ਲੀਅਰ,(ਰੁਪਿੰਦਰ ਢਿੱਲੋ ਮੋਗਾ) – ਸ੍ਰੀ ਅਕਾਲ ਤਖਤ ਤੋ ਜਾਰੀ ਫੁਰਮਾਨ ਨੂੰ ਮੰਨਦੇ ਹੋਏ ਨਾਰਵੇ ਦੇ ਗੁਰੂ ਘਰਾ ਲੀਅਰ ਅਤੇ ੳਸਲੋ ਵਿਖੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਚੜਦੀ ਕਲਾ ਲਈ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਭਾਈ ਸਾਹਿਬ ਦੀ ਚੜਦੀ ਕਲਾ ਲਈ ਅਰਦਾਸਾਂ ਕੀਤੀਆ ਗਈਆ। ਗੁਰੂਦੁਆਰਾ ਸਾਹਿਬ ਲੀਅਰ ਵਿਖੇ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪੰਜਾਬੋ ਆਏ ਰਾਗੀ ਜੱਥੇ ਭਾਈ ਰਵਿੰਦਰ ਸਿੰਘ, ਭਾਈ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਵੱਲੋ ਰੱਬੀ ਬਾਣੀ ਦਾ ਕੀਰਤਨ ਕਰ ਸੰਗਤਾ ਨੂੰ ਨਿਹਾਲ ਕੀਤਾ ਗਿਆ।ਲੰਗਰ ਦੀ ਸੇਵਾ ਜਤਿੰਦਰ ਪਾਲ ਸਿੰਘ ਅਤੇ ਬੀਬੀ ਰਮਿੰਦਰ ਕੋਰ ਪਰਿਵਾਰ ਵੱਲੋ ਨਿਭਾਈ ਗਈ। ਇਸ ਮੋਕੇ ਗੁਰੂ ਘਰ ਜੁੜੀ ਸੰਗਤ ਨੂੰ ਭਾਈ ਜਗਜੀਵਨ ਸਿੰਘ, ਭਾਈ ਹਰਿੰਦਰ ਪਾਲ ਸਿੰਘ , ਭਾਈ ਇੰਦਰਜੀਤ ਸਿੰਘ, ਭਾਈ ਅਜੈਬ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਮਨਜੋਰ ਸਿੰਘ, ਭਾਈ ਕੁਲਵੰਤ ਸਿੰਘ, ਬੀਬੀ ਸਨਦੀਪ ਕੋਰ ਅਤੇ ਭਾਈ ਪ੍ਰਗਟ ਸਿੰਘ ਨੇ ਸੰਬੋਧਨ ਕੀਤਾ। ਗੁਰੁਦੁਆਰਾ ਸਾਹਿਬ ੳਸਲੋ ਵਿਖੇ ਵੀ ਭਾਰੀ ਸੰਖਿਆ ਚ ਸੰਗਤ ਨੇ ਗੁਰੂ ਘਰ ਹਾਜ਼ਰੀ ਲਵਾਈ ਅਤੇ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਚੜਦੀ ਕਲਾ ਲਈ ਅਰਦਾਸ ਕੀਤੀ। ਇਸ ਮੋਕੇ ਲੋਗੋਵਾਲ ਪੰਜਾਬ ਤੋ ਆਏ ਭਾਈ ਮਲਕੀਅਤ ਸਿੰਘ ਲੋਗੋਵਾਲ,ਭਾਈ ਅਰਮਿੰਤਪਾਲ ਸਿੰਘ,ਭਾਈ ਪਿਆਰਾ ਸਿੰਘ ਅਤੇ ਭਾਈ ਸੁਰਜੀਤ ਸਿੰਘ ਦੇ ਢਾਡੀ ਜੱਥੇ ਨੇ ਸੂਰਬੀਰਤਾ ਦੀ ਵਾਰਾ ਗਾ ਸੰਗਤ ਨੂੰ ਨਿਹਾਲ ਕੀਤਾ। ਪ੍ਰੋਗਰਾਮ ਦੀ ਸਮਾਪਤੀ ਸਮੇ ਵੱਖ ਵੱਖ ਗੁਰੂ ਘਰਾ ਦੀਆ ਪ੍ਰੰਬੱਧਕਾ ਵੱਲੋ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਨਾਰਵੇ ਦੀ ਸਿੱਖ ਸੰਗਤ ਵੱਲੋ ਮਿਤੀ 26/3 ਨੂੰ ਵਿਦੇਸ਼ ਮੰਤਰਾਲੇ ਨਾਰਵੇ ਦੀ ਯੂ ਡੀ ਆਈ ਸਾਖਾ ਨੂੰ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਸੀ ਨੂੰ ਰੁਕਾਉਣ ਸੰਬੱਧੀ ਮੰਗ ਪੱਤਰ 14,30 ਦਿੱਤਾ ਜਾਵੇਗਾ।ਡੈਨਮਾਰਕ ਤੋ ਸ੍ਰ ਹਰਭਜਨ ਸਿੰਘ ਤੱਤਲਾ ਨੇ ਪ੍ਰੈਸ ਨੂੰ ਦਿੱਤੀ ਜਾਣਕਾਰੀ ਚ ਦੱਸਿਆ ਕਿ ਡੈਨਮਾਰਕ ਦੀ ਸੰਗਤ ਵੱਲੋ ਵੀ ਭਾਈ ਸਾਹਿਬ ਦੀ ਚੜਦੀ ਕਲਾ ਲਈ ਅਰਦਾਸਾ ਕੀਤੀਆ ਗਈਆ।
ਨਾਰਵੇ ਦੇ ਗੁਰੂ ਘਰਾ ਚ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਚੜਦੀ ਕਲਾ ਲਈ ਅਰਦਾਸਾਂ
This entry was posted in ਅੰਤਰਰਾਸ਼ਟਰੀ.