ਪੈਰਿਸ, (ਸੰਧੂ ) – ਇਥੇ ਨਾਲ ਲਗਦੇ ਸੇਂਦੀਨਜ਼ ਨਾਂ ਦੇ ਇਲਾਕੇ ਵਿੱਚ ਪੁਲਿਸ ਨੇ ਇੱਕ ਸ਼ਪੈਸਲ ਅਪ੍ਰੇਸ਼ਨ ਦੌਰਾਨ ਇੱਕ ਘਰ ਵਿੱਚੋਂ ਦਸ ਲੱਖ ਐਰੋ ਨਕਦ ਅਤੇ 200 ਕਿਲੋਗ੍ਰਾਮ ਡਰੱਗ ਬਰਾਮਦ ਕੀਤੀ ਹੈ।ਇਸ ਮਾਮਲੇ ਦੇ ਸੰਦਰਭ ਵਿੱਚ ਪੁਲਿਸ ਨੇ ਅੱਠ ਜਾਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।ਇਹ ਲੋਕੀ ਮਾਰੋਕ ਤੋਂ ਸਪੇਨ ਰਸਤੇ ਰਾਹੀ ਇਸ ਧੰਦੇ ਨੂੰ ਕਾਫੀ ਸਮੇ ਤੋਂ ਚਲਾ ਰਹੇ ਸਨ।ਪੁਲਿਸ ਕਈ ਮਹੀਨਿਆਂ ਤੋਂ ਇਹਨਾਂ ਦਾ ਪਿੱਛਾ ਕਰ ਰਹੀ ਸੀ।ਇਸ ਵਕਤ ਪੁਲਿਸ ਨੇ ਚਾਰ ਦਿੱਨਾਂ ਦਾ ਰੀਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਇਹਨਾਂ ਸਭ ਦੇ ਨਾਮ ਪਹਿਲਾਂ ਵੀ ਥਾਣੇ ਵਿੱਚ ਕਿਸੇ ਨਾ ਕਿਸੇ ਵਾਰਦਾਤ ਵਿੱਚ ਰਜ਼ਿਸਟਰਡ ਕੀਤੇ ਹੋਏ ਹਨ।
ਪੁਲਿਸ ਨੇ ਇੱਕ ਘਰ ਵਿੱਚ ਛਾਪਾ ਮਾਰਕੇ 10 ਲੱਖ ਐਰੋ ਨਕਦ ਅਤੇ 200 ਕਿਲੋਗ੍ਰਾਮ ਡਰੱਗ ਬਰਾਮਦ ਕੀਤੀ ਹੈ
This entry was posted in ਅੰਤਰਰਾਸ਼ਟਰੀ.