ਇਨਸਾਨ ਨੂੰ ਹਮੇਸ਼ਾ ਹੀ ਇਹ ਜਾਨਣ ਦੀ ਫਿਤਰਤ ਲੱਗੀ ਰਹਿੰਦੀ ਹੈ।ਕਿ ਇਹ ਧਰਤੀ ਕਿਵੇਂ ਬਣੀ, ਜੀਵ ਜੰਤੂ ਕਿਵੇਂ ਪੈਦਾ ਹੋਏ ਆਦਿ,ਪਰ ਸਾਇੰਸ ਵਿਗਿਆਨੀ ਨੇ ਧਰਤੀ ਨੂੰ ਸੂਰਜ ਤੋਂ ਟੁੱਟ ਕੇ ਆਇਆ ਇੱਕ ਅੱਗ ਦਾ ਗੋਲਾ ਦਸਦੇ ਹਨ,ਜਿਹੜਾ ਸਮੇ ਦੇ ਨਾਲ ਸਰਦ ਹੋ ਕੇ ਧਰਤੀ ਦਾ ਰੂਪ ਧਾਰ ਗਿਆ।ਮਨੁੱਖ ਨੂੰ ਜੰਗਲਾਂ ਵਿੱਚ ਬਾਦਰਾਂ ਦੀ ਨਸਲ ਨਾਲ ਮਿਲਾਕੇ ਵੇਖਦੇ ਹਨ।ਪਰ ਇਸ ਵਾਰੇ ਧਰਮ ਗਰੰਥਾਂ ਵਿੱਚ ਅਲੱਗ ਕਿਸਮ ਦੇ ਵਿਚਾਰ ਹਨ।ਵਿਗਿਆਨੀਆਂ ਦਾ ਜੋਰ ਇਸ ਖੋਜ਼ ਤੇ ਲੱਗਿਆ ਹੋਇਆ ਹੈ ਕਿ ਪਹਿਲਾ ਮਨੁੱਖ ਧਰਤੀ ਤੇ ਕਿਥੇ ਪੈਦਾ ਹੋਇਆ।ਹੁਣ ਤੱਕ ਉਹਨਾਂ ਨੂੰ ਸਭ ਤੋਂ ਵੱਧ 32 ਲੱਖ ਪੁਰਾਣੀ ਇੱਕ ਅਫਰੀਕਾ ਮੂਲ ਦੀ ਨੌਜੁਆਨ ਔਰਤ ਦੇ ਕੁਝ ਕਿ ਅੰਗ ਮਿਲੇ ਹਨ।ਜਿਸ ਨੂੰ ਵਿਗਿਆਨੀਆਂ ਨੇ ਲੂਸੀ ਦਾ ਨਾਂਮ ਦਿੱਤਾ ਹੈ। ਇਸ ਵਾਰੇ ਹਿਉਮਨ ਹਿਸਟਰੀ ਦੇ ਕਲਚਰ ਦੀ ਇਮਾਰਤ ਜਿਹੜੀ ਆਈਫਲ ਟਾਵਰ ਦੇ ਬਿਲਕੁਲ ਕੋਲ ਪੈਰਿਸ ਨੰਬਰ ਸੋਲਾਂ ਵਿੱਚ ਪਲੇਸ ਦਾ ਟਰਾਕੋਡੋਰੋ ਨਾਂ ਦੀ ਜਗ੍ਹਾ ਤੇ(ਮਿਉਜ਼ਮ ਦਾ ਹੋਮ) ਭਾਵ ਹਿਉਮਨ ਮਿਉਜ਼ਮ ਨਾਂ ਦੀ 1878 ਸਨ ਦੀ 10000 ਮੀਟਰ ਵਰਗਾਕਾਰ ਦੇ ਵਿੱਚ ਬਣੀ ਹੋਈ ਇੱਕ ਬਿਲਡਿੰਗ ਹੈ।ਜਿਸ ਨੂੰ ਪੋਲ ਰੀਟੇਰ ਨੇ 1937 ਵਿੱਚ ਬਕਾਇਦਾ ਮਿਉਜ਼ਮ ਵਿੱਚ ਤਬਦੀਲ ਕਰ ਦਿੱਤਾ ਸੀ।ਆਦਵਾਸੀ ਮਨੁੱਖੀ ਜਿੰਦਗੀ ਉਪਰ ਕਾਫੀ ਹੱਦ ਤੱਕ ਚਾਨਣਾ ਪਾਉਦੀ ਹੈ।ਇਸ ਹਿਉਮਨ ਕਲਚਰ ਨਾਂ ਦੇ ਮਿਉਜ਼ਮ ਵਿੱਚ ਵੱਖੋ ਵੱਖ ਤਰ੍ਹਾਂ ਦੇ 30000 ਦੇ ਕਰੀਬ ਜਿਹਨਾਂ ਵਿੱਚ ਮਨੁੱਖੀ ਅੰਗ,ਪਿੰਜ਼ਰ,ਖੋਪੜੀਆਂ,ਹੱਡੀਆਂ,ਪੱਥਰ ਦੀਆਂ ਖਰਾਦੀਆਂ ਹੋਈਆਂ ਮੂਰਤੀਆਂ ਅਤੇ ਔਜਾਰ ਆਦਿ ਪਏ ਹਨ।ਜਿਹਨਾਂ ਦੀ ਮਹੱਤਤਾ ਨੂੰ ਬਿਆਨ ਕਰਦੀਆਂ 1.80000 ਕਿਤਾਬਾਂ ਦੀ ਵੱਡੀ ਲਾਇਬਰੇਰੀ ਹੈ।ਇਸ ਮਿਉਜ਼ਮ ਵਿੱਚ ਕਈ ਲੱਖਾਂ ਸਾਲਾਂ ਤੋਂ ਵੀ ਵੱਧ ਪੁਰਾਣੇ ਮਨੁੱਖੀ ਅੰਗ ਕੱਚ ਦੀਆਂ ਅਲਮਾਰੀਆਂ ਵਿੱਚ ਸਜ਼ਾਏ ਹੋਏ ਹਨ।ਉਥੇ ਇੱਕ 5300 ਸਾਲ ਪੁਰਾਣਾ ਸਾਬਤ ਸੁਤਰ ਮਨੁੱਖ ਦਾ ਪਿੰਜ਼ਰ ਵੀ ਪਿਆ ਹੈ।ਜਿਹੜਾ ਕਿ 1991 ਵਿੱਚ ਬਰਫਾਂ ਲੱਦੀਆਂ ਉਚੀਆਂ 2 ਚੋਟੀਆਂ ਵਾਲੇ ਅਲਪਸ ਇਲਾਕੇ ਦੇ ਪਹਾੜਾਂ ਵਿੱਚੋਂ ਮਿਲਿਆ ਸੀ। ਜਿਹੜੇ ਫਰਾਂਸ ਤੇ ਇਟਲੀ ਦੇ ਬਾਡਰ ਦੇ ਨਾਲ ਨਾਲ ਲੱਗਦੇ ਹਨ।ਉਸ ਦੇ ਪੇਟ ਵਿੱਚੋਂ ਜੰਗਲੀ ਬੱਕਰੀਆਂ ਦਾ ਮਾਸ ਮਿਲਿਆ ਹੈ। ਜਿਹੜਾ ਉਸ ਨੇ ਮੌਤ ਤੋਂ ਥੋੜੀ ਦੇਰ ਪਹਿਲਾਂ ਖਾਣੇ ਦੇ ਤੌਰ ਉਪਰ ਖਾਦਾ ਸੀ।ਵਿਗਿਆਨੀਆਂ ਨੇ ਉਸ ਨੂੰ ਬਰਫਾਂ ਦਾ ਆਦਮੀ ਕਰਾਰ ਦਿੱਤਾ ਹੈ।ਹੋਰ ਵੀ ਬਹੁਤ ਸਾਰੇ ਇਸ ਮਿਉਜ਼ਮ ਵਿੱਚ ਹਿਉਮਨ ਨਾਲ ਸਬੰਧਤ 3000 ਹਜ਼ਾਰ ਆਰਟ ਅਮਰੀਕਾ ਤੋਂ ਅਤੇ 250 ਹੋਰ ਦੇਸ਼ਾਂ ਤੋਂ ਮੰਗਵਾਏ ਹੋਏ ਮੌਜੂਦ ਹਨ।ਜਿਹੜੇ ਕਿ ਭੂਤ ਕਾਲ ਮਨੁੱਖ ਦੇ ਜੀਵਨ ਦੀ ਰੌਚਕ ਜਾਣਕਾਰੀ ਦਿੰਦੇ ਹਨ।ਇਹ ਸਭ ਵੇਖਣ ਲਈ ਐਂਟਰੀ ਫੀਸ ਦੇਣੀ ਪੈਦੀ ਹੈ, ਪਰ ਰੀਜ਼ਰਵ ਕਰਨ ਦੀ ਲੋੜ ਨਹੀ ਪੈਂਦੀ।ਇਹ ਮੰਗਲਵਾਰ ਨੂੰ ਬੰਦ ਤੇ ਬਾਕੀ ਸਾਰੇ ਦਿੱਨ ਖੁੱਲ੍ਹਾ ਰਹਿੰਦਾ ਹੈ।ਇਸ ਅੰਦਰ ਲਾਇਬਰੇਰੀ, ਫਸਟ ਏਡ, ਟੋਇਲਟ,ਟੈਲੀਫੋਨ ਤੇ ਕੌਫੀ ਸ਼ਾਪ ਦੀ ਸਹੂਲਤ ਹੈ।ਅੰਦਰ ਫੋਟੋ ਤੇ ਵੀਡੀੳ ਕੈਮਰਾ ਵੀ ਲਿਜਾ ਸਕਦੇ ਹੋ।ਇਸ ਵਕਤ ਇਥੇ ਵੱਡੇ ਪ੍ਰਜੈਕਟ ਤੇ ਮਰੁੰਮਤ ਦਾ ਕੰਮ ਚੱਲ ਰਿਹਾ ਹੈ।ਬਹੁਤ ਜਲਦੀ ਹੀ ਪਹਿਲੇ ਤੋਂ ਵੀ ਵੱਡਾ ਮਿਉਜ਼ਮ 13000 ਵਰਗਾਕਾਰ ਵਿੱਚ ਤਿਆਰ ਹੋ ਕੇ ਪਬਲਿੱਕ ਲਈ ਦੋਬਾਰਾ ਖੋਲਿਆ ਜਾਵੇਗਾ।ਜਿਸ ਦਾ ਸਰਕਾਰ ਨੇ 52 ਲੱਖ ੲੈਰੋ ਦਾ ਬਜ਼ਟ ਵੀ ਰੱਖਿਆ ਹੈ।