ਪੈਰਿਸ, (ਸੰਧੂ ) – ਇਥੋਂ ਦੇ ਹੋਤ ਦਾ ਸੇਨ ਨਾਂ ਦੇ ਇਲਾਕੇ ਵਿੱਚ ਜਦੋਂ ਇੱਕ ਮਜਿਸਟਰੇਟ ਔਰਤ ਦੁਪਿਹਰ ਦਾ ਖਾਣਾ ਖਾਣ ਲਈ ਇੱਕ ਰੈਸਟੋਰੈਂਟ ਵਿੱਚ ਗਈ।ਤਾਂ ਉਥੇ ਇੱਕ ਅਣਪਛਾਤੀ ਤੇਰਾਂ ਸਾਲਾਂ ਦੀ ਲੜਕੀ ਨੇ ਉਸ ਦੇ ਖਾਣੇ ਵਾਲੇ ਮੇਜ਼ ਕੋਲ ਆਕੇ ਹੱਥ ਵਿੱਚ ਫੜੇ ਹੋਏ ਕਾਗਜ਼ ਤੇ ਸਾਈਨ ਕਰਨ ਲਈ ਬੇਨਤੀ ਕੀਤੀ।ਜਦੋਂ ਉਸ ਨੇ ਕਾਗਜ਼ ਉਪਰ ਲਿਖੇ ਹੋਏ ਅੱਖਰਾਂ ਵੱਲ ਧਿਆਨ ਦਿੱਤਾ, ਤਾਂ ਇਤਨੇ ਵਿੱਚ ਲੜਕੀ ਨੇ ਉਸ ਦੇ ਕੋਲ ਪਏ ਬੈਗ ਵਿੱਚੋਂ ਬਟੂਆ ਚੁਰਾ ਲਿਆ ਤੇ ਬਾਹਰ ਵੱਲ ਨੂੰ ਹੋ ਤੁਰੀ।ਜਿਸ ਨੂੰ ਬਾਅਦ ਵਿੱਚ ਐਂਟੀ ਕ੍ਰਿਮੀਨਲ ਬ੍ਰੀਗੇਡ ਨੇ ਗ੍ਰਿਫਤਾਰ ਕਰਕੇ ਠਾਣੇ ਵਿੱਚ ਬੰਦ ਕਰ ਦਿੱਤਾ ਹੈ।ਪਤਾ ਲੱਗਾ ਹੈ ਕਿ ਰੋਮਾਨੀਆ ਮੂਲ ਦੀ ਤੇਰਾਂ ਸਾਲਾਂ ਦੀ ਲੜਕੀ ਸੀ।