ਵਾਂਗ ਸੂਰਜ ਡੁੱਬ ਰਹੇ ਹਾਂ ਤੇਰੀ ਸ਼ਾਮ ਦੀ ਖ਼ਾਤਿਰ
ਅਸੀਂ ਆ ਰਹੇ ਹਾਂ ਚੱਲ ਕੇ ਤੇਰੇ ਪੈਗਾਮ ਦੀ ਖ਼ਾਤਿਰ
ਮਿਟ ਰਹੇ ਹਾਂ ਅਰਸ਼ ‘ਚੋਂ ਦੋ ਪਲ ਤਾਂ ਕੀ ਹੋਇਆ
ਬੰਨ੍ਹਿਆ ਸਿਹਰਾ ਤੇਰੇ ਇੱਕ ਇਲਜ਼ਾਮ ਦੀ ਖ਼ਾਤਿਰ
ਇਹ ਰਾਹ ਨਵਾਂ ਇਹਨੇ ਇੱਕ ਗੀਤ ਬਣਨਾ ਹੈ
ਸੂਹਾ ਸੁਖ਼ਨ ਹੈ ਹਾਜ਼ਿਰ ਤੇਰੇ ਅਰਾਮ ਦੀ ਖ਼ਾਤਿਰ
ਚਾਅ ਨੱਚਣ ਦਾ ਸਾਨੂੰ ਸੂਹੇ ਅੰਗਿਆਰਾਂ ਤੇ ਖੱਲ ਕੇ
ਟੁਰ ਪਏ ਹਾਂ ਰਾਹ ਇਸ਼ਕੇ ਇਸਲਾਮ ਦੀ ਖ਼ਾਤਿਰ
ਧੋ ਲਵੀਂ ਹੱਥ ਤੂੰ ਮੇਰੇ ਲਹੂ ਵਿਚ ਮਲ੍ਹ 2 ਕੇ
ਨਵਾਂ ਰਾਹ ਨਿੱਤ ਬਣਨਾ ਤੇਰੇ ਕੁਹਰਾਮ ਦੀ ਖ਼ਾਤਿਰ
ਦੇ ਰਹੇ ਹਾਂ ਸਿਰ ਅਸੀਂ ਕਦੇ ਸਿਜਦੇ ਨਹੀਂ ਕਰਦੇ
ਪਹੁੰਚ ਰਹੇ ਹਾਂ ਵਾਂਗ ਸੁਨੇਹੇ ਇਲਹਾਮ ਦੀ ਖ਼ਾਤਿਰ