ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਸਭ ਤੋਂ ਉਚੀ ਮੋਨਪਰਨਾਸ ਨਾਂ ਦੀ ਬਿਲਡਿੰਗ ਨੂੰ ਵੱਖੋ ਵੱਖ ਰੰਗਾਂ ਦੀਆ ਲਾਈਟਾਂ ਨਾਲ ਸਜ਼ਾਇਆ ਗਿਆ ਹੈ।ਇਸ ਵਿੱਚ ਰੰਗੀਨ ਲਾਈਟਾਂ ਲਾਉਣ ਦਾ ਕੰਮ ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਿਹਾ ਸੀ। ਜਿਹੜਾ ਹਾਲੇ ਪਿਛਲੇ ਦਿੱਨੀ ਹੀ ਖਤਮ ਹੋਇਆ ਹੈ।ਇਹ ਰੰਗ ਰੰਗੀਲੀਆਂ ਲਾਈਟਾਂ ਮੌਸਮ ਦੀਆਂ ਚਾਰ ਰੁੱਤਾਂ ਦੇ ਨਾਲ ਨਾਲ ਆਪਣੇ ਰੰਗਾਂ ਵਿੱਚ ਵੀ ਤਬਦੀਲੀ ਲਿਆਇਆ ਕਰਨਗੀਆਂ।ਇਹ ਰਾਤ ਦੇ ਕਾਲੇ ਹਨੇਰੇ ਨੂੰ ਸਫੈਦ ਰੰਗ ਵਿੱਚ ਬਦਲ ਦੇਣਗੀਆਂ।ਜਿਵੇਂ ਪੈਰਿਸ ਵਿੱਚ ਮਿਉਜ਼ਕ ਦੇ ਤਿਉਹਾਰ ਉਪਰ ਲੱਗੀਆ ਹੋਈਆ ਲਾਈਟਾਂ ਰਾਤ ਨੂੰ ਦਿੱਨ ਵਿੱਚ ਬਦਲ ਦਿੰਦੀਆਂ ਹਨ, ਜਿਸ ਨੂੰ ਸਫੈਦ ਰਾਤ ਦੇ ਨਾਂ ਨਾਲ ਜਾਣਿਆ ਜਾਦਾ ਹੈ। ਇਹ ਬਸੰਤ ਰੁੱਤ ਵਿੱਚ ਨੀਲੀਆਂ ਤੇ ਹਰੀਆਂ ਲਾਈਟਾਂ ਦਾ ਰੰਗ ਵਿਖੇਰਿਆ ਕਰੇਗੀ।ਗਰਮੀਆਂ ਵਿੱਚ ਨੀਲੀਆਂ,ਖੱਟੀਆਂ ਅਤੇ ਪਤਝੜ ਵਿੱਚ ਇਹ ਤਿੰਨ ਰੰਗ ਵਿਖੇਰੇਗੀ, ਭਾਵ ਖੱਟਾ,ਲਾਲ, ਤੇ ਸਫੈਦ ਅਤੇ ਸਰਦੀਆਂ ਵਿੱਚ ਲਾਲ,ਨੀਲੀਆਂ ਤੇ ਸਫੈਦ ਲਾਈਟਾਂ ਪੂਰੀ ਬਿਲਡਿੰਗ ਦਾ ਸ਼ਿਗਾਰ ਹੋਣਗੀਆਂ ।ਇਥੇ ਇਹ ਵੀ ਵਰਨਣ ਯੋਗ ਹੈ ਕਿ ਇਹ 210 ਮੀਟਰ ਉਚੀ ਬਿਲਡਿੰਗ ਨੂੰ 1973 ਵਿੱਚ ਬਣਾਇਆ ਗਿਆ ਸੀ। ਇਸ ਦੀਆਂ 58 ਮੰਜ਼ਲਾਂ ਵਿੱਚੋਂ 53 ਮੰਜ਼ਲਾਂ ਵਿੱਚ ਦਫਤਰ ਬਣੇ ਹੋਏ ਹਨ।ਹਰ ਇੱਕ ਮੰਜ਼ਲ ਦਾ ਖੇਤਰਫਲ 1700 ਮੀਟਰ ਵਰਗਾਕਾਰ ਹੈ।ਇਹ ਪੂਰੀ ਬਿਲਡੰਗ ਦਾ ਖੇਤਰਫਲ 1 ਲੱਖ 50 ਹਜ਼ਾਰ ਮੀਟਰ ਹੈ। ਇਸ ਨੂੰ ਹਰ ਸਾਲ 8 ਲੱਖ 50ਹਜ਼ਾਰ ਲੋਕੀ ਵੇਖਣ ਲਈ ਆਉਦੇ ਹਨ।ਇਸ ਦੇ ਉਪਰ ਨੀਚੇ ਜਾਣ ਲਈ 31 ਲਿਫਟਾਂ ਲੱਗੀਆਂ ਹੋਈਆਂ ਹਨ।ਇਥੇ ਹਰ ਰੋਜ਼ 5000 ਵਰਕਾਰ ਕੰਮ ਕਰਨ ਲਈ ਆਉਦੇ ਹਨ।ਇਸ ਦੇ ਅੰਦਰ ਇੱਕ ਬਹੁਤ ਵੱਡਾ ਰੈਸਟੋਰੈਂਟ ਵੀ ਹੈ, ਜਿਸ ਵਿੱਚ 3500 ਲੋਕੀ ਬੈਠ ਸਕਦੇ ਹਨ।ਇਸ ਵਿੱਚ ਵੱਡੇ ਸੌਪਇੰਗ ਸਟੋਰ ਅਤੇ 52 ਛੋਟੀਆਂ ਦੁਕਾਨਾਂ ਦੇ ਨਾਲ ਮਾਰਕੇ ਦੇ ਦੋ ਵੱਡੇ ਸਟੋਰ ਵੀ ਬਣੇ ਹੋਏ ਹਨ।