ਫਤਹਿਗੜ੍ਹ ਸਾਹਿਬ:- “ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮੁੱਦੇ ਨੂੰ ਲੈ ਕੇ ਹਕੂਮਤਾਂ ਵੱਲੋ ਸਿੱਖ ਕੌਮ ਉਤੇ ਸਖ਼ਤਾਈ ਕਰਨ ਦੀਆਂ ਜਿਵੇ ਕਿਆਸਅਰਾਈਆਂ ਹੋ ਰਹੀਆਂ ਸਨ ਕਿ ਬਾਦਲ ਹਕੂਮਤ ਅਤੇ ਉਸ ਵੱਲੋ ਬਣਾਏ ਗਏ ਨਵੇ ਜ਼ਾਬਰ ਡੀ.ਜੀ.ਪੀ ਸੁਮੇਧ ਸੈਣੀ ਵੱਲੋ ਸਿੱਖ ਕੌਮ ਉਤੇ ਇਕ ਵਾਰੀ ਫਿਰ ਤਸੱਦਦ, ਜ਼ਬਰ-ਜ਼ੁਲਮ ਹੋਣਗੇ, ਦੀ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆ ਗਈ । ਜਦੋ ਅੱਜ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਤਲਵੰਡੀ ਭਾਈਕੀ ਵਿਖੇ ਸ਼ਹੀਦ ਹੋਏ ਤਿੰਨ ਮੰਡ ਭਰਾਵਾਂ ਸ. ਹਰਭਜਨ ਸਿੰਘ ਮੰਡ, ਸ. ਸਤਨਾਮ ਸਿੰਘ ਮੰਡ, ਸ. ਲਖਵਿੰਦਰ ਸਿੰਘ ਮੰਡ ਅਤੇ ਇਨ੍ਹਾਂ ਦੇ ਭਣੋਇਏ ਸ. ਸੁਖਵਿੰਦਰ ਸਿੰਘ ਲੱਡੂ ਦੀ ਬਰਸ਼ੀ ਸਾਂਝੇ ਤੋਰ ਤੇ ਮਨਾਈ ਜਾ ਰਹੀ ਸੀ ਅਤੇ ਇਸੇ ਪਿੰਡ ਦੇ ਸਿੱਖਾਂ ਨੇ ਭਾਈ ਰਾਜੋਆਣਾ ਦੀ ਫਾਂਸੀ ਵਿਰੁੱਧ ਅਮਨਮਈ ਤਰੀਕੇ ਰੋਸ ਮਾਰਚ ਕੀਤਾ ਜਾਂ ਰਿਹਾ ਸੀ ਅਤੇ ਮੁੱਦਕੀ ਪਿੰਡ ਵਿਖੇ ਵੀ ਰੋਸ ਮਾਰਚ ਹੋ ਰਿਹਾ ਸੀ ਤਾਂ ਪੰਜਾਬ ਪੁਲਿਸ ਨੇ ਆਪਣਾ ਜ਼ਾਲਮਨਾਂ ਚਿਹਰਾ ਵਿਖਾਉਦੇ ਹੋਏ ਇਹਨਾਂ ਦੋਹਵੇ ਸਥਾਨਾਂ ਉਤੇ ਸਿੱਖਾਂ ਨੂੰ ਵੱਡੀ ਗਿਣਤੀ ਵਿਚ ਗ੍ਰਿਫਤਾਰ ਕਰਕੇ ਤਸੱਦਦ ਕਰਨ ਦਾ ਕਾਲਾ ਅਧਿਆਏ ਸੁਰੂ ਕਰ ਦਿੱਤਾ ਹੈ । ਜੋ ਅਤਿ ਮੰਦਭਾਗੀ ਅਮਲ ਹੈ ਅਤੇ ਜਿਸ ਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀ ਕਰੇਗੀ ।”
ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਹਕੂਮਤ ਅਤੇ ਉਸ ਵੱਲੋ ਲਾਏ ਗਏ ਡੀ.ਜੀ.ਪੀ ਸ੍ਰੀ ਸੈਣੀ ਵੱਲੋ ਸਿੱਖਾਂ ਉਤੇ ਫਿਰ ਤੋ ਅਣਮਨੁੱਖੀ ਢੰਗਾਂ ਰਾਹੀ ਸੁਰੂ ਕੀਤੇ ਗਏ ਜ਼ਬਰ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸ ਅਮਲ ਤੋ ਇਹ ਵੀ ਸਪਸਟ ਹੋ ਗਿਆ ਹੈ ਕਿ ਬਾਦਲ ਹਕੂਮਤ, ਪੁਲਿਸ ਵਿਚ ਬੈਠੇ ਮੁਤੱਸਵੀ ਸੋਚ ਦੇ ਮਾਲਕ ਬਹੁਤੇ ਅਫ਼ਸਰਾਂ ਨੇ ਹਿੰਦੂਤਵ ਤਾਕਤਾਂ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਭਾਈ ਰਾਜੋਆਣਾ ਦੀ ਫਾਂਸੀ ਨੂੰ ਰੁਕਵਾਉਣ ਲਈ ਸੁਹਿਰਦ ਨਹੀ ਹਨ । ਬਲਕਿ ਸਿੱਖ ਕੌਮ ਦੇ ਇਸ ਕੁਰਬਾਨੀ ਦੇ ਪੁੱਜ ਮਹਾਨ ਹੀਰੇ ਭਾਈ ਰਾਜੋਆਣੇ ਨੂੰ ਫਾਂਸੀ ਲਗਵਾਉਣ ਵਿਚ ਮਦਦ ਕਰਕੇ ਹਿੰਦੂਤਵ ਸੋਚ ਨੂੰ ਹੀ ਮਜ਼ਬੂਤ ਕਰਨ ਵਿਚ ਲੱਗੇ ਹੋਏ ਹਨ । ਜਦੋ ਕਿ ਕੌਮ 28 ਮਾਰਚ ਨੂੰ ਰੋਸ ਵੱਜੋ ਮੁਕੱਮਲ ਪੰਜਾਬ ਬੰਦ ਕਰਨ ਲਈ ਦ੍ਰਿੜ ਹੋਈ ਅਤੇ 30-31 ਮਾਰਚ ਨੂੰ ਪਟਿਆਲਾ ਜੇਲ ਨੂੰ ਵੱਡੀ ਗਿਣਤੀ ਵਿਚ ਘੇਰ ਕੇ, ਭਾਈ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਵਾਉਣ ਲਈ ਤੱਤਪਰ ਹੈ ।
ਸ. ਸਿਮਰਨਜੀਤ ਸਿੰਘ ਮਾਨ ਨੇ ਸ. ਪ੍ਰਕਾਸ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਸ. ਰਵੀਇੰਦਰ ਸਿੰਘ, ਸ. ਮਨਪ੍ਰੀਤ ਸਿੰਘ ਬਾਦਲ, ਬਾਬਾ ਹਰਨਾਮ ਸਿੰਘ ਧੂੰਮਾਂ, ਬਾਬਾ ਰਾਮ ਸਿੰਘ, (ਦੋਵੇ ਟਕਸਾਲ ਮੁਖੀਆਂ), ਬੀਬੀ ਸੁਰਜੀਤ ਕੌਰ ਬਰਨਾਲਾ, ਬਾਦਲ ਦਲ ਨਾਲ ਸੰਬੰਧਿਤ ਸਿੱਖ ਫੰਡਰੇਸ਼ਨਾਂ, ਸੰਤ ਸਮਾਜ, ਕਿਸਾਨ ਆਗੂਆਂ, ਕਾਉਮਨਿਸ਼ਟ ਅਤੇ ਬੀਜੀਪੀ ਪਾਰਟੀਆਂ ਵਿਚ ਵਿਚਰ ਰਹੇ ਸਿੱਖਾਂ ਅਤੇ ਜੋ ਵੀ ਸਿੱਖ ਜਥੇਬੰਦੀਆਂ ਬੀਤੇ ਦਿਨੀ ਲੁਧਿਆਣਾਂ ਅਤੇ ਅੰਮ੍ਰਿਤਸਰ ਵਿਖੇ ਸਿੱਖ ਕੌਮ ਦੀਆਂ ਹੋਈਆਂ ਇਕੱਤਰਤਾਵਾਂ ਵਿਚ ਸਾਮਿਲ ਨਹੀ ਹੋ ਸਕੀਆਂ, ਸਭ ਨੂੰ ਹਾਰਦਿਕ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਸਥਾਨ ਤੋ ਸਮੁੱਚੀਆਂ ਜਥੇਬੰਦੀਆਂ ਦੀ ਸਾਂਝੀ ਕਮੇਟੀ ਵੱਲੋ 28 ਮਾਰਚ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ, 29 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਦਮਦਮਾ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਤਖ਼ਤ ਸਾਹਿਬਾਨਾਂ ਤੋ ਚੱਲਣ ਵਾਲੇ ਕੌਮੀ ਰੋਸ ਮਾਰਚਾਂ ਵਿਚ ਕੇਸ਼ਰੀ ਦੁਪੱਟੇ, ਦਸਤਾਰਾਂ, ਅਤੇ ਝੰਡੇ ਲੈ ਕੇ ਸਾਮਿਲ ਹੋਣ ਦੀ ਅਪੀਲ ਕੀਤੀ । ਤਾਂ ਕਿ ਸਮੁੱਚੀ ਸਿੱਖ ਕੌਮ ਅਤੇ ਸਮੁੱਚੀਆਂ ਜਥੇਬੰਦੀਆਂ 30 ਅਤੇ 31 ਮਾਰਚ ਨੂੰ ਪਟਿਆਲਾ ਜੇਲ੍ਹ ਨੂੰ ਘੇਰਕੇ ਆਪਣੇ ਕੌਮੀ ਹੀਰੇ ਨੂੰ ਫਾਂਸੀ ਦੇ ਰੱਸੇ ਤੋ ਬਚਾਉਣ ਦੇ ਆਪਣੇ ਇਨਸਾਨੀ ਫਰਜ਼ਾਂ ਦੀ ਪੂਰਤੀ ਕੀਤੀ ਜਾਂ ਸਕੇ । ਉਪਰੰਤ ਸਮੁੱਚੀ ਸਿੱਖ ਕੌਮ ਇਸੇ ਤਰ੍ਹਾਂ ਸੰਜ਼ੀਦਾਂ ਏਕਤਾ ਨੂੰ ਅਮਲੀ ਰੂਪ ਦਿੰਦੇ ਹੋਏ ਆਪਣੇ ਅਗਲੇ ਸੰਘਰਸ਼ ਅਤੇ ਮੰਜਿ਼ਲ ਵੱਲ ਦ੍ਰਿੜ੍ਹਤਾ ਨਾਲ ਇਕ ਸੁਰ ਹੋ ਕੇ ਵੱਧ ਸਕੇ ।