ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸਵਰਗਵਾਸੀ ਸ: ਕਰਤਾਰ ਸਿੰਘ ਦੁੱਗਲ ਜੋ ਪਿਛਲੇ ਦਿਨੀਂ ਇਸ ਨਾਸ਼ਮਾਨ ਸੰਸਾਰ ਨੂੰ ਤਿਆਗ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੇ ਪ੍ਰਵਾਰ ਅਤੇ ਅੰਤਮ ਯਾਤਰਾ ਦੀਆਂ ਤਸਵੀਰਾਂ ਅਸੀਂ ਆਪਣੇ ਪਾਠਕਾਂ ਦੀ ਭੇਂਟ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। (ਫੋਟੋ ਅਤੇ ਜਾਣਕਾਰੀ ਭੇਜਣ ਲਈ ਅਸੀਂ ਦੀਪ ਜਗਦੀਪ ਸਿੰਘ ਦੇ ਅਤਿ ਧੰਨਵਾਦੀ ਹਾਂ।)

ਕਰਤਾਰ ਸਿੰਘ ਦੁੱਗਲ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਅਦਾ ਕਰਦੇ ਹੋਏ, ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਵਾਇਸ ਚਾਂਸਲਰ ਜਸਪਾਲ ਸਿੰਘ, ਭਾਜਪਾ ਆਗੂ ਨਰੇਸ਼ ਗੁਰਜਾਲ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਡਾ. ਮਹਿੰਦਰ ਕੌਰ ਗਿੱਲ ਅਤੇ ਪੰਜਾਬੀ ਭਵਨ, ਦਿੱਲੀ ਦੇ ਡਾਇਰੈਕਟਰ ਡਾ. ਕਰਨਜੀਤ ਸਿੰਘ

ਕਰਤਾਰ ਸਿੰਘ ਦੁੱਗਲ ਦੇ ਅੰਤਿਮ ਦਰਸ਼ਨ

ਖੱਬੇ ਕਰਤਾਰ ਸਿੰਘ ਦੁੱਗਲ ਦੀ ਧਰਮ ਪਤਨੀ ਆਇਸ਼ਾ ਦੁੱਗਲ ਅਤੇ ਸੱਜੇ ਨੂੰਹ ਜਸਲੀਨ ਦੁੱਗਲ

ਕਰਤਾਰ ਸਿੰਘ ਦੁੱਗਲ ਦੀ ਅਮਰੀਕਾ ਰਹਿੰਦੀ ਪੋਤੀ ਸੰਜਮ ਦੁੱਗਲ, ਜੋ ਅਮਰੀਕਾ ਤੋਂ ਸੰਸਕਾਰ ਲਈ ਪਹੁੰਚੀ

ਕਰਤਾਰ ਸਿੰਘ ਦੁੱਗਲ ਦਾ ਬੇਟਾ ਸੋਹੇਲ ਦੁੱਗਲ