ਇਸਲਾਮਾਬਾਦ- ਅਲਕਾਇਦਾ ਮੁੱਖੀ ਓਸਾਮਾ ਬਿਨ ਲਾਦਿਨ ਦੀਆਂ ਤਿੰਨਾਂ ਪਤਨੀਆਂ ਦੇ ਆਪਸ ਵਿੱਚ ਸਬੰਧ ਸੁਖਾਵੇਂ ਨਹੀਂ ਸਨ। ਉਹ ਇੱਕ ਦੂਸਰੇ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੀਆਂ। ਇਸ ਆਪਸੀ ਸੌਂਕਣ ਸਾੜੇ ਕਰਕੇ ਹੀ ਉਸ ਦੀ ਇੱਕ ਪਤਨੀ ਨੇ ਲਾਦਿਨ ਨਾਲ ਦਗਾਬਾਜ਼ੀ ਕੀਤੀ।
ਪਾਕਿਸਤਾਨ ਦੀ ਆਰਮੀ ਵਿੱਚ ਬਰਗੇਡੀਅਰ ਰਹੇ ਸ਼ੌਕਤ ਕਾਦਿਰ ਨੇ ਕਿਹਾ ਹੈ ਕਿ ਲਾਦਿਨ ਦੀਆਂ ਤਿੰਨੇ ਪਤਨੀਆਂ ਇੱਕ ਦੂਸਰੇ ਤੇ ਜ਼ਰਾ ਵੀ ਭਰੋਸਾ ਨਹੀਂ ਸਨ ਕਰਦੀਆਂ। ਉਹ ਇੱਕ ਦੂਸਰੀ ਦੀ ਸ਼ਕਲ ਵੀ ਵੇਖਣਾ ਪਸੰਦ ਨਹੀਂ ਸਨ ਕਰਦੀਆਂ।ੳਸਾਮਾ ਦੀ ਇੱਕ ਪਤਨੀ ਤੇ ਇਹ ਇਲਜ਼ਾਮ ਲਗਿਆ ਹੈ ਕਿ ਉਸਨੇ ਅਮਰੀਕੀ ਏਜੰਸੀਆਂ ਨਾਲ ਮਿਲਕੇ ਆਪਣੇ ਪਤੀ ਨੂੰ ਧੋਖਾ ਦਿੱਤਾ। ਐਬਟਾਬਾਦ ਦੇ ਜਿਸ ਤਿੰਨ ਮੰਜ਼ਿਲੀ ਹਵੇਲੀ ਵਿੱਚ ਓਸਾਮਾ ਰਹਿੰਦਾ ਸੀ। ਉਸ ਘਰ ਦੀ ਸੱਭ ਤੋਂ ਉਪਰਲੀ ਮੰਜ਼ਿਲ ਤੇ ਉਸ ਦੇ ਨਾਲ ਉਸ ਦੀ ਸੱਭ ਤੋਂ ਛੋਟੀ ਪਤਨੀ ਰਹਿੰਦੀ ਸੀ। ਲਾਦਿਨ ਨੇ ਪੰਜ ਸ਼ਾਦੀਆਂ ਕੀਤੀਆਂ ਹੋਈਆਂ ਸਨ, ਪਰ ਅਮਲਾ ਅਹਿਮਦ ਅਲ ਸਦਾ ਉਸ ਦੀ ਸੱਭ ਤੋਂ ਵੱਧ ਚਹੇਤੀ ਬੀਵੀ ਸੀ। ੳਸਾਮਾ ਦੀ ਇੱਕ ਵੱਡੀ ਪਤਨੀ ਨੂੰ ਇਹ ਸੱਭ ਪਸੰਦ ਨਹੀਂ ਸੀ। ਇਸ ਲਈ ਉਹ ਅਮਰੀਕੀ ਏਜੰਸੀਆਂ ਨੂੰ ਲਾਦਿਨ ਦੀ ਰਿਹਾਇਸ਼ ਸਬੰਧੀ ਜਾਣਕਾਰੀ ਦੇ ਕੇ ਉਸ ਦੀ ਮੌਤ ਲਈ ਜਿੰਮੇਵਾਰ ਬਣੀ।