ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗੁਰਬਚਨ ਸਿੰਘ ਨੇ ਗੁਰਮੱਤ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਤੱਲਬ ਕੀਤਾ ਹੈ। ਇਨ੍ਹਾਂ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ 6 ਮਾਰਚ ਨੂੰ ਸਵੇਰੇ 10 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਖੇ ਹਾਜਿਰ ਹੋਣ ਦੀ ਹਿਦਾਇਤ ਕੀਤੀ ਗਈ ਹੈ। ਪ੍ਰਿੰਸੀਪਲਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਸਿਲੇਬਸ ਵੀ ਨਾਲ ਲੈ ਕੇ ਆਉਣ।
ਅਕਾਲ ਤਖ਼ਤ ਸਾਹਿਬ ਤੇ ਸ਼ਨਿਚਰਵਾਰ ਨੂੰ ਸਿੰਘ ਸਹਿਬਾਨ ਦੀ ਬੈਠਕ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ(ਮਹਿਤਾ) ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਅਤੇ ਜਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਵੱਲੋਂ ਸੌਂਪੇ ਗਏ ਇੱਕ ਵਿਗਿਆਪਨ ਤੋਂ ਬਾਅਦ ਲਿਆ ਗਿਆ। ਵਿਗਿਆਪਨ ਵਿੱਚ ਇਹ ਅਰੋਪ ਲਗਾਇਆ ਗਿਆ ਹੈ ਕਿ ਇਨ੍ਹਾਂ ਕਾਲਜਾਂ ਵਿੱਚ ਸਿੱਖ ਇਤਿਹਾਸ ਬਾਰੇ ਗਲਤ ਪਰਚਾਰ ਕੀਤਾ ਜਾ ਰਿਹਾ ਹੈ।
ਸਿੰਘ ਸਹਿਬਾਨ ਨੇ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੀ ਗੁਰਬਾਣੀ ਤੇ ਇਤਰਾਜ਼ਯੋਗ ਟਿਪਣੀ ਕਰਨ ਤੇ ਸਰਬਜੀਤ ਸਿੰਘ ਧੂੰਧੇ ਨੂੰ ਧਾਰਮਿਕ ਸਜ਼ਾ ਵੀ ਸੁਣਾਈ। ਧੂੰਧੇ ਨੇ ਆਪਣੀ ਭੁੱਲ ਲਈ ਲਿਖਤੀ ਅਤੇ ਮੌਖਿਕ ਤੌਰ ਤੇ ਮਾਫ਼ੀ ਦੀ ਮੰਗੀ ਸੀ। ਸਿੰਘ ਸਹਿਬਾਨ ਨੇ ਕਿਹਾ ਕਿ ਅਮੀਤਾਬ ਬੱਚਨ ਬਾਰੇ ਫੈਸਲਾ ਮਾਰਚ ਵਿੱਚ ਪ੍ਰਸਤਾਵਿਤ ਬੈਠਕ ਵਿੱਚ ਲਿਆ ਜਾਵੇਗਾ।