ਲੁਧਿਆਣਾ – ਵਿਧਾਨ ਸਭਾ ਚੋਣਾਂ ਲਈ ਕਾਂਗਰਸ ਤੇ ਅਕਾਲੀ – ਭਾਜਪਾ ਨੂੰ ਟਿਕਟਾਂ ਲੈਣ ਲਈ ਮੋਟੀਆਂ ਰਕਮਾਂ ਦਾ ਭੁਗਤਾਨ ਕਰਨਾ ਪਿਆ ਹੈ। ਉਮੀਦਵਾਰਾਂ ਨੇ ਆਪਣੀ ਹੇਸੀਅਤ ਤੋਂ ਵੀ ਵੱਧ ਪਾਰਟੀ ਫੰਡ ਦਿੱਤੇ ਹਨ। ਜੋ ਕਿ ਗੁਪਤ ਫੰਡਾਂ ਦਾ ਰੂਪ ਧਾਰਣ ਕਰ ਰਹੇ ਹਨ। ਮੋਟੀਆ ਰਕਮਾਂ ਦੇ ਕੇ ਟਿਕਟਾਂ ਲੈਣ ਵਾਲੇ ਉਮੀਦਵਾਰ ਵੋਟਰਾਂ ਦਾ ਕਿਸ ਤਰ੍ਹਾਂ ਭੱਲਾ ਕਰ ਸਕਦੇ ਹਨ ਅਤੇ ਇਨ੍ਹਾਂ ਤੇ ਕਿ ਵਿਸ਼ਵਾਸ਼ ਰੱਖਿਆ ਜਾਵੇਗਾ। ਇਹ ਵਿਚਾਰ ਵਿਧਾਨ ਸਭਾ ਕੇਂਦਰੀ ਹਲਕੇ ਤੋਂ ਭਾਜਪਾ ਉਮੀਦਵਾਰ ਸਤਪਾਲ ਗੋਸਾਈ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਵਰ ਨੂੰ ਤ੍ਰਿਕੋਣੀ ਟੱਕਰ ਦੇਣ ਵਾਲੇ ਪੀਪਲਜ ਪਾਰਟੀ ਆਫ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ (ਬਰਨਾਲਾ) ਦੇ ਸਾਂਝੇ ਮੋਰਚੇ ਦੇ ਉਮੀਦਵਾਰ ਅਮਰਜੀਤ ਸਿੰਘ ਮਦਾਨ ਜਿਲ੍ਹਾਂ ਨੇ ਆਪਣੇ ਬਲਬੁੱਤੇ ਤੇ ਭਾਈਚਾਰਕ ਸਹਿਯੋਗ ਸਦਕਾ ਚੋਣ ਲੜ ਰਹੇ ਹਨ। ਸਾਂਝੇ ਫਰੰਟ ਦੇ ਸਰਪ੍ਰਸਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਸੁਰਜੀਤ ਸਿੰਘ ਬਰਨਾਲਾ ਤੇ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਤੇ ਪਹਿਰੇ ਦੇ ਰਹੇ ਪੰਜਾਬ ਵਿੱਚ ਭ੍ਰਿਸ਼ਟਾਚਾਰੀ ਦਾ ਖਾਤਮਾ ਕਰਕੇ ਇਕ ਸੱਚੇ ਮੁੱਚੇ ਪੰਜਾਬ ਨੂੰ ਜਨਮ ਦੇਣਾਂ ਹੈ। ਸ੍ਰ. ਮਦਾਨ ਨੇ ਵਿਰੋਧੀ ਪਾਰਟੀਆ ਦੇ ਉਮੀਦਵਾਰਾਂ ਤੇ ਦੋਸ਼ ਲਗਾਇਆ ਕਿ ਉਹ ਚੋਣ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਨਾਂ ਕਰ ਰਹੇ ਹਨ ਅਤੇ ਵੋਟਰਾਂ ਨੂੰ ਝੂੱਠੇ ਦੀਲਾਸੇ ਦੇ ਕੇ ਤ੍ਰਸਾਉਣ ਦੀਆਂ ਕੋਸ਼ਿਸਾ ਕਰਨ ਵਿੱਚ ਸਰਗਰਮ ਹਨ। ਸਾਡੀ ਪਾਰਟੀ ਦੀ ਚੋਣ ਲੜਾਈ ਉਮੀਦਵਾਰ ਵਿੱਚ ਨਹੀਂ ਸਗੋ ਸੱਚੇ ਤੇ ਝੁੱਠੇ ਦੀ ਲੜਾਈ ਹੈ। ਜੋ ਕਿ ਆਖਰੀ ਦਮ ਤੱਕ ਚਲਦੀ ਰਹੇਗੀ। ਵੋਟਰਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨ ਵਾਲਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਨਵੀਪੀੜੀ ਕੱਦੇ ਵੀ ਮਾਫ ਨਹੀਂ ਕਰੇਗੀ।
ਮੋਟੀਆਂ ਰਕਮਾਂ ਦੇ ਕੇ ਟਿਕਟਾਂ ਲੈਣ ਵਾਲੇ ਉਮੀਦਵਾਰ ਵੋਟਰਾਂ ਦਾ ਕਿਸ ਤਰ੍ਹਾਂ ਭੱਲਾ ਕਰ ਸਕਦੇ: ਮਦਾਨ
This entry was posted in ਪੰਜਾਬ.