ਲੰਬੀ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਪਿੰਡ ਬਾਦਲ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਮੁੱਖਮੰਤਰੀ ਬਾਦਲ ਜਦੋਂ ਵੋਟ ਪਾਉਣ ਲਈ ਪਹੁੰਚੇ ਤਾਂ ਉਹ ਈਵੀਐਮ ਮਸ਼ੀਨ ਦਾ ਬਟਨ ਦਬਾਉਣਾ ਹੀ ਭੁੱਲ ਗਏ। ਜਦੋਂ ਉਥੇ ਖੜ੍ਹੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਟਨ ਦਬਾਉਣ ਲਈ ਕਿਹਾ ਤਾਂ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦਾ ਚੋਣ ਨਿਸ਼ਾਨ ਲੱਭਣ ਵਿੱਚ ਕਾਫ਼ੀ ਮੁਸ਼ਕਿਲ ਆਈ। ਕੋਲ ਖੜ੍ਹੇ ਇੱਕ ਹੋਰ ਵਿਅਕਤੀ ਨੇ ਉਨ੍ਹਾਂ ਦੀ ਮੱਦਦ ਕੀਤੀ ਤਾਂ ਉਹ ਵੋਟ ਪਾਉਣ ਵਿੱਚ ਸਫ਼ਲ ਹੋਏ। ਬਾਦਲ ਸਾਹਿਬ ਲੰਬਾ ਸਮਾਂ ਮੁੱਖਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ ਅਤੇ ਪਿੱਛਲੇ ਪੰਜ ਸਾਲਾਂ ਤੋਂ ਵੀ ਉਹ ਇਸ ਪਦ ਤੇ ਵਿਰਾਜਮਾਨ ਹਨ।
Now Mr Badal is over age so he forget to push the button. He should leave the politics in the interest of himself and Public of Punjab