ਵਾਸ਼ਿੰਗਟਨ- ਅਮਰੀਕਾ ਦੀ ਅਰਥਵਿਵਸਥਾ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਇਹ ਲਗਾਤਾਰ ਤੀਸਰਾ ਮਹੀਨਾ ਹੈ ਜਦੋਂ ਕਿ ਅਮਰੀਕੀ ਅਰਥਵਿਵਸਥਾ ਵਿੱਚ 2 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਹਨ। ਫਰਵਰੀ ਦੇ ਮਹੀਨੇ ਵਿੱਚ ਅਮਰੀਕਾ ਵਿੱਚ 2 ਲੱਖ 27 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ। ਇਸ ਤੋਂ ਸਾਬਿਤ ਹੁੰਦਾ ਹੈ ਕਿ ਅਮਰੀਕੀ ਅਰਥਵਿਵਸਥਾ ਮਜ਼ਬੂਤ ਹੋ ਰਹੀ ਹੈ।
ਅਮਰੀਕਾ ਵਿੱਚ ਜਾਬਲੈਸ ਅੰਕੜੇ ਪਿੱਛਲੇ ਤਿੰਨ ਸਾਲਾਂ ਦੇ ਸੱਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ। ਦਸੰਬਰ ਅਤੇ ਜਨਵਰੀ ਵਿੱਚ ਵੀ ਪਿੱਛਲੇ ਸਾਲ ਦੇ ਮੁਕਾਬਲੇ ਲੋਕਾਂ ਨੂੰ 61 ਹਜ਼ਾਰ ਨਵੀਆਂ ਨੌਕਰੀਆਂ ਮਿਲੀਆਂ ਹਨ। ਫੈਡਰਲ ਰੀਜ਼ਰਵ ਦੇ ਚੇਅਰਮੈਨ ਬੇਨ ਬਰਨਾਰਕੇ ਨੇ ਵੀ ਕਿਹਾ ਸੀ ਕਿ ਸਾਡੀ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ, ਲੇਬਰ ਦੀ ਮੰਗ ਵੱਧ ਰਹੀ ਹੈ ਅਤੇ ਨੌਕਰੀਆਂ ਵਿੱਚ ਵਾਧਾ ਹੋ ਰਿਹਾ ਹੈ। ਗੈਸ ਦੀਆਂ ਵੱਧ ਰਹੀਆਂ ਕੀਮਤਾਂ ਵਿਕਾਸ ਦਰ ਨੂੰ ਥੋੜਾ ਬਹੁਤ ਪ੍ਰਭਾਵਿਤ ਕਰ ਸਕਦੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਵਰਜੀਨੀਆਂ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਕਿਸ ਤਰ੍ਹਾਂ ਕੰਪਨੀਆਂ ਹੋਰ ਜਾਬਾਂ ਵੱਧਾ ਸਕਦੀਆਂ ਹਨ ਅਤੇ ਪਹਿਲਾਂ ਨਾਲੋਂ ਚੰਗੀ ਪ੍ਰੋਡਕਸ਼ਕਨ ਦੇ ਸਕਦੀਆਂ ਹਨ।