ਸਤਵੰਤ ਸਿੰਘ
ਖਾਲਸਾ ਰਾਜ ਖੁੱਸਣ ਤੋਂ ਬਾਅਦ ਵੀ ਸਿੱਖ ਕੌਮ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਭਾਵੇਂ ਉਹ ਇਸ ਦੇਸ਼ ਦੀ ਆਜ਼ਾਦੀ ਲਈ ਹੋਵਣ ਜਾਂ ਗੁਰਧਾਮਾਂ ਦੀ ਅਜਮਤ ਦੀ ਰਾਖੀ ਲਈ, ਜਿਸ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਕਮਜੋਰ ਲੀਡਰਾਂ ਕਾਰਣ ਆਪਣਾ ਭੱਵਿਖ ਇਸ ਦੇਸ਼ ਨਾਲ ਜੋੜ ਲਿਆ,ਦੇਸ਼ ਦੇ ਆਜ਼ਾਦ ਹੁੰਦਿਆਂ ਪਹਿਲਾ ਇਨਾਮ ਸਿੱਖਾਂ ਨੂੰ ਜਰਾਇਮ ਪੇਸ਼ਾ ਕੋਮ ਦਾ ਦਿੱਤਾ ਗਿਆ।ਫਿਰ ਪੰਜਾਬੀ ਸੂਬੇ ਦੀ ਮੰਗ, ਦਰਿਆਈ ਪਾਣੀਆਂ ਦਾ ਮਸਲਾ, ਭੀਮ ਸੈਨ ਸੱਚਰ ਦਾ ਪੁਲਿਸ ਨੂੰ ਦਰਬਾਰ ਸਾਹਿਬ ਚ ਭੇਜਣਾ, ਅਨੇਕਾਂ ਗ੍ਰਿਫਤਾਰੀਆਂ, ਫੇਰ ਕੱਟਿਆਂ ਛਾਂਟਿਆ ਪੰਜਾਬ, ਦੇਹਧਾਰੀ ਗੁਰੂਡੰਮ, ਤੇ ਹੋਰ ਸਰੀਰਕ-ਮਾਨਸਿਕ ਹਮਲੇ ਕਰਕੇ ਪੰਥ ਵਿਰੋਧੀਆਂ ਦੁਆਰਾ ਕੌਮ ਸਾਹਮਣੇ ਦਰਪੇਸ਼ ਮੁਸ਼ਿਕਲਾਂ ਪੈਦਾ ਕਰ ਦਿੱਤੀਆਂ ਗਈਆਂ, ਤੀਜਾ ਘੱਲੂਘਾਰਾ ਜੋ ਦੁਨੀਆਂ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਸਦਵਾਉਣ ਵਾਲੇ ਦੇਸ਼ ਚ ÷ਸਰਬੱਤ ਦਾ ਭਲਾ÷ ਮੰਗਣ ਵਾਲੀ ਕੌਮ ਨਾਲ ਮਾਤਰ 27-28 ਵਰ੍ਹੇ ਪਹਿਲਾਂ ਵਾਪਰਿਆ, ਉਹ ਕਹਿਰ ਝੁਲਿਆ ਜੋ ਰਹਿੰਦੀ ਦੁਨੀਆ ਤੱਕ ਹਰ ਸਿੱਖ ਦੇ ਹਿਰਦੇ ਚੋਂ ਇਸਦੀ ਚੀਸ ਉਠਦੀ ਰਹੇਗੀ।
ਤੀਜਾ ਘੱਲੂਘਾਰਾ, ਸਿੰਘਾਂ ਦੀਆਂ ਅਜ਼ੀਮ ਸ਼ਹਾਦਤਾਂ, ਪੈਰ-ਪੈਰ ਤੇ ਸੰਘਰਸ਼, ਦੇਹਧਾਰੀ ਗੁਰੂਡੰਮ, ਸ਼ਬਦ ਗੁਰੂ ਦਾ ਸਿਧਾਂਤ, ਕਮਜੋਰ ਸਿੱਖ ਲੀਡਰਸ਼ਿਪ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਨਿਰਮਲ ਸਖਸ਼ੀਅਤ ਤੇ ਉਭਾਰ, ਗੁਰਧਾਮਾਂ ਦੀ ਬੇ-ਰੁਹਮਤੀ, ਸੱਚ ਹੀ ਇਹ ਕੋਈ ਅਚਨਚੇਤ ਵਾਪਰਿਆ ਵਰਤਾਰਾ ਨਹੀ ਹੋ ਸਕਦਾ। ਸਿੱਖਾਂ ਦੀਆਂ ਰਾਜਸੀ ਤੇ ਧਾਰਮਿਕ ਉਮੰਗਾਂ ਤੇ ਗ੍ਰੁਰੂਘਰਾਂ ਚੋਂ ਨਿਕਲਣ ਵਾਲੀ ਸੱਚ ਦੀ ਆਵਾਜ਼ ਨੂੰ ਦਬਾਉਣਾ ਸੀ, ਜੋ ਪੰਜ ਸਦੀਆਂ ਪਹਿਲਾ ਗੁਰ ਨਾਨਕ ਦੇਵ ਜੀ ਨੇ ਬਾਹਮਣੀ ਢਾਂਚੇ ਖਿਲਾਫ ਬੁਲੰਦ ਕੀਤੀ ਸੀ।
ਸਿੱਖ ਧਰਮ ਦਾ ਸਭ ਤੋਂ ਪੱਵਿਤਰ ਸਥਾਨ ਗੁਰੂਘਰ ਹਨ, ਪਰ ਇਸਦਾ ਸਥਾਨ ਬਾਕੀ ਧਰਮਾਂ ਦੇ ਧਰਮ ਸਥਾਨਾਂ ਨਾਲੋਂ ਵਿੱਲਖਣ ਤੇ ਨਿਵੇਕਲਾ ਹੈ। ਇਥੌਂ ਹਰ ਗੁਰੂ ਦਾ ਸਿੱਖ ਗੁਰੂ ਗ੍ਰੰਥ ਤੋਂ ਜੀਵਨ ਜਾਂਚ ਲੈਂਦਾ ਹੈ ਜੋ ਧੁਰ ਕੀ ਬਖਸ਼ਿਸ ਹੈ। ਇਹ ਸਿੱਖਾਂ ਦੀ ਆਜ਼ਾਦ ਹਸਤੀ ਦੇ ਪ੍ਰਤੀਕ ਹਨ ਇਹ ਦੁਨਿਆਵੀਂ ਹਕੂਮਤਾਂ ਦੀ ਪੁਹੰਚ ਤੋਂ ਪਰੇ ਹਨ। ਗੁਰੂਘਰਾਂ ਤੇ ਸਿੱਖ ਦੇ ਪ੍ਰੇਮ ਦੀ ਗਾਥਾ ਜੱਗ ਤੋਂ ਨਿਆਰੀ ਹੈ। ਇਹ ਸਿੱਖਾਂ ਦੀ ਆਜ਼ਾਦ ਹਸਤੀ ਤੇ ਸਵੈਮਾਨ, ਅਣਖ ਦੇ ਵੀ ਪ੍ਰਤੀਕ ਹਨ, ਗੁਰੂ ਦਾ ਸਿੱਖ ਹੋਰ ਸਭ ਤਾ ਬਰਦਾਸ਼ਤ ਕਰ ਸਕਦਾ ਪਰ ਗੁਰੂਘਰਾਂ ਦੀ ਬੇਅਦਬੀ ਕਦਾਚਿੱਤ ਵੀ ਨਹੀ। ਸਿੱਖ ਇਤਿਹਾਸ ਇਸਦਾ ਗਵਾਹ ਹੈ। ਚਾਂਹੇ ਮੱਸਾ ਰੰਘੜ ਹੋਵੇ, ਜਹਾਨ ਖਾਂ, ਅਹਿਮਦ ਸ਼ਾਹ ਅਬਦਾਲੀ, ਮਹੰਤ, ਅਜੋਕੇ ਹਾਕਮ ਸਿੱਖਾ ਗੁਰਧਾਮਾਂ ਦੀ ਬੇਅਦਬੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਅਜਿਹੀ ਨਿਵੇਕਲੀ ਮਸਾਲ ਚੁਰਾਸੀ ਦੇ ਘੱਲੂਘਾਰੇ ਦੀ ਹਰਿਦੁਆਰ ਵਿੱਚ ਭੇਂਟ ਚੜ੍ਹੇ ਗੁਰਦੁਆਰਾ ਗਿਆਂਨ ਗੋਦੜੀ ਦੀ ਹੈ, ਤੇ ਜਿਸਦੀ ਆਜ਼ਾਦੀ ਲਈ ਸਿਰਲੱਥ ਯੌਧਿਆਂ ਦਾ ਕਾਫਲਾ ਜੂਝ ਰਿਹਾ ਹੈ, ਇਹ ਸੰਘਰਸ਼ ਦਾ ਬੀਜ ਪੰਜ ਸਦੀਆਂ ਪਹਿਲਾਂ ਹੀ ਬੀਜੇਆ ਗਿਆ।
ਪੰਜ ਸਦੀਆਂ ਪਹਿਲਾ, 14ਵੀ ਸਦੀ ਇਸ ਏਸ਼ੀਆ ਦੇ ਇਸ ਖਿੱਤੇ ਚ 2 ਮੁੱਖ ਧਰਮ ਸਨ, ਹਿੰਦੂ ਤੇ ਮੁਸਲਮਾਨ, ਬੁਧ ਤੇ ਜੈਨ ਧਰਮ ਨੂੰ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਸੀ। ਰਾਜੇ ਜਾਲਮ ਤੇ ਭ੍ਰਿਸ਼ਟ ਹੋ ਚੁਕੇ ਸਨ, ਬਾਹਮਣ-ਮੁਲਾਣੇ ਵੀ ਭ੍ਰਿਸ਼ਟ ਤੇ ਕਰਮਕਾਂਡੀ ਹੋ ਚੁਕੇ ਸਨ, ਜਾਤ-ਪਾਤ ਪ੍ਰਧਾਨ ਸੀ, ਇਕ ਚ ਬਾਹਮਣ ਖੁਦ ਪ੍ਰਧਾਨ ਬਣੇ ਬੈਠੇ ਸਨ ਤੇ ਦੂਜੇ ਕਾਜੀ-ਮੁਲਾਣਿਆਂ ਦਾ ਵੀ ਇਹੀ ਹਾਲ ਸੀ। ਪਰਜਾ ਨੂੰ ਇਨਸਾਫ ਦੇਣ ਦੀ ਬਜਾਏ ਇਹ ਜਨਤਾ ਤੇ ਜੁਲਮ ਕਰ ਕਹੇ ਸਨ ਅਤੇ ਭੋਲੀਭਾਲੀ ਜਨਤਾ ਚ ਕਰਮਕਾਂਡ ਫੈਲਾ ਕੇ ਅਗਿਆਨਤਾ ਦੇ ਹਨੇਰ ਚ ਸੁੱਟ ਰਹੇ ਸਨ। ਇਸ ਮਚੀ ਹੋਈ ਹਾਹਾਕਾਰ ਚ ਜੁਲਮਾਂ, ਪਖੰਡਵਾਦ, ਕਰਮਕਾਡਾਂ, ਅਗਿਆਨਤਾਂ ਦੀ ਅੱਗ ਚ ਜਲ ਰਹੀ ਜਨਤਾ ਦੀਆ ਪੁਕਾਰਾਂ ਸੁਣ ਅਕਾਲ ਪੁਰਖ ਪਿਤਾ ਦੇ ਹੁਕਮ ਅਨੁਸਾਰ ਇੱਕ ਨਿੰਰਕਾਰ ਨਾਲ ਜੋੜਨ, ਬਿਪਰਵਾਦ ਦੇ ਪਾਜ ਉਘੇੜਣ, ਅਕਾਲ ਦੀ ਪੂਜਾ ਕਰਵਾਉਣ ਲਈ, ਜਾਲਮ ਰਾਜਿਆਂ ਦੇ ਅੰਤ ਲਈ, ਮਰੇ ਹੋਏ ਲੋਕਾਂ ਨੌ ਜਗਾਉਣ ਲਈ ਗੁਰੁ ਨਾਨਕ ਦੇਵ ਜੀ ਇਸ ਸੰਸਾਰ ਚ ਆਏ।ਡਾ: ਇਕਬਾਲ ਦੇ ਸ਼ਬਦਾਂ ਚ
÷ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ-ਏ-ਕਾਮਿਲ ਨੇ ਜਗਾਇਆ ਖਾਬ ਸੇ÷
ਗੁਰੂ ਨਾਨਕ ਦੇਵ ਜੀ ਨੇ ਧੁਰ ਤੋਂ ਹੋਏ ਫੁਰਮਾਣ ਅਨੁਸਾਰ ਬਾਹਮਣਾਂ-ਮੁਲਾਣਿਆਂ ਦੁਆਰਾ ਕੀਤੇ ਸੋਸ਼ਣ ਨੂੰ ਵੰਗਾਰਿਆ, ਮੂਰਤੀ ਪੂਜਾ, ਅਵਤਾਰਵਾਦ, ਮੜ੍ਹੀ ਮਸਾਣਾਂ, ਪਿਤਰ ਪੂਜਾ, ਵਰਤਾਂ, ਤੋ ਹੋਰ ਕਰਮਕਾਡਾਂ ਦਾ ਸਖਤ ਸਬਦਾਂ ਚ ਖੰਡਣ ਕੀਤਾ, ਤੇ ਨਾਮ ਮਾਰਗ ਤੇ ਸ਼ਬਦ ਨੂੰ ਪ੍ਰਚਾਰਿਆ ਤੇ ਨਾਮ ਦੇ ਨਾਲ ਨਾਲ ਗ੍ਰਿਹਸਤ ਤੇ ਕਿਰਤ ਦੇ ਸਿਧਾਤ ਨੂੰ ਪ੍ਰਚਾਰਿਆ ਤੇ ਅਮਲੀਜਾਮਾ ਪਹਿਨਾਇਆ, ਸਰਲ ਮਾਰਗ ਬਖਸ਼ਿਆ। ਆਤਮਿਕ ਵਿਕਾਸ ਦੇ ਨਾਲ ਨਾਲ ਤਰਕ ਦਾ ਵਿਕਾਸ ਕੀਤਾ ਤੇ ਵਿਗਿਆਨਕ ਤੇ ਆਧੁਨਿਕ ਸੂਝ ਦੀ ਬਖਸ਼ਿਸ ਕੀਤੀ।
- ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥(ਅੰਗ-5)
- ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥ (ਅੰਗ 7)
ਸੋ ਅਜਿਹੇ ਚ ਇਕ ਦੀ ਪੂਜਾ ਦੇ ਸੰਕਲਪ ਦਾ ਅਜਿਹੇਆਂ ਨਾਲ ਟਕਰਾਅ ਸੁਭਾਵਿਕ ਸੀ, ਧਰਮੀ ਬਾਪੂ ਸਿਰਫ 9 ਸਾਲ ਦੀ ਉਮਰ ਵਿੱਚ ਜਨੇਊ ਪਾਉਣ ਤੋਂ ਇਨਕਾਰ ਕਰ ਇਸ ਫੋਕਟ ਵਿਸਵਾਸ਼ ਤੇ ਜੇਰਦਾਰ ਸੱਟ ਮਾਰਦਾ ਹੈ ਤੇ ਇੱਥੌਂ ਹੀ ਗੁਰਮਤਿ ਦੀ ਵਿਚਾਰਧਾਰਾ ਦਾ ਵਿਰੋਧ ਸ਼ੁਰੂ ਹੋ ਜਾਦਾਂ ਹੈ ਤੇ ਸਤਿਗੁਰ ਜੀ ਸੱਪਸ਼ਟ ਸਬਦਾਂ ਚ ਵੰਗਾਰ ਕੇ ਆਖਦੇ ਹਨ
ਨਾ ਹਿੰਦੂ ਨਾ ਮੁਸਲਮਾਨ
ਸਤਿਗੁਰ ਜੀ ਨਨਕਾਣੇ ਦੀ ਧਰਤ ਤੇ ਅਨੇਕਾਂ ਨੂੰ ਤਾਰਦੇ, ਨਾਮ ਬਾਣੀ ਨਾਲ ਜੋੜਦੇ, ਚੌਜ ਕਰਦਿਆਂ ਅਨੇਕਾਂ ਦੁਨਿਆਵੀ ਕਾਰਜ ਵੀ ਕੀਤੇ, ਪਰ ਮਨ ਨਾ ਲੱਗਾ, ਗ੍ਰਹਿਸਤ ਚ ਪੈਰ ਧਰਨ ਤੋਂ ਬਾਅਦ ਸੁਲਤਾਨ ਪੁਰ ਹੱਟ ਖਾਨੇ ਵਿੱਚ ਨੌਕਰੀ ਕਰਦੇ ਹਨ, ਫਿਰ ਵੇਈਂ ਇਸਨਾਨ ਤੋਂ ਬਾਅਦ ਸੰਸਾਰ ਦੇ ਕਲਿਆਣ ਹਿੱਤ ਜਾਣ ਦਾ ਜ਼ਿਕਰ ਭਾਈ ਗੁਰਦਾਸ ਜੀ ਬਾਖੂਬੀ ਕਰਦੇ ਹਨ,
ਬਾਬਾ ਦੇਖੈ ਧਿਆਨ ਦਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥
ਬਾਝੁ ਗੁਰੂ ਗੁਬਾਰੁ ਹੈ ਹੈ ਹੈ ਕਰਦੀ ਸੁਣੀ ਲੁਕਾਈ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜ੍ਹਿਆ ਸੋਧਣਿ ਧਰਤਿ ਲੁਕਾਈ॥ ( ਵਾਰ 1:24)
1500 ਈ: ਵਿੱਚ ਗੁਰੂ ਜੀ ਸੁਲਤਾਨ ਪੁਰ ਦੀ ਧਰਤੀ ਤੋਂ ਦੁਨੀਆ ਚ ਫੈਲੇ ਅਗਿਆਨਤਾ ਰੂਪੀ ਹਨੇਰੇ ਨੂੰ ਦੂਰ ਕਰਨ ਲਈ ਪਹਿਲੀ ਉਦਾਸੀ ਦੀ ਆਰੰਭਤਾ ਕਰਦੇ ਹਨ। ਇਸ ਪਹਿਲੀ ਯਾਤਰਾ ਦੇ ਦੌਰਾਨ ਸਤਿਗੁਰ ਜੀ ਸੱਯਦਪੁਰ, ਤੁਲੰਬਾ, ਕੁਰੁਕਸ਼ੇਤਰ, ਪਾਨੀਪਤ, ਦਿੱਲੀ ਤੋਂ ਹੁਦਿੰਆਂ ਹਰਿਦੁਆਰ ਪੁਹੰਚੇ, ਇਸ ਸਥਾਨ ਨੂੰ ਬਾਹਮਣਾਂ ਦਾ ਗੜ੍ਹ ਮੰਨਿਆ ਜਾਂਦਾ ਸੀ, ਤੇ ਸਤਿਗੁਰਾਂ ਜੀ ਬ੍ਰਾਹਮਣ ਦੇ ਗਿਆਨ ਦਾ ਮਾਨ ਤੋੜਨ ਤੇ ਲੋਕਾਂ ਨੂੰ ਗਿਆਨ ਬਖਸ਼ਿਸ ਕਰਨ ਪਹੁੰਚੇ, ਸਤਿਗੁਰ ਜੀ ਦੇਖਦੇ ਹਨ ਕਿ ਇੱਥੇ ਵੀ ਲੋਕ ਕਰਮਕਾਡਾਂ ਦਾ ਸ਼ਿਕਾਰ ਹਨ ਤੇ ਉਹ ਪੂਰਬ ਵੱਲ ਮੂੰਹ ਕਰਕੇ ਸੂਰਜ ਨੂੰ ਪਾਣੀ ਦੇ ਰਹੇ ਸਨ, ਸਤਿਗੁਰ ਜੀ ਉਹਨਾਂ ਨੂੰ ਕੁਝ ਕਹਿਣ ਦੀ ਬਜਾਏ ਪੱਛਮ ਵੱਲ ਮੂੰਹ ਕਰਕੇ ਪਾਣੀ ਦੇਣ ਲੱਗ ਜਾਂਦੇ ਹਨ, ਤੇ ਸਭ ਪਾਂਡੇ ਸਤਿਗੁਰਾਂ ਕੋਲ ਆ ਕੇ ਕਹਿੰਦੇ ਹਨ ਕੇ ਤੁਸੀ ਗਲਤ ਦਿਸ਼ਾ ਵੱਲ ਪਾਣੀ ਦੇ ਰਹੇ ਹੋ, ਪਰ ਸਤਿਗੁਰ ਜੀ ਉਹਨਾਂ ਤੋਂ ਪੁਛਦੇ ਤੁਸੀ ਪੂਰਬ ਵੱਲ ਪਾਣੀ ਕਿਉਂ ਦੇ ਰਹੇ ਹੋ, ਉਹ ਕੰਹਿਦੇ ਕੇ ਅਸੀ ਸੂਰਜ ਨੂੰ ਪਾਣੀ ਦੇ ਰਹੇ ਹਾ ਤਾਂ ਜੋ ਇਹ ਇਹ ਸਾਡੇ ਪਿਤਰਾਂ ਤੱਕ ਪੁਹੰਚ ਜਾਵੇ ਤੇ ਸਤਿਗੁਰ ਜੀ ਨੂੰ ਪੁਛਦੇ ਹਨ ਕਿ ਤੁਸੀ ਉਲਟ ਦਿਸ਼ਾ ਵੱਲ ਪਾਣੀ ਕਿਉਂ ਦੇ ਰਹੇ ਸੀ, ਸਤਿਗੁਰ ਜੀ ਪਾਂਡੇਆ ਨੂੰ ਕਹਿੰਦੇ ਹਨ ਕਿ ਮੇਰਾ ਨਗਰ ਤਲਵੰਡੀ ਹੈ, ਮੇਰੀ ਫਸਲ ਸੁੱਕ ਰਹੀ ਹੋਵੇਗੀ ਸੋ ਮੈਂ ਫਸਲ ਨੂੰ ਪਾਣੀ ਦੇ ਰਿਹਾ ਸੀ, ਉਹ ਕੰਹਿਦੇ ਤੁਹਾਡਾ ਪਾਣੀ ਫਸਲਾਂ ਨੂੰ ਨਹੀ ਪੁਹੰਚ ਸਕਦਾ, ਫਿਰ ਸਤਿਗੁਰ ਨਾਨਕ ਦੇਵ ਜੀ ਕੰਹਿਦੇ ਹਨ ਕਿ ਅਗਰ ਮੇਰਾ ਪਾਣੀ ਇੱਥੋਂ ਥੋੜੀ ਦੂਰ ਸਥਿਤ ਜਗ੍ਹਾ ਤੇ ਫਸਲਾਂ ਨੂੰ ਨਹੀ ਪੁਹੰਚ ਸਕਦਾ ਤਾਂ ਤੁਹਾਡਾ ਪਾਣੀ ਸੂਰਜ ਤੇ ਪਿਤਰ ਲੋਕ ਤੱਕ ਕਿਵੇਂ ਪੁਹੰਚ ਸਕਦਾ ਹੈ, ਇਹ ਦੇਖ ਬੌਖਲਾਏ ਪਾਂਡੇ ਹਾਰ ਮੰਨ ਲੈਂਦੇ ਹਨ, ਇਸ ਤਰਾਂ ਸਤਿਗੁਰ ਜੀ ਧਰਮ ਯੁੱਧ ਦਾ ਇੱਕ ਹੋਰ ਪੜਾਅ ਸਰ ਕਰਦਿਆਂ ਉਪਦੇਸ ਦਿੱਤਾ,
ਪਾਂਡੇ ਐਸਾ ਬ੍ਰਹਮ ਬੀਚਾਰ॥
ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ॥
ਇਸ ਤਰਾਂ ਸਤਿਗੁਰ ਜੀ ਨੇ ਹਰਿਦੁਆਰ ਦੀ ਧਰਤੀ ਤੇ ਇਸ ਕਰਮਕਾਂਡ ਦਾ ਪਾਜ ਉਘਾੜੇਆ, ਜਿਸ ਦੇ ਅਨੁਸਾਰ ਬਾਹਮਣ ਹੀ ਖੱਤਰੀ, ਵੈਸ਼, ਸ਼ੂਦਰ ਲਈ ਮੁਕਤੀ ਦਾ ਦਾਤਾ ਹੈ, ਅਗਰ ਇਹ ਮੁਕਤੀ ਚਾਹੁੰਦੇ ਹਨ ਤਾਂ ਇਹਨਾਂ ਨੂੰ ਬ੍ਰਾਹਮਣ ਨੂੰ ਦਾਨ ਦੇਣਾ ਪਵੇਗਾ, ਸਿਰਫ ਉਹ ਹੀ ਇਹਨਾਂ ਦੀ ਅੱਗੇ ਗਤੀ ਕਰਵਾ ਸਕਦਾ ਹੈ, ਸੂਦਰਾਂ, ਵੈਸ਼ਾਂ ਤੇ ਔਰਤਾਂ ਨੂੰ ਤਾ ਪੂਜਾ ਦਾ ਕੌਈ ਹੱਕ ਨਹੀਂ, ਪਰ ਸਤਿਗੁਰ ਜੀ ਨੇ ਕਿਹਾ
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਅੰਗ 349)
ਸੋ ਕਿਉ ਮਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਅੰਗ 473)
ਇਸ ਤਰਾਂ ਸਤਿਗੁਰ ਜੀ ਨੇ ਲੋਕਾਂ ਨੂੰ ਸੋਸ਼ਣ ਤੌਂ ਬਚਾਇਆ, ਸੋ ਬਿਪਰਵਾਦੀ ਨਵੀਨ ਤੇ ਸਰਬ ਸਾਂਝੀਵਾਲਤਾ ਦੀ ਇਸ ਵਿਚਾਰਧਾਰਾ ਨਾਲ ਈਰਖਾ ਕਰਨ ਲਗ ਪੈਂਦੇ ਹਨ ਤੇ ਟਕਰਾਅ ਪੈਦਾ ਹੁੰਦਾ ਹੈ।
239 ਵਰ੍ਹੇ ਗੁਰ ਨਾਨਕ ਜੀ ਨੇ ਦੱਸ ਜਾਮਿਆਂ ਚ ਇੱਕ ਸੂੰਪਰਨ ਮਨੂੱਖ ਜੋ ਆਨੰਦਪੁਰ ਸਾਹਿਬ ਵਿਖੇ ਖਾਲਸਾ ਸਜਦਾ ਹੈ ਤੇ ਸਿਰਫ ਇੱਕ ਅਕਾਲ ਦਾ ਪੁਜਾਰੀ ਹੈ ਦੀ ਘਾੜਤ ਘੜਣ ਵਾਸਤੇ, ਮਨੁੱਖੀ ਜਾਮੇ ਚ ਗੁਜਾਰੇ, ਤੇ ਪੰਜਾਂ ਨੂੰ ਪ੍ਰਧਾਨਤਾ ਦੇ ਕੇ, ਗੁਰੂ ਗ੍ਰੰਥ ਦੀ ਤਾਬਿਆ ਬਠਾਇਆ ਤੇ ਮਾਨਵਤਾ ਦੇ ਭਲੇ ਤੇ ਸਿੱਖ ਧਰਮ ਲਈ ਅਨੇਕਾਂ ਕਾਰਜ ਕੀਤੇ। ਗੁਰ ਨਾਨਕ ਦੇਵ ਜੀ ਤੌਂ ਲੈ ਕੇ ਬਾਕੀ ਗੁਰ ਸਾਹਿਬਾਨ ਵੀ ਜਾਲਮ ਨੂੰ ਵੌਗਾਰਦੇ ਰਹੇ, ਤੇ ਮਨਖੀ ਅਧਿਕਾਰਾਂ ਦੇ ਵੀ ਅਲੰਬਰਦਾਰ ਸਦਵਾਏ, ਤੇ ਮਰ ਚੁਕੀਆਂ ਰੂਹਾਂ ਵਿੱਚ ਵੀ ਜਾਨ ਪਾਈ ਤੇ ਜੁਲਮ ਵਿਰੁੱਧ ਜੂਝਣਾ ਸਿਖਾਇਆ, ਭਾਵੇਂ ਜਾਲਮ ਕਿਸੇ ਵੀ ਰੂਪ ਵਿੱਚ ਕਿਉਂ ਨਾ ਹੋਵੇ, ਤੇ ਗੁਲਾਮੀ ਦੇ ਸੰਗਲ ਕੱਟਣ ਲਈ ਸੰਘਰਸ਼ ਕਰਨ ਦਾ ਰਾਹ ਦਰਸਾਇਆ, ਏਮਨਾਬਾਦ ਦੀ ਧਰਤੀ ਤੇ ਬਾਬਰ ਨੂੰ ਵੰਗਾਰ ਕੇ ਜਾਬਰ ਆਖਿਆ।ਦਸਵਾਂ ਨਾਨਕ ਔਰੰਗਜੇਬ ਨੂੰ ਫਤਿਹ ਦੀ ਚਿੱਠੀ ਲਿਖ ਕੇ ਲਾਹਨਤ ਪਾਉਂਦਾ ਕੇ ਉਹ ਜਹਾਨ ਤੋਂ ਫ਼ਾਨੀ ਹੋ ਜਾਂਦਾ ਹੈ। ਇਤਿਹਾਸ ਗਵਾਹ ਉਸੇ ਗੁਰੁ ਦਾ ਨਾਦੀ ਪੁੱਤਰ ਖਾਲਸਾ ਅੱਜ ਵੀ ਜਾਲਮ ਨੂੰ ਵੰਗਾਰਦਾ ਹੈ ਤੇ, ਗੁਲਾਮੀ ਦੀ ਜਿੰਦਗੀ ਨਾਲੋਂ ਸਵੈਮਾਨ ਤੇ ਅਣਖ ਨੂੰ ਪਹਿਲ ਦਿੰਦਾ ਹੈ। ਅਜਿਹੇ ਹੀ ਅਣਖੀਲੇ ਜਰਨੈਲ ਦੇ ਬਚਨ ਨੇ, ÷ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀ ਮੰਨਦਾ, ਜਮੀਰ ਦਾ ਮਰ ਜਾਣਾ ਨਿਸਚਿਤ ਮੌਤ ਹੈ।”
ਫਿਰ ਸਮਾਂ ਕੁਰਬਾਨੀਆਂ ਦਾ, ਰਾਜ ਦਾ ਆਉਂਦਾ ਹੈ, ਬਹੁਤ ਸਾਰੇ ਪੰਥਕ ਕਾਰਜਾਂ ਦੇ ਨਾਲ ਨਾਲ ਗੁਰਧਾਮਾਂ ਦਾ ਨਿਰਮਾਣ ਵੀ ਕਰਵਾਇਆ, ਫਿਰ ਸਮਾਂ ਗੁਲਾਮੀ ਦਾ ਸੀ, ਦੂਹ੍ਰਰੀ ਜੰਗ ਲੜੀ ਅੰਗਰੇਜਾਂ ਖਿਲਾਫ ਤੇ ਗੁਰਧਾਮਾਂ ਦੀ ਪੱਵਿਤਰਤਾ ਕਾਇਮ ਰੱਖਣ ਲਈ ਪਿੱਠੂ ਮਹੰਤਾਂ ਦੇ ਨਾਲ ਨਾਲ, ਦਇਆਨੰਦ ਤੇ ਹੋਰ ਸਿੱਖ ਵਿਰੋਧੀ ਤਾਕਤਾਂ ਜੋ ਸੁਰੂ ਤੋਂ ਹੀ ਇਸ ਕੌਮ ਨਾਲ ਈਰਖਾ ਕਰਦੀਆਂ ਸਨ, ਉਹਨਾਂ ਨੂੰ ਵੀ ਮੂੰਹ ਤੋੜ ਜਵਾਬ ਦਿੰਦਾ ਰਿਹਾ।ਦੇਸ਼ ਆਜ਼ਾਦ ਹੋਇਆ ਸੰਵਿਧਾਨ ਚ ਸਾਨੂੰ ਕੇਸਧਾਰੀ ਹਿੰਦੂ ਬਣਾ ਦਿੱਤਾ ਗਿਆ, ਤੇ ਸੁਰੂਆਤ ਚ ਦਿੱਤੇ ਗਏ ਮਸਲੇ, ਇਹਨਾਂ ਮੁਸਲਾਇਆ ਦਾ ਪੈਦਾ ਹੋਣਾ ਤੇ ਇਹਨਾਂ ਦਾ ਵਿਰੋਧ ਵੀ ਕੋਈ ਅਚਨਚੇਤ ਨਹੀ, ਇਹ ਉਸੇ ਪੰਜ ਸਦੀਆ ਪੁਰਾਣੇ ਧਰਮ ਯੁੱਧ ਦਾ ਹੀ ਹਿੱਸਾ ਸੀ, ਫਰਕ ਇਹੀ ਕਿ ਹੁਣ ਇਹਨਾਂ ਦਾ ਈਰਖਾ, ਨਫ਼ਰਤ ਤੇ ਹੈਂਕੜ ਇਹਨਾਂ ਨੂੰ ਰਾਜ ਮਿਲਣ ਤੌਂ ਬਾਅਦ ਪ੍ਰਤੱਖ ਹੋਈ ਜਦ ਗੰਗੂ ਬਰਾਹਮਣ ਦੇ ਵੰਸ਼ਜ ਨਹਿਰੂ ਨੇ ਸਿੱਖ ਲੀਡਰਾਂ ਨੰ ਕਿਹਾ ਤਬ ਬਾਤ ਔਰ ਥੀ ਅਬ ਬਾਤ ਔਰ ਹੈ।
ਫਿਰ ਪੰਜਾਬ ਦੇ ਜੰਮਿਆਂ ਲਈ ਨਵੀਂ ਮੁਹਿੰਮ ਦਾ ਆਗਾਜ਼ ਹੋਇਆ, ਪੰਜਾਬੀ ਸੂਬਾ ਲੈਣ ਲਈ ਸੰਘਰਸ਼, ਮਿਲਿਆ ਕੱਟ ਛਾਂਗ ਕੇ, ਫਿਰ ਫਿਰਕੂ ਨਾਹਰੇ, ਹਰ ਤਰਾਂ ਕੌਮ ਨੂੰ ਦਬਾਇਆ ਜਾ ਰਿਹਾ ਸੀ, ਪੰਜਾਬ ਦੀ ਧਰਤ ਤੇ ਦੇਹਧਾਰੀ ਗੁਰੁਡੰਮ ਦੇ ਵੱਗ ਭੇਜੇ ਗਏ, ਆਨੰਦਪੁਰ ਸਾਹਿਬ ਦਾ ਮਤਾ ਰੱਜ ਕੇ ਭੰਡੀ ਪ੍ਰਚਾਰ ਕੀਤਾ ਗਿਆ ਤੇ ਮੀਡੀਐ ਦੁਆਰਾ ਕੋਮ ਤੇ ਫਿਰਕਾਪ੍ਰਸਤ ਤੇ ਦੇਸ਼ ਦੀ ਤਕਸੀਮ ਕਰਨ ਦੇ ਦੋਸ਼ ਲਗਾ ਦਿੱਤੇ ਗਏ। ਅੱਜ ਦਾ ਪੰਥ ਰਤਨ(ਬਾਦਲ), ਅਸਲ ਵ ਗੱਦਾਰ-ਏ-ਕੌਮ, ਉਸ ਸਮੇਂ ਵੀ ਪੰਥ ਵਿਰੋਧੀ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣਿਆ ਹੋਇਆ ਸੀ। ਜਿਸਨੇ ਨਰਕਧਾਰੀਐ ਨੂੰ ਸੁਰਖਿਆਂ ਦੇ ਕੇ ਪੰਜਾਬ ਤੋਂ ਬਾਹਰ ਕੱਢਿਆ, ਇਸ ਸਮੇਂ ਬਿਪਤਾ ਦੀ ਘੜੀ ਚ ਕੌਮ ਦੀ ਵਾਗਡੋਰ ਦਮਦਮੀ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਕੋਲ ਆਈ ਤੇ ਉਹਨਾਂ ਅਹਿਸਾਸ ਕਰਵਾਇਆ ਕੇ ਅਸੀ ਗੁਲਾਮ ਹਾ, ਤੇ ਪੰਥ ਲੀਡਰਾਂ ਨੂੰ ਸਾਫ਼ ਕਹਿ ਦਿੱਤਾ ਕਿ ਆਨੰਦਪੁਰ ਦੇ ਮਤੇ ਤੋਂ ਘੱਟ ਕੁਝ ਮਨਜ਼ੂਰ ਨਹੀਂ, ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਿੰਘਾਂ ਡਟ ਕੇ ਮੁਕਾਬਲਾ ਕੀਤਾ ਤੇ ਸਹਾਦਤ ਦੇ ਜ਼ਾਮ ਪੀਤੇ, ਪੰਜਾਬ ਚ 38 ਹੋਰ ਗੁਰਦੁਆਰੇਆਂ ਤੇ ਹਮਲੇ ਹੋਏ, ਇਸ ਸਭ ਦਾ ਇਕੋ ਕਾਰਨ ਸੀ ਉਹੀ ਬ੍ਰਾਹਮਣ ਨਾਲ 5 ਸਦੀਆਂ ਪੁਰਾਣਾ ਵੈਰ। ਅਡਵਾਨੀ ਆਪਣੀ ਜੀਵਨੀ ਵਿੱਚ ਲਿਖਦਾ, ਅਸੀ ਇੰਦਰਾ ਗਾਂਧੀ ਨੂੰ ਕਹਿ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਅਖੌਤੀ ਪੰਥਕ ਆਗੂ ਉਹਨਾਂ ਨੂੰ ਦਰਬਾਰ ਸਾਹਿਬ ਵਿੱਚ ਸਿਰੋਪੇ ਦਿੰਦੇ ਹਨ।
ਅਨੇਕਾਂ ਸਿੰਘ, ਸਿੰਘਣੀਆਂ, ਭੁਝੰਗੀਆਂ ਬਜਰੁਗਾਂ ਦੀਆਂ ਸਹਾਦਤਾਂ, ਹੋਈਆਂ, ਸਾਂਝੀਵਾਲਤਾ ਦੇ ਸਥਾਨ ਤੇ ਇਹਨਾਂ ਜਰਵਾਣਿਆਂ ਰੱਜ ਕੇ ਕਹਿਰ ਕਮਾਇਆ, ਨਿਸ਼ਾਨਾ ਇੱਕੋ ਸਿੱਖ ਵਿਚਾਰਧਾਰਾ ਨੂੰ ਖਤਮ ਕਰਨਾ, ਜੋ ਇਸ ਨੂੰ ਬਰਦਾਸ਼ਤ ਨਹੀ ਕਰ ਸਕਦੇ।ਫਿਰ 153 ਦਿਨ ਬਾਅਦ ਇੰਦਰਾਂ ਗਾਂਧੀ ਨੂੰ ਭਾਈ ਸਤਵੰਤ ਸਿੰਘ ਤੇ ਬੇਅੰਤ ਸਿੰਘ ਨੇ ਉਸਦੀ ਕਰਨੀ ਦਾ ਫ਼ਲ ਭੁਗਤਾ ਦਿੱਤਾ। ਉਸਤੋਂ ਬਾਅਦ ਇਹਨਾਂ ਹੀ ਵਿਰੋਧੀਆਂ ਦੁਆਰਾ ਚੁਣ ਚੁਣ ਕੇ ਸਿੱਖਾਂ ਨੂੰ ਸਰਕਾਰੀ ਸ਼ਹਿ ਤੇ ਮਾਰਿਆ ਗਿਆ ਤੇ ਗੁਰਧਾਮਾਂ ਨੂੰ ਵੀ ਤਹਿਸ ਨਹਿਸ ਕੀਤਾ ਗਿਆ, ਜਿਸਦੀ ਉਦਾਹਰਣ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹੈ, ਜਿਸਨੂੰ ਇਹਨਾਂ ਫਿਰਕਾਪ੍ਰਸਤਾਂ ਦੁਆਰਾਂ ਮਲੀਆਮੇਟ ਕਰ ਦਿੱਤਾ ਗਿਆ ਤਾ ਜੋ ਸੱਚ ਦੀ ਆਵਾਜ ਨੂੰ ਦਬਾ ਦਿੱਤਾ ਜਾਵੇ।ਜੋ ਕਿ ਹਰਿਦੁਆਰ ਚ ਗੁਰੂ ਸਾਹਿਬ ਜੀ ਦੀ ਯਾਤਰਾ ਦਾ ਪ੍ਰਤੀਕ ਸੀ ਤੇ ਸਿੱਖ ਆਸਥਾ ਦਾ ਸਥਾਨ ਸੀ
1984 ਚ ਇਹਨਾਂ ਫਿਰਕੂਆਂ ਦੁਆਰਾ ਵਹਿਸ਼ੀਅਤ ਦਾ ਜੋ ਨੰਗਾ ਨਾਚ ਖੇਡਿਆ ਗਿਆ ਉਸਦਾ ਸ਼ਿਕਾਰ ਇਹ ਗੁਰੁ ਘਰ ਵੀ ਬਣਿਆ, ਇਸਦਾ ਕਾਰਣ ਉਹੀ ਸੋਚ ਜੋ ੫ ਸਦੀਆਂ ਪਹਿਲਾਂ ਇਹਨਾਂ ਦੇ ਕਰਮਕਾਂਡ ਨੂੰ ਵੰਗਾਰਦੀ ਹੈ, ਉਤਰਾਖੰਡ ਚ ਬਾਦਲ ਦਲ ਦੇ ਭਾਈਵਾਲ ਬੀ.ਜੇ.ਪੀ ਦੀ ਸਰਕਾਰ ਹੈ, ਉਹ ਇਹ ਗੁਰਧਾਮ ਨੂੰ ਨਹੀ ਬਣਨ ਦੇਣਾ ਚਾਹੁੰਦੀ, ਕਾਰਣ ਸੱਪਸ਼ਟ ਹੈ ਜਿਸ ਕਰਮਕਾਂਡ ਤੋਂ ਸਤਿਗੁਰ ਜੀ ਨੇ ਵਰਜਿਆਂ ਸੀ ਉਹ ਅੱਜ ਵੀ ਕਰ ਰਹੇ ਹਨ, ਤੇ ਇਹ ਅਜਿਹੀਆਂ ਤਾਕਤਾਂ ਦੇ ਮੂੰਹ ਤੇ ਚਪੇੜ ਹੋਵੇਗਾ। ਤੇ ਇੱਥੇ ਫਿਰ ਉਹੀ ੫ ਸਦੀਆਂ ਪੁਰਾਣੀ ਗੁਰ ਨਾਨਕ ਦੇਵ ਜੀ ਦੀ ਸਰਬਸਾਂਝੀਵਾਲਤਾ ਦੀ ਸੋਚ ਤੇ ਬਿਪਰਵਾਦੀ ਸੋਚ ਦਾ ਟਕਰਾਅ ਹੋ ਜ਼ਾਦਾ ਹੈ। ਉਹ ਸਾਡੀ ਵਿਚਾਰਧਾਰਾ ਨੂੰ ਕਿਵੇਂ ਜਰ ਸਕਦੇ ਨੇ, ਜੋ ਉਹਨਾ ਨੂੰ ਵਿਚਾਰਧਾਰਿਕ ਹਾਰ ਦੇ ਰੂਪ ਚ ਚਿੜਾੳਦੀਂ ਹੈ।
ਬਹੁਤ ਸਮਾਂ ਤਾ ਕਿਸੇ ਸਿੱਖ ਨੂੰ ਵੀ ਨਹੀ ਸੀ ਪਤਾ ਕੇ ਇਸ ਗੁਰੂਘਰ ਨੂੰ ਵੀ 84 ਦੀ ਨਸਲਕੁਸ਼ੀ ਵਿੱਚ ਮਲੀਆਮੇਟ ਕਰ ਦਿੱਤਾ ਗਿਆ ਤੇ ਹੁਣ ਜਾ ਕੇ ਸਿੱਖਾਂ ਨੂੰ ਇਸ ਸਥਾਨ ਦੀ ਬੇਅਦਬੀ ਦਾ ਪਤਾ ਲੱਗਾ ਤੇ ਗੁਰਚਰਨ ਸਿੰਘ ਬੱਬਰ ਦੇ ਯਤਨਾਂ ਸਦਕਾ ਸਤਿਗੁਰਾਂ ਦੇ ਸਥਾਨ ਦਾ ਮਸਲਾ ਸੰਗਤ ਤੱਕ ਪੂੰਹਚ ਸਕਿਆ, ਮਾਲ ਰਿਕਾਰਡ ਚ ਗੁਰੁਘਰ ਦਾ ਪਤਾ ਕਰਵਾ ਕੇ ਖੋਜ ਆਰੰਭ ਕੀਤੀ ਗਈ ਤਾਂ ਪਤਾ ਲੱਗਾ ਉਸ ਗੁਰੁਘਰ ਵਾਲੀ ਜਗ੍ਹਾ ਤੇ ਦੁਕਾਨਾਂ, ਪਖਾਨੇ ਤੇ ਦਫਤਰ ਬਣਾਏ ਹੋਏ ਹਨ।ਇਸ ਸੰਬੰਧ ਚ ਸਰਦਾਰ ਗੁਰਚਰਨ ਸਿੰਘ ਬੱਬਰ ਦੂਆਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਤੱਕ ਪੁੰਹਚ ਕੀਤੀ ਗਈ, ਪਰ ਕਾਰਵਾਈ ਦਾ ਭਰੋਸਾ ਦੇ ਕੇ ਹੋਰਾਂ ਸਿੱਖ ਮਸਲਿਆਂ ਦੀ ਤਰ੍ਹਾਂ ਲਟਕਾ ਦਿੱਤਾ ਗਿਆ।ਫਿਰ ਸਰਦਾਰ ਗੁਰਚਰਨ ਸਿੰਘ ਬੱਬਰ ਦੁਆਰਾ ਕੌਮ ਦੇ ਨਿਧੜਕ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਤੇ ਉਹਨਾਂ ਨੇ ਹਰ ਤਰ੍ਹਾਂ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਤੇ ਜਥੇਬੰਦੀਆਂ ਜਿਵੇਂ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖ਼ਾਲਸਾ, ਤੇ ਹੋਰ ਅਨੇਕਾਂ ਪੰਥਕ ਜਥੇਬੰਦੀਆਂ ਵੀ ਸਹਿਯੋਗ ਤੇ ਆ ਗਈਆਂ।
ਇਸ ਸੰਬੰਧੀ ਇੱਕ ਮਾਰਚ ਵੀ ਹਰਿਦੁਆਰ ਤੱਕ ਕੱਢਿਆ ਗਿਆ, ਜਥੇਦਾਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦਾ ਇਸ ਸੰਬੰਧ ਚ ਰੋਲ ਅਕਾਲੀ-ਬੀ.ਜੇ.ਪੀ ਗਠਜੋੜ ਦੇ ਹਿੱਤਾਂ ਨੂੰ ਦੇਖਦਿਆਂ ਨਕਰਾਤਮਕ ਸੀ। ਫੈਸਲਾ ਸੰਗਤ ਨੂੰ ਕਰਨਾਂ ਪਵੇਗਾ ਕਿ ਇਹ ਜੋ ਸਤਿਗੁਰ ਜੀ ਦਾ ਸਥਾਨ ਢੇਹਢੇਰੀ ਕੀਤਾ ਗਿਆ, ਉਸਦੀ ਆਜ਼ਾਦੀ ਤੇ ਪੁਨਰ-ਉਸਾਰੀ ਲਈ ਬਾਬਾ ਬਲਜੀਤ ਸਿੰਘ ਦੀ ਅਗਵਾਈ ਚ ਸੰਘਰਸ਼ ਕਰ ਰਹੀਆਂ ਪੰਥਕ ਜਥੇਬੰਦੀਆਂ ਦਾ ਸਾਥ ਦੇਣਾ ਹੈ, ਜਾ ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹ ਕੇ ਬੈਠੇ, ਪੈਰ ਪੈਰ ਤੇ ਪੰਥ ਨਾਲ ਧਰੋਹ ਕਮਾਉਣ ਵਾਲੇ ਅਖੌਤੀਆਂ ਨੂੰ ਪੰਥ ਮੰਨ ਕੇ ਗੁਰੂ ਨਾਨਕ ਸਾਹਿਬ ਜੀ ਨਾਲ ਦਗਾ ਕਮਾਉਣਾ ਹੈ।
ਫਿਰ ਇਸੇ ਕੜੀ ਤਹਿਤ ਦਿੱਲੀ ਚ ਬੀ.ਜੇ.ਪੀ ਦੇ ਹੈੱਡ ਕੁਆਟਰ ਦੇ ਘਿਰਾਉ ਦਾ ਐਲਾਨ ਕੀਤਾ ਗਿਆ, ਤੇ ਉਥੇ ਆਗੂਆਂ ਦੀ ਅਗਵਾਈ ਚ ਗ੍ਰਿਫਤਾਰੀਆਂ ਦਿੱਤੀਆਂ ਗਈਆਂ, ਤੇ ਫਿਰ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ੍ਹ ਮੇਲ੍ਹੇ ਤੇ ਵੀ ਕਾਨਫ਼ਰੰਸ ਕੀਤੀ ਗਈ ਤੇ ਧਾਰਮਿਕ ਦੀਵਾਨ ਸਜੇ, ਦੇਹਰਾਦੂਨ ਚ ਰਾਜਪਾਲ ਨੂੰ ਮੰਮੋਰੰਡਮ ਦਿੱਤਾ ਗਿਆ। ਤੇ ਮਾਘੀ ਦੇ ਮੋਕੇ ਮੁਕਤਸਰ ਸਾਹਿਬ ਵਿਖੇ ਵੀ ਕਾਨਫਰੰਸ ਕੀਤੀ ਗਈ, ਤੇ ਹਰ ਜਗ੍ਹਾ ਸੰਗਤ ਦਾ ਠਾਠਾ ਮਾਰਦਾ ਇੱਕਠ ਉਮੜ ਆਇਆ।
ਸਾਰੀ ਕੌਮ ਦਾ ਫ਼ਰਜ਼ ਬਣਦਾ ਹੈ ਕਿ ਨਿੱਜੀ ਸੁਆਰਥਾਂ ਨੂੰ ਤਿਆਗ ਕੇ ਇੱਸ ਸੰਘਰਸ਼ ਚ ਆਪਣਾ ਯੋਗਦਾਨ ਦੇਣ ਤੇ ਸਤਿਗੁਰ ਜੀ ਦੇ ਸਥਾਨ ਨੂੰ ਹਰ ਤਰ੍ਹਾਂ, ਹਰ ਹੀਲਾ ਵਰਤ ਕੇ ਆਜ਼ਾਦ ਕਰਵਾਉਣਾ ਹੈ। ਤੇ ਇਸ ਲਈ ਸਾਡੀ ਨਸਲਕੁਸ਼ੀ ਲਈ ਜਿੰਮੇਵਾਰ ਸਰਕਾਰ ਤੋਂ ਆਪਣਾ ਹੱਕ ਲੈਣਾ ਹੈ ਤੇ ਗੁਰੁਘਰ ਆਜ਼ਾਦ ਕਰਵਾਉਣਾ ਹੈ।ਅੱਜ ਵੀ ਇਸ ਦੇਸ਼ ਚ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇਹ ਕੋਈ ਅਚਨਚੇਤ ਨਹੀ ਵਾਪਰਿਆ ਇਸਦੀਆਂ ਜੜ੍ਹਾਂ, ਸਤਿਗੁਰਾਂ ਦੀ ਇਹਨਾਂ ਦੇ ਸਿਸਟਮ ਖ਼ਿਲਾਫ ਕੀਤੀ ਬਗਾਵਤ ਚ ਹੀ ਸਨ।
ਬਾਬਾ ਬਲਜੀਤ ਸਿੰਘ ਦੀ ਅਗਵਾਈ ਲੜ੍ਹੇ ਜਾ ਰਹੇ ਇਸ ਸੰਘਰਸ਼ ਚ ਹਰ ਸਿੱਖ ਦਾ ਫ਼ਰਜ਼ ਹੈ ਕਿ ਆਪਣੇ ਨਿੱਜੀ ਮਤਭੇਦ ਪਾਸੇ ਰੱਖ ਕੇ ਹਿੱਸਾ ਪਾਵੇ।ਸਾਰੇ ਆਗੂਆਂ ਦੁਆਰਾ ਐਲਾਨ ਕੀਤਾ ਜਾ ਚੁੱਕਾ ਹੈਹਰ ਹੀਲੇ ਗੁਰੂਘਰ ਆਜ਼ਾਦ ਕਰਵਾ ਕੇ ਉਸੇ ਜਗ੍ਹਾ ਉਸਾਰਿਆ ਜਾਵੇਗਾ, ਭਾਂਵੇ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਦੁਸ਼ਮਣ ਜਮਾਤ ਬੀ.ਜੇ.ਪੀ ਦੇ ਨਾਲ ਨਾਲ ਸਾਨੂੰ ਉਹਨਾਂ ਨਾਲ ਯਾਰੀਆਂ ਪਾਈ ਬੈਠੇ ਬਾਦਲ ਦਲੀਆਂ ਨੂੰ ਵੀ ਮਜਬੂਰ ਕਰ ਦੇਣਾ ਚਾਹੀਦਾ ਹੈ ਕਿ ਉਹ ਬੀ.ਜੇ.ਪੀ ਤੇ ਜੋਰ ਪਾਉਣ ਨਹੀ ਤਾਂ ਬੀ.ਜੇ.ਪੀ ਦੇ ਨਾਲ ਨਾਲ ਇਹਨਾਂ ਗੁਰੂ ਦੋਖੀ ਬਾਦਲ ਦਲੀਆ ਦਾ ਵਿ4ਾਨ ਸ2ਾ ਚੌਣਾਂ ਚ ਮੁਕੰਮਲ ਬਾਇਕਾਟ ਕੀਤਾ ਜਾਵੇ। ਗੁਰੂਘਰ ਨੂੰ ਆਜ਼ਾਦ ਕਰਾਵਾਉਣਾ ਸਾਡੀ ਅਣਖ ਨੂੰ ਵੰਗਾਰ ਹੈ, ਅਗਰ ਗੁਰੁ ਲਈ ਆਪਣਾ ਫ਼ਰਜ਼ ਨਿਭਾਵਾਂਗੇ ਤਦ ਹੀ ਸਤਿਗੁਰ ਦੇ ਪੁੱਤਰ ਕਹਿਲਾਉਣ ਦੇ ਹੱਕਦਾਰ ਜੋਵਾਂਗੇ ਨਹੀਤਾਂ ਪੁੱਤਰ ਤਾ ਕੀ ਕਹਿਲਵਾਉਣਾ ਕਪੁੱਤਰ ਕਹਿਲਵਾਉਗੇ, ਤੇ ਇਤਿਹਾਸ ਵੀ ਲਾਹਨਤ ਪਾਵਗਾ ਅਜਿਹੇ ਸੁਆਰਥੀ ਸਿੱਖਾਂ ਨੂੰ, ਜਿਹਨਾਂ ਨਿੱਜੀ ਮੁਫ਼ਾਂਦਾ ਲਈ ਦੀਨ ਗਵਾ ਲਿਆ। ਅੰਤ ਇਸ ਅਤੀਤ ਚ ਬੀਜੇ ਗਏ ਇਸ ਸਿੱਖ ਨਸ਼ਲਕੁਸ਼ੀ ਦੇ ਬੀਜਾਂ ਦੇ ਨਾਲ ਇਕ ਕਵੀ ਸਿੱਖਾਂ ਨੂੰ ਵੀ ਵੰਗਾਰ ਪਾਂਉਂਦਾ ਹੋਇਆ ਕੰਹਿਦਾ ਹੈ:-
ਦੁਸ਼ਮਣ ਤੇ ਕੀ ਗਿਲ੍ਹਾ ਪਾਤਿਸ਼ਾਹਾਂ ਦੇ ਪਾਤਸਾਹ ਵੇਚ ਦਿੱਤੀਆਂ ਤੇਰੇ ਸਰਦਾਰਾਂ ਅੱਜ ਖੁਦ ਸਰਦਾਰੀਆਂ÷