ਚੰਡੀਗੜ੍ਹ-ਪਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਨੂੰ ਲਗਾਤਾਰ ਦੂਸਰੀ ਵਾਰ ਪੰਜਾਬ ਦੇ ਮੁੱਖਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਉਹ ਪਹਿਲਾਂ ਵੀ ਤਿੰਨ ਵਾਰ ਮੁੱਖਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ। 84 ਸਾਲ ਦੇ ਬਾਦਲ ਪੰਜਾਬ ਦੇ ਹੁਣ ਤੱਕ ਦੇ ਸੱਭ ਤੋਂ ਬਜ਼ੁਰਗ ਮੁੱਖਮੰਤਰੀ ਹਨ।
ਪੰਜਾਬ ਦੇ ਰਾਜਪਾਲ ਸਿਵਰਾਜ ਪਾਟਿਲ ਨੇ ਬਾਦਲ ਨੂੰ ਚਪੜਚਿੜੀ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਮੁੱਖਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਸੁਬੀਰ ਸਿੰਘ ਬਾਦਲ ਨੇ ਉਪ ਮੁਖਮੰਤਰੀ ਦੇ ਤੌਰ ਤੇ ਸਹੁੰ ਚੁੱਕੀ। 16 ਹੋਰ ਵਿਧਾਇਕਾਂ ਨੇ ਕੈਬਨਿਟ ਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਭਾਜਪਾ ਦੇ ਕੋਟੇ ਵਿੱਚੋਂ ਚਾਰ ਮੰਤਰੀ ਬਣਾਏ ਗਏ। ਇਸ ਸਮੇਂ ਕਈ ਵੱਡੇ ਨੇਤਾ ਅਤੇ ਲੋਕ ਮੌਜੂਦ ਸਨ। ਸ਼ਰੋਮਣੀ ਅਕਾਲੀ ਦਲ ਬਾਦਲ ਨੇ 117 ਸੀਟਾਂ ਵਿੱਚੋਂ 56 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਉਸ ਦੀ ਸਹਿਯੋਗੀ ਪਾਰਟੀ ਭਾਜਪਾ ਦੇ ਖਾਤੇ ਵਿੱਚ 12 ਸੀਟਾਂ ਗਈਆਂ ਹਨ।
ਕੈਬਨਿਟ ਵਿੱਚ ਸ਼ਾਮਿਲ ਵਿਧਾਇਕ ਇਸ ਤਰ੍ਹਾਂ ਹਨ ; ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਢਸਾ, ਅਜੀਤ ਸਿੰਘ ਕੋਹਾੜ,ਗੁਲਜ਼ਾਰ ਸਿੰਘ ਰਣੀਕੇ, ਜਨਮੇਜਾ ਸਿੰਘ ਸੇਖੋਂ, ਬਿਕਰਮ ਸਿੰਘ ਮਜੀਠੀਆ,ਸਿਕੰਦਰ ਸਿੰਘ ਮਲੂਕਾ,ਸ਼ਰਣਜੀਤ ਸਿੰਘ ਢਿਲੋਂ,ਤੋਤਾ ਸਿੰਘ, ਬੀਬੀ ਜਗੀਰ ਕੌਰ,ਸਰਵਣ ਸਿੰਘ, ਭਗਤ ਚੁਨੀ ਲਾਲ, ਮਦਨ ਮੋਹਨ ਮਿੱਤਲ, ਸੁਰਜੀਤ ਕੁਮਾਰ ਜਿਆਣੀ, ਅਨਿਲ ਜੋਸ਼ੀ।