ਵਾਸ਼ਿੰਗਟਨ- ਫਲੋਰਿਡਾ ਵਿੱਚ ਮੈਸਾਚਿਊਟਸ ਦੇ ਸਾਬਕਾ ਗਵਰਨਰ ਮਿਟ ਰੋਮਨੀ ਨੇ ਆਣੇ ਵਿਰੋਧੀ ਨਿਊਟ ਗਿੰਗਰਿਚ ਨੂੰ ਹਰਾ ਕੇ ਰੀਪਬਲੀਕਨ ਪਰਾਇਮਰੀ ਚੋਣ ਜਿੱਤ ਲਈ ਹੈ। ਰੋਮਨੀ ਇਹ ਜਿੱਤ ਹਾਸਿਲ ਕਰਨ ਨਾਲ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਓਬਾਮਾ ਨੂੰ ਟੱਕਰ ਦੇਣ ਲਈ ਰੀਪਬਲੀਕਨ ਪਾਰਟੀ ਵੱਲੋਂ ਉਮੀਦਵਾਰ ਬਣਨ ਦੇ ਕਰੀਬ ਪਹੁੰਚ ਗਏ ਹਨ।
ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਫਲੋਰਿਡਾ ਦੀ ਚੋਣ ਨੂੰ ਅਹਿਮ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਦੀ ਦੌੜ ਲਈ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਰੋਮਨੀ ਨੇ ਪਰਾਇਮਰੀ ਚੋਣਾਂ ਵਿੱਚ ਗਿੰਗਰਿਚ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ।ਰੋਮਨੀ ਨੂੰ ਇਨ੍ਹਾਂ ਚੋਣਾਂ ਵਿੱਚ 6.3 ਲੱਖ ਅਤੇ ਗਿੰਗਰਿਚ ਨੂੰ 4.25 ਲੱਖ ਵੋਟ ਮਿਲੇ। ਪਾਰਟੀ ਚੋਣਾਂ ਵਿੱਚ ਜੋ ਉਮੀਦਵਾਰ ਅੰਤ ਵਿੱਚ ਜਿੱਤੇਗਾ ੳਹੋ ਹੀ ਨਵੰਬਰ ਵਿੱਚ ਹੋ ਰਹੀਆਂ ਚੋਣਾਂ ਵਿੱਚ ਓਬਾਮਾ ਨੂੰ ਚਣੌਤੀ ਦੇਵੇਗਾ। ਰੋਮਨੀ ਨੇ ਰਾਸ਼ਟਰਪਤੀ ਚੋਣਾਂ ਵਿੱਚ ਵੀ ਜਿੱਤ ਹਾਸਿਲ ਕਰਨ ਦੀ ਗੱਲ ਕੀਤੀ ਹੈ। ਓਬਾਮਾ ਨੂੰ ਚੁਣੌਤੀ ਦਿੰਦੇ ਹੋਏ ਰੋਮਨੀ ਨੇ ਕਿਹਾ ਕਿ ਉਸ ਨੂੰ ਪਾਸੇ ਹੱਟ ਜਾਣਾ ਚਾਹੀਦਾ ਹੈ।