
Parminder Singh Parwana
ਨਵੇਂ ਸਾਲ ਵਿੱਚ ਮੈਂ ਵੀ ਕੁਝ ਬਣ ਜਾਵਾਂਗਾ।
ਜ਼ਮੀਰ ਦੇ ਪੈਸੇ ਵੱਟ ਕੇ ਅਮੀਰ ਬਣ ਜਾਵਾਂਗਾ।
ਹਰ ਤਰ੍ਹਾਂ ਦੇ ਕੁਕਰਮ ਕਰਕੇ ਸਿਖਰ ‘ਤੇ ਪੁੱਜ ਜਾਵਾਂਗਾ।
ਚੜ੍ਹਦੇ ਸਾਲ ਪੈ ਰਹੀਆਂ ਵੋਟਾਂ ਵਿਚ ਲੀਡਰ ਬਣ ਜਾਵਾਂਗਾ।
ਫਿਰ ਸਿਆਸਤ ਨਾਲ ਹਰ ਧੰਦੇ ‘ਤੇ ਕਬਜ਼ਾ ਕਰਾਂਗਾ।
ਮੁਜਰਮਾਂ ਨਾਲ ਮਿਲ ਕੇ ਸਰਦਾਰ ਬਣ ਜਾਵਾਂਗਾ।
ਹਰ ਹੀਲੇ ਵਸੀਲੇ ਤੇ ਅਧਿਕਾਰ ਜਮਾਂਵਾਂਗਾ।
ਲੋਕਾਂ ਨੂੰ ਗੁੰਮਰਾਹ ਕਰਕੇ ਅਪਰਾਧੀ ਗਰੋਹ ਬਣਾਵਾਂਗਾ।
ਦੌਲਤ ਨਾਲ ਨੱਕੋ ਨੱਕ ਐਸ਼ ਵਿਚ ਗਲਤਾਣ ਹੋ ਜਾਵਾਂਗਾ।
ਆਪਣਾ ਧੰਦਾ ਚਮਕਾਉਣ ਲਈ ਲੋੜ ਤੇ ਦਲ ਬਦਲੂ ਬਣ ਜਾਵਾਂਗਾ।
ਅਗਲੀਆਂ ਚੋਣਾਂ ਵਿਚ ਫਿਰ ਉਹੀ ਦੁਹਰਾਵਾਂਗਾ।
ਪੰਜ ਸਾਲਾਂ ਦਾ ਮਤਾ ਫਿਰ ਪਕਾਵਾਂਗਾ।
ਮੇਰਾ ਮਤਾ ਸਤਾਧਾਰੀਆਂ ਨਾਲ ਚਲਦਾ ਰਹੇਗਾ।