ਲੁਧਿਆਣਾ- ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਅਤੇ ਅੰਤਰਰਾਸ਼ਟਰੀ ਪੰਜਾਬੀ ਨਾਟ ਅਕਾਡਮੀ ਵੱਲੋਂ ਪੰਜਾਬੀ ਭਵਨ ਵਿਖੇ ਅਯੋਜਤ ਕੀਤੇ ਗਏ ‘ਸਦੀ ਦਾ ਪੰਜਾਬੀ ਨਾਟਕ ਤੇ ਰੰਗਮੰਚ’ ਵਿਸ਼ੇ ਤੇ ਸੈਮੀਨਾਰ ਦੌਰਾਨ ਪੰਜਾਬੀ ਨਾਟਕਕਾਰਾਂ , ਰੰਗਕਰਮੀਆਂ ਅਤੇ ਨਾਟ ਪ੍ਰੇਮੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬੀ ਨਾਟਕ ਤੇ ਰੰਗਮੰਚ ਦੇ ਇਤਿਹਾਸ ਦੀ ਦਸਤਾਵੇਜ਼ੀ ਲਈ ਘੱਟੋ ਘੱਟ ਪੰਜ ਕਰੋੜ ਰੁਪੈ ਇਸ ਸਾਲ ਦੇ ਬਜਟ ਵਿੱਚ ਰੱਖੇ ਜਾਣ । ਭਾਅ ਜੀ ਗੁਰਸ਼ਰਨ ਸਿੰਘ ,ਕਰਤਾਰ ਸਿੰਘ ਦੁੱਗਲ , ਸੁਰਜੀਤ ਗਾਮੀ ਅਤੇ ਸਰਬਜੀਤ ਔਲਖ ਨੁੰ ਸਮਰਪਤ ਇਸ ਇੱਕ ਰੋਜ਼ਾ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਨਾਟਕਕਾਰ ਅਜਮੇਰ ਸਿੰਘ ਔਲਖ ਨੇ ਕਿਹਾ ਕਿ ਪੰਜਾਬੀ ਨਾਟਕ ਦੁਨੀਆਂ ਦੀ ਕਿਸੇ ਭਾਸ਼ਾ ਤੋਂ ਪਿਛੇ ਨਹੀਂ ਬਲਕਿ ਵਿਸ਼ੇ ਅਤੇ ਤਕਨੀਕ ਪੱਖੋਂ ਅੱਗੇ ਹੀ ਹੈ ।ਸ਼੍ਰੋਮਣੀ ਨਾਟਕਕਾਰ ਡਾ ਆਤਮਜੀਤ ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਇਤਿਹਾਸ ਸੰਭਾਲਦਿਆਂ ਅਹਿਮ ਮੁੱਦੇ ਵਿਚਾਰਨੇ ਅਤੇ ਸੁਹਿਰਦ ਯਤਨਾ ਦੀ ਲੋੜ ਹੈ । ਡਾ ਸਤੀਸ਼ ਕੁਮਾਰ ਵਰਮਾ ਦਾ ਪੱਖ ਸੀ ਕਿ , ਇਸ ਮੌਕੇ ਕੇਵਲ ਧਾਲੀਵਾਲ, ਬਲਦੇਵ ਸਿੰਘ ਸੜਨਾਮਾ , ਡਾ. ਸ਼ ਨ ਸੇਵਕ ਅਤੇ ਪ੍ਰਿ.ਪ੍ਰੇਮ ਸਿੰਘ ਬਜਾਜ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਉਦਘਾਟਨੀ ਸ਼ਬਦਾਂ ਦੌਰਾਨ ਸ਼੍ਰੀ ਇਕਬਾਲ ਮਾਹਲ ਨੇ ਕਿਹਾ ਕਿ ਪੰਜਾਬੀ ਨਾਟਕ ਨੂੰ ਬੰਗਾਲੀ ਅਤੇ ਮਰਾਠੀ ਦੇ ਬਰਾਬਰ ਦਾ ਬਨਾਉਣ ਲਈ ਸੁਹਿਰਦ ਉਪਰਾਲੇ ਕਰਨ ਦੀ ਲੋੜ ਹੈ ।ਅੰਤਰਰਾਸ਼ਟਰੀ ਪੰਜਾਬੀ ਨਾਟ ਅਕਾਡਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੇ ਕਿਹਾ ਕਿ ਪ੍ਰਸਿੱਧ ਰੰਗਕਰਮੀ ਵਿਦਵਾਨਾਂ ਦੇ ਵਿਚਾਰਾਂ ਅਨੁਸਾਰ ਪੰਜਾਬੀ ਨਾਟਕ ਤੇ ਰੰਗਮੰਚ ਦੇ ਵਿਕਾਸ ਲਈ ਭਵਿੱਖ ਨੀਤੀ ਅਪਣਾਵਾਂਗੇ ।ਸ. ਸੁਖਾਣਾ ਨੇ ਕਿਹਾ ਕਿ ਆਂਉਦੇ ਵਰ੍ਹੇ ਪੰਜਾਬੀ ਨਾਟਕ ਦੀ ਸੌ ਸਾਲਾ ਵਰ੍ਹੇ ਗੰਢ ਨੂੰ ਸਮਰਪਤ ਚਾਰ ਰੋਜ਼ਾ ਅੰਤਰਰਾਸ਼ਟਰੀ ਨਾਟ ਫੈਸਟੀਵਲ ਅਯੋਜਤ ਕੀਤਾ ਜਾਵੇਗਾ ਜਿਸ ਵਿੱਚ ਦੁਨੀਆਂ ਭਰ ਤੋਂ ਰੰਗਕਰਮੀ ਸ਼ਾਮਲ ਹੋਣਗੇ। ਸਵਾਗਤ ਕਰਦਿਆਂ ਰੰਗਕਰਮੀ ਡਾ . ਨਿਰਮਲ ਜੌੜਾ ਨੇ ਕਿਹਾ ਕਿ ਪੰਜਾਬੀ ਰੰਗਮੰਚ ਦੇ ਵਿਕਾਸ ਲਈ ਨੀਤੀਆਂ ਘੜਨ ਤੋਂ ਪਹਿਲਾਂ ਇਸਦੇ ਇਤਿਹਾਸ ਅਤੇ ਮੁਢਲੇ ਦੌਰ ਤੋਂ ਜਾਣੂ ਹੋਣਾ ਜ਼ਰੂਰੀ ਹੈ ।
ਸੈਮੀਨਾਰ ਦੌਰਾਨ ਉੱਘੇ ਵਿਦਵਾਨ ਸਬਦੀਸ਼ , ਰਵੀ ਤਨੇਜਾ, ਹਰਪ੍ਰੀਤ ਸਿੰਘ ,ਜਗਦੀਸ਼ ਗਰਗ ਅਤੇ ਪਾਲੀ ਭੂਪਿੰਦਰ ਸਿੰਘ ਵੱਲੋਂ ਖੋਜ਼ ਪੱਤਰ ਪੜੇ ਗਏ ਜਿੰਨਾ ਤੇ ਐਨ ਐਸ ਪ੍ਰੇਮੀ , ਅਵਤਾਰ ਲਿੱਟ , ਤਰਲੋਚਨ ਸਮਰਾਲਾ , ਬੀਬਤ ਕੁਲਵੰਤ , ਜਨਮੇਜਾ ਸਿੰਘ ਜੌਹਲ , ਜਗਦੀਸ਼ ਰਾਹੀ ਨੇ ਵੱਖ ਵੱਖ ਦ੍ਰਿਸ਼ਟੌਕੋਣ ਤੋਂ ਚਰਚਾ ਕੀਤੀ ।ਇਸ ਮੌਕੇ ਸੋਮਪਾਲ ਹੀਰਾ ਵੱਲੋਂ ਨਿੰਦਰ ਗਿੱਲ ਦੇ ਨਾਵਲ ਵਾਅਦਾ ਮੁਆਫ ਦੇ ਅਧਾਰਤ ਇੱਕ ਪਾਤਰੀ ਨਾਟਕ ‘ਸਾਡੀ ਕਿਹੜੀ ਧਰਤ ਵੇ ਲੋਕਾ’ ਖੇਡਿਆ ਸਫਲਤਾ ਨਾਲ ਖੇਡਿਆ ਗਿਆ ਜਿਸ ਦੇ ਮੁੱਖ ਮਹਿਮਾਨ ਸੀਨੀਅਰ ਪੁਲਿਸ ਅਫਸਰ ਗੁਰਪ੍ਰੀਤ ਸਿੰਘ ਤੂਰ ਸਨ ੳਤੇ ਪ੍ਰਧਾਨਗੀ ਬਾਬਾ ਫਰੀਦ ਫਾਂਉਡੇਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਨੇ ਕੀਤੀ ਜਦੋਂ ਕਿ ਸੀਨੀਅਰ ਬੈਂਕ ਅਧਿਕਾਰੀ ਹਰਪਾਲ ਸਿੰਘ ਮਾਂਗਟ ਅਤੇ ਡੀ ਐਸ ਪੀ ਪ੍ਰਿਥੀਪਾਲ ਸਿੰਘ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੇ ਕਨਵੀਨਰ ਪ੍ਰੋ ਸੋਮਪਾਲ ਹੀਰਾ ਸਭ ਦਾ ਧੰਨਵਾਦ ਕੀਤਾ।ਸਮੁੱਚੇ ਸਮਾਗਮ ਦੀ ਸਟੇਜ ਕਾਰਵਾਈ ਨੂੰ ਗੁਲਜ਼ਾਰ ਪੰਧੇਰ ਨੇ ਬਾਖੂਬੀ ਚਲਾਇਆ ।ਇਸ ਮੌਕੇ ਸਤੀਸ਼ ਗੁਲਾਟੀ ,ਡਾ ਗੁਰਇਕਬਾਲ ਸਿੰਘ ਤੂਰ , ਨਾਟਕਕਾਰ ਹੰਸਾ ਸਿੰਘ ,ਸ਼੍ਰੀਮਤੀ ਮਨਜੀਤ ਔਲਖ ਕਮਲਜੀਤ ਨੀਲੋਂ ,ਬਲਵਿੰਦਰ ਗਿੱਲ ,ਕੰਵਲ ਢਿਲੋਂ , ਮੈਡਮ ਪਰਮਜੀਤ ਪਾਸੀ,ਬੁਧ ਸਿੰਘ ਨੀਲੋਂ ਅਤੇ , ਨਾਟਕਕਾਰ ਤਰਲੋਚਨ ਸਿੰਗ , ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।