ਲੁਧਿਆਣਾ,(ਹਰਜੋਤ ਸਿੰਘ ਅਰੋੜਾ )-ਸਥਾਨਕ ਮਾਡਲ ਟਾਊਨ ਇਲਾਕੇ ਵਿਖੇ ਸਥਿਤ ਮੋਬਾਇਲ ਦੀ ਦੁਕਾਨ ਮੋਬਾਇਲ ਵਰਡ ਵਿਖੇ ਇਕ 40 ਸਾਲਾਂ ਵਿਅਕਤੀ 22000 ਦਾ ਮੋਬਾਇਲ ਚੋਰੀ ਕਰਕੇ ਲੈ ਗਿਆ , ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਸਰਦਾਰ ਨੇ ਦਸਿਆ ਕਿ ਇਕ ਵਿਅਕਤੀ ਦੁਪਿਹਰ ਨੂੰ ਉਨ੍ਹਾਂ ਦੀ ਦੁਕਾਨ ਵਿਖੇ ਆਇਆ ਤੇ ਉਨ੍ਹਾਂ ਨੂੰ ਮੋਬਾਇਲ ਦਿਖਾਉਣ ਨੂੰ ਕਿਹਾ , ਉਨ੍ਹਾਂ ਨੇ ਉਸ ਵਿਅਕਤੀ ਨੂ ਹਾਈ ਰੇਂਜ ਵਾਲੇ ਮੋਬਾਇਲ ਵਿਖਾਏ , ਇਸ ਦੌਰਾਨ ਉਸ ਵਿਅਕਤੀ ਨੇ ਇਕ ਮੋਬਾਇਲ ਪਸੰਦ ਕਰ ਲਿਆ ਤੇ ਉਸ ਨੇ 20- 20 ਦੇ 100 ਨੋਟ ਦੇ ਕਿ ਕਿਹਾ ਕਿ ਤੁਸੀਂ ਇਹ ਪੈਸੇ ਗਿਣੋ ਤੇ ਮੈ ਤੁਹਾਨੂੰ 20000 ਰੁਪੈ ਹੋਰ ਦਿੰਦਾ ਹਾਂ , ਇਸ ਦੌਰਾਨ ਜਦੋਂ ਉਨ੍ਹਾਂ ਨੇ ਪੈਸੇ ਗਿਣਨੇ ਸ਼ੁਰੂ ਕੀਤੇ ਤਾਂ ਉਸ ਵਿਅਕਤੀ ਨੇ 22000 ਵਾਲਾ ਮੋਬਾਇਲ ਆਪਣੀ ਜੇਬ ਵਿਚ ਪਾ ਲਿਆ ਤੇ ਉਥੋਂ ਨਿਕਲ ਗਿਆ , ਜਦੋਂ ਉਨ੍ਹਾਂ ਨੇ ਮੋਬਾਇਲ ਦਾ ਡਬਾ ਵੇਖਿਆ ਤਾਂ ਉਸ ਵਿਚੋ ਮੋਬਾਇਲ ਗਾਇਬ ਸੀ , ਉਨ੍ਹਾਂ ਦਸਿਆ ਕਿ ਉਹ ਵਿਅਕਤੀ ਯਾਮਾਹਾ ਮੋਟਰਸਾਇਕਲ ਤੇ ਆਇਆ ਸੀ , ਉਨ੍ਹਾਂ ਨੇ ਇਸ ਸਬੰਧੀ ਮਾਡਲ ਟਾਊਨ ਪੁਲਿਸ ਨੂ ਸ਼ਿਕਾਇਤ ਕਰ ਦਿਤੀ ਹੈ।