ਫਰਾਂਸ, ( ਸੰਧੂ ) – ਇਥੇ ਅਪ੍ਰੈਲ ਦੇ ਮਹੀਨੇ ਵਿੱਚ ਹੋ ਰਹੀਆਂ ਰਾਸਟਰਪਤੀ ਦੀਆਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਧੂੰਆਂ ਧਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜਿਹਨਾਂ ਵਿੱਚ ਵਿਰੋਧੀ ਪਾਰਟੀ ਦੇ ਸੋਸਲਿਸਟ ਲੀਡਰ ਫਰਾਸਉਆਜ਼ ਹੋਲੇਂਡ ਜਿਹੜੇ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਖੜੇ ਹਨ। ਜਿਹਨਾਂ ਦੀ ਜਿੱਤ ਦੇ ਕਾਫੀ ਅਸਾਰ ਨਜ਼ਰ ਆ ਰਹੇ ਹਨ।ਉਹਨਾਂ ਨੇ ਆਪਣੇ 60 ਨੁਕਾਤੀ ਪ੍ਰੋਗ੍ਰਾਮ ਵਿੱਚ ਇਸ ਗੱਲ ਦਾ ਖੰਡਨ ਕੀਤਾ ਹੈ।ਕਿ ਸਾਡੀ ਸਰਕਾਰ ਬਣਨ ਤੇ ਫਰਾਂਸ ਵਿੱਚ ਪਿਛਲੇ ਪੰਜ਼ ਸਾਲ ਤੋਂ ਲੀਗਲ ਤੌਰ ਤੇ ਰਹਿ ਰਹੇ ਵਿਦੇਸ਼ੀ ਲੋਕਾਂ ਨੂੰ ਲੋਕਲ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਜਾਵੇਗਾ।ਇਥੇ ਹੀ ਬੱਸ ਨਹੀ ਉਹਨਾਂ ਇਹ ਵੀ ਕਿਹਾ ਹੈ ਕਿ ਕਾਫੀ ਅਰਸੇ ਤੋਂ ਫਰਾਂਸ ਵਿੱਚ ਕੰਮ ਕਰ ਰਹੇ ਗੈਰ ਕਨੂੰਨੀ ਲੋਕਾਂ ਦੀ ਇੱਕਲੀ ਇੱਕਲੀ ਅਰਜ਼ੀ ਉਪਰ ਵੀ ਵਿਚਾਰ ਕੀਤਾ ਜਾਵੇਗਾ।ਇਥੇ ਇਹ ਵੀ ਵਰਨਣ ਯੋਗ ਹੈ ਕਿ ਸਾਲ 1981 ਵਿੱਚ ਜਦੋਂ ਪਹਿਲੀ ਵਾਰ ਸੋਸਲਿਸਟ ਪਾਰਟੀ ਦੇ ਪ੍ਰਧਾਨ ਫਰਾਸਉਆਜ਼ ਮਿਤਰਾਂਦ ਨੇ ਰਾਸ਼ਟਰਪਤੀ ਦੀ ਚੋਣ ਵਿੱਚ ਜਿੱਤ ਹਾਸਲ ਕੀਤੀ ਸੀ,ਉਸ ਦੇ 110 ਨੁਕਾਤੀ ਪ੍ਰੋਗ੍ਰਾਮਾਂ ਵਿੱਚ ਕੁਝ ਅਹਿਮ ਨੁਕਤੇ ਇਹ ਸਨ ਜਿਹੜੇ ਉਹਨਾਂ ਬਾਖੂਬੀ ਪੂਰੀ ਕੀਤੇ,ਫਾਸੀ ਦੀ ਸਜ਼ਾ ਨੂੰ ਖਤਮ ਕਰਨਾ,ਵੱਧ ਆਮਦਨ ਵਾਲਿਆ ਨੂੰ ਆਮਦਨ ਕਰ ਟੈਕਸ ਲਾਉਣਾ,ਮਜ਼ਦੂਰ ਨੂੰ ਸਾਲ ਵਿੱਚ ਚਾਰ ਹਫਤਿਆਂ ਦੀ ਛੁੱਟੀ ਤੋਂ ਇੱਕ ਹਫਤਾ ਵੱਧ ਹੋਰ ਛੁਟੀਆਂ ਮਨਜੂਰ ਕੀਤੀਆਂ ਜਿਸ ਨੁੰ ਪੰਜਵਾਂ ਹਫਤਾ ਕਹਿੰਦੇ ਹਨ। ਹੋਰ ਉਹਨਾਂ ਨੇ ਗੈਰ ਕਨੂੰਨੀ ਲੋਕਾਂ ਨੂੰ ਕੰਮ ਦੇ ਅਧਾਰ ਤੇ ਰੈਜ਼ੀਡੈਂਟ ਕਾਰਡ ਵੀ ਦਿੱਤੇ ਗਏ।
ਫਰਾਂਸ’ਚ ਰੈਜ਼ੀਡੈਂਸ ਕਾਰਡ ਵਾਲੇ ਵਿਦੇਸ਼ੀਆਂ ਨੁੰ ਵੋਟ ਪਾਉਣ ਦਾ ਹੱਕ ਦਿੱਤਾ ਜਾਵੇਗਾ-ਹੋਲੇਂਡ
This entry was posted in ਅੰਤਰਰਾਸ਼ਟਰੀ.