ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਕਹਿਣਾ ਹੈ ਕਿ ਹੁਕਮ ਦੀ ਉਲੰਘਣਾ ਮਾਮਲੇ ਵਿੱਚ ਜੇ ਸੁਪਰੀਮ ਕੋਰਟ ਦਾ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਨਹੀਂ ਆਉਂਦਾ ਤਾਂ ਉਹ ਆਪਣੀ ਗਦੀ ਛੱਡ ਦੇਣਗੇ। ਡੇਲੀ ਟਾਈਮਜ਼ ਨਿਊਜ਼ ਪੇਪਰ ਅਨੁਸਾਰ ਉਹ ਖੁਦ ਕੋਰਟ ਵਿੱਚ ਜਾ ਕੇ ਆਪਣਾ ਅਸਤੀਫ਼ਾ ਸੌਨਪ ਦੇਣਗੇ।
ਜਿਕਰਯੋਗ ਹੈ ਕਿ ਪ੍ਰਧਾਨਮੰਤਰੀ ਗਿਲਾਨੀ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਕੇਸ ਚੱਲ ਰਿਹਾ ਹੈ। ਸੁਪਰੀਮ ਕੋਰਟ ਰਾਸ਼ਟਰਪਤੀ ਜਰਦਾਰੀ ਦੇ ਖਿਲਾਫ ਭ੍ਰਿਸ਼ਟਚਾਰ ਸਬੰਧੀ ਕੇਸ ਖੋਲ੍ਹਣ ਲਈ ਪ੍ਰਧਾਨਮੰਤਰੀ ਗਿਲਾਨੀ ਤੇ ਪੱਤਰ ਲਿਖਣ ਲਈ ਦਬਾਅ ਪਾ ਰਹੀ ਹੈ। ਇਸ ਕੇਸ ਵਿੱਚ ਫੈਸਲਾ ਜਲਦੀ ਹੀ ਆਉਣ ਵਾਲਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਪੀਪੀਪੀ ਪ੍ਰਧਾਨਮੰਤਰੀ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਵੇਖਦੇ ਹੋਏ, ਉਨ੍ਹਾਂ ਦੇ ਪੁੱਤਰ ਮੂਸਾ ਅਲੀ ਗਿਲਾਨੀ ਨੂੰ ਮੰਤਰੀ ਬਣਾਉਣ ਦਾ ਫੈਸਲਾ ਕਰ ਲਿਆ ਹੈ।