ਭਾਰਤ ਵਿੱਚ ਧਾਰਮਿਕ ਅਸਥਾਨਾਂ ਦੀਆਂ ਸ਼ਰਾਰਤੀ ਅਨਸਰਾਂ ਵਲੋਂ ਬੇ ਅਦਬੀ ਦੀਆ ਖਬਰਾਂ ਤਾਂ ਅਗਾਹੇ ਵਗਾਹੇ ਪੜ੍ਹਣ ਸੁਣਨ ਲਈ ਮਿਲ ਦੀਆਂ ਹੀ ਰਹਿੰਦੀਆਂ ਹਨ।ਪਰ ਜਦੋਂ ਯੌਰਪ ਦੇ ਫਰਾਂਸ ਵਰਗੇ ਦੂਰ ਅਦੇਸ਼ੀ ਦੇਸ਼ ਵਿੱਚ ਇਹੋ ਜਿਹੀ ਘਨਾਉਣੀ ਘਟਨਾ ਵਾਪਰ ਜਾਵੇ ਤਾਂ ਹੈਰਾਨੀ ਜਨਕ ਹੋਣਾ ਸੁਭਾਵਕ ਹੀ ਹੈ।ਇਸੇ ਤਰ੍ਹਾਂ ਦੀ ਹੀ ਘਟਨਾ ਫਰਾਂਸ ਦੇ ਨਾਨਤਰ ਨਾਂ ਦੇ ਇਲਾਕੇ ਵਿੱਚ ਵਾਪਰੀ ਹੈ।ਜਦੋ ਕਿ ਇੱਕ ਨਵੀ ਬਣ ਰਹੀ ਮਸਜਿੱਦ ਵਿੱਚ ਕਿਸੇ ਸ਼ਰਾਰਤੀ ਅਨਸਰ ਵਲੋਂ ਦੋ ਕੱਟੇ ਹੋਏ ਸੂਰ ਦੇ ਸਿੱਰ ਸੁੱਟ ਦਿੱਤੇ ਗਏ। ਮੁਸਲਮਾਨ ਭਾਈਚਾਰੇ ਨੇ ਇਸ ਮੰਦਭਾਗੀ ਘਟਨਾ ਤੇ ਗਹਿਰਾ ਦੁੱਖ ਤੇ ਹੈਰਾਨੀ ਪ੍ਰਗਟ ਕੀਤੀ ਹੈ।ਉਸ ਇਲਾਕੇ ਦੇ ਮੇਅਰ ਨੇ ਇਸ ਘਟਨਾ ਨੂੰ ਇਖਲਾਕ ਤੋਂ ਗਿਰੀ ਹੋਈ ਘਨਾਉਣੀ ਘਟਨਾ ਕਰਾਰ ਦਿੱਤਾ ਹੈ।ਪੁਲਿਸ ਨੇ ਨਾ ਮੁਆਫੀ ਯੋਗ ਕਾਰਵਾਈ ਲਈ ਪਰਚਾ ਦਰਜ਼ ਕਰ ਲਿਆ ਹੈ।