ਮਾਸਕੋ-ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਿਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਵਿਚ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਇਕ ਰੈਲੀ ਦੌਰਾਨ ਕੀਤਾ। ਇਸਤੋਂ ਪਹਿਲਾਂ ਪੁਤਿਨ ਦੋ ਟਰਮਾਂ ਲਈ ਰੂਸ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ ਪਿਛਲੇ ਚਾਰ ਸਾਲਾਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਹਨ।
ਪੁਤਿਨ ਦੇ ਇਸ ਐਲਾਨ ਦੇ ਬਾਵਜੂਦ ਵਿਰੋਧੀਆਂ ਨੇ ਇਲਜ਼ਾਮ ਲਾਇਆ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਧਾਂਦਲੀ ਹੋਈ ਹੈ। ਉਨ੍ਹਾਂ ਅਨੁਸਾਰ ਕਈ ਲੋਕਾਂ ਨੇ ਇਕ ਤੋਂ ਵੱਧ ਵਾਰ ਵੋਟਾਂ ਪਾਈਆਂ। ਵਿਰੋਧੀਆਂ ਵਲੋਂ ਸੋਮਵਾਰ ਨੂੰ ਮਾਸਕੋ ਵਿਚ ਇਕ ਵਿਰੋਧ ਪ੍ਰਦਰਸ਼ਨ ਦਾ ਵੀ ਐਲਾਨ ਕੀਤਾ ਹੈ। ਪੁਤਿਨ ਨੇ ਭਿੱਜੀਆਂ ਹੋਈਆਂ ਅੱਖਾਂ ਨਾਲ ਆਪਣੇ ਹਿਮਾਇਤੀਆਂ ਦਾ ਧੰਨਵਾਦ ਕੀਤਾ।
ਵਰਣਨਯੋਗ ਹੈ ਕਿ ਇਸਤੋਂ ਪਹਿਲਾਂ ਏਗਿਜ਼ਟ ਪੋਲ ਸਰਵੇਖਣ ਦੌਰਾਨ ਪੁਤਿਨ ਨੂੰ 60 ਫੀਸਦੀ ਵੋਟਾਂ ਪੈਣ ਦੀ ਗੱਲ ਕਹੀ ਗਈ ਸੀ।