ਨਵੀਂ ਦਿੱਲੀ- ਅਮਰੀਕਾ ਦੀ ਇੱਕ ‘ਬਿਜ਼ਨੈਸ ਇਨਸਾਈਡਰ’ ਨਾਂ ਦੀ ਵੈਬਸਾਈਟ ਨੇ ਦੁਨੀਆਂ ਦੇ ਅਮੀਰ ਰਾਜਨੇਤਾਵਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚੌਥੇ ਨੰਬਰ ਤੇ ਰੱਖਿਆ ਗਿਆ ਹੈ। ਇਸ ਸਾਈਟ ਅਨੁਸਾਰ ਸੋਨੀਆ ਗਾਂਧੀ ਦੀ ਸੰਪਤੀ 2 ਤੋਂ 19 ਅਰਬ ਡਾਲਰ ਜਾਣੀ ਕਿ 10 ਹਜ਼ਾਰ ਕਰੋੜ ਤੋਂ 45 ਹਜ਼ਾਰ ਕਰੋੜ ਦੇ ਵਿਚਕਾਰ ਹੋ ਸਕਦੀ ਹੈ।
ਜਰਮਨੀ ਦੇ ਇੱਕ ਅਖ਼ਬਾਰ ‘ਡੀ ਵੈਲਟ’ ਨੇ ਇਹ ਖ਼ਬਰ ਸੱਭ ਤੋਂ ਪਹਿਲਾਂ ਛਾਪੀ ਸੀ। ਇਸ ਅਖ਼ਬਾਰ ਨੇ 23 ਰਾਜ ਨੇਤਾਵਾਂ ਦੀ ਲਿਸਟ ਛਾਪੀ ਸੀ, ਜਿਸ ਵਿੱਚ ਸੋਨੀਆ ਗਾਂਧੀ ਚੌਥੇ ਸਥਾਨ ਤੇ ਹੈ। ਅਜੇ ਤੱਕ ਕਾਂਗਰਸ ਵੱਲੋਂ ਇਸ ਸਬੰਧੀ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ। ਇਸ ਸੂਚੀ ਵਿੱਚ ਸ਼ਾਮਿਲ ਕੁਝ ਅਹਿਮ ਹਸਤੀਆਂ ਦੇ ਨਾਂ ਇਸ ਤਰ੍ਹਾਂ ਹਨ:
1. ਅਬਦੁੱਲਾ ਬਿਨ ਅਬਦੁੱਲ ਅਜ਼ੀਜ਼ ਸ਼ਾਹ, ਸਾਊਦੀ ਅਰਬ
2. ਬੁਰਨੇਈ ਦੇ ਹਸਨਲ ਬੋਲਖੇਹ ਸੁਲਤਾਨ
3. ਮਾਈਕਲ ਬਲੂਮਬਰਗ ਮੇਅਰ, ਨਿਊਯਾਰਕ
4. ਸੋਨੀਆ ਗਾਂਧੀ
5.ਵਲਾਦੀਮਿਰ ਪੂਤਿਨ
19.ਆਸਿਫ਼ ਅਲੀ ਜਰਦਾਰੀ।