ਅੰਮ੍ਰਿਤਸਰ – ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਸਦਕਾ ਫਾਂਸੀ ਦੇਣ ਤੇ ਰੋਕ ਲੱਗਣ ਉਪਰੰਤ ਖੁਸ਼ੀ ਜਾਹਿਰ ਕਰਦੇ ਹੋਏ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਸਮੁਚੇ ਆਹੁਦੇਦਾਰਾਂ ਨੇ ਲੱਡੂ ਵੰਡੇ ਅਤੇ ਪੰਥ ਦੀ ਚੜ੍ਰਦੀ ਕਲਾ ਦੇ ਨਾਅਰੇ ਲਾਏ। ਇਸ ਮੌਕੇ ਤੇ ਸ੍ਰ. ਢੋਟ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਥ ਦੀ ਇਸ ਔਖੀ ਘੜੀ ਵਿੱਚ ਰਾਸ਼ਟਰਪਤੀ ਨੂੰ ਮਿਲ ਕੇ ਭਾਈ ਰਾਜੋਆਣਾ ਦੀ ਫਾਂਸੀ ਤੇ ਰੋਕ ਲਗਵਾਉਣ ਵਿੱਚ ਸਰਕਾਰ ਨੇ ਅਹਿਮ ਰੋਲ ਨਿਭਾਈਆ ਹੈ।ਸ੍ਰ. ਢੋਟ ਨੇ ਸਮੂਹ ਸਿੱਖ ਜਥੇਬੰਦੀਆ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕੇ ਫੈਡਰੇਸ਼ਨ (ਮਹਿਤਾ) ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਇਨਸਾਫ ਦਵਾਉਣ ਲਈ ਅਤੇ ਪੰਜਾਬ ਦਾ ਮਹੌਲ ਸ਼ਾਂਤ ਰਖਣ ਲਈ ਹਮੇਸ਼ਾਂ ਤੱਤਪਰ ਰਹੇਗੀ।ਸ੍ਰ. ਢੋਟ ਨੇ ਕਿਹਾ ਕਿ ਸ਼ਿਵਸੈਨਾ ਵਰਗੀਆ ਫਿਰਕੂ ਜਥੇਬੰਦੀਆ ਫੋਕੀ ਸ਼ੋਹਰਤ ਖੱਟਣ ਲਈ ਪੰਜਾਬ ਦਾ ਮਾਹੋਲ ਖਰਾਬ ਕਰ ਰਹੀਆ ਹਨ।ਪਿਛਲੇ ਸਮੇਂ ਦੋਰਾਨ ਜਦੋ ਖਾੜਕੂਵਾਦ ਜੋਰਾ ਤੇ ਸੀ ੳਦੋ ਇਹ ਜਥੇਬੰਦੀਆਂ ਕਿੱਥੇ ਸਨ ਅਤੇ ਉਸ ਸਮੇ ਇਹਨਾ ਨੇ ਉਹਨਾ ਦਾ ਮੁਕਾਬਾਲਾ ਕਿਉਂ ਨਹੀ ਕੀਤਾ ਸ੍ਰ. ਢੋਟ ਨੇ ਕਿਹਾ ਕਿ ਜੇਕਰ ਹੁਨ ਇਹਨਾ ਨੇ ਕੋਈ ਮਾੜੀ ਹਰਕਤ ਕਰਨ ਦੀ ਕੋਸ਼ਿਸ ਕੀਤੀ ਤਾਂ ਇਹਨਾ ਨੂੰ ਪੁਰਾਣੇ ਦਿਨ ਚੇਤੇ ਕਰਵਾ ਦਿੱਤੇ ਜਾਣਗੇ।ਹੁਣ ਜੋ ਰਾਜੋਆਣਾ ਦੀ ਫਾਂਸੀ ਦੀ ਸਜਾ ਟਲੀ ਹੈ ਇਹ ਰਾਸ਼ਟਰਪਤੀ ਵੱਲੋ ਕਨੂੰਨ ਦੇ ਦਾਇਰੇ ਅੰਦਰ ਕੀਤਾ ਗਿਆ ਹੈ।ਜਦੋ ਇਹ ਸਾਰਾ ਕੁਝ ਕਨੂੰਨ ਅਨੂਸਾਰ ਹੋ ਰਿਹਾ ਹੈ ਤਾਂ ਕਿਸੇ ਨੂੰ ਵੀ ਇਸ ਦਾ ਵਿਰੋਧ ਕਰਨ ਦਾ ਕੋਈ ਹੱਕ ਨਹੀ ਹੈ। ਇਸ ਦੇ ਬਾਵਜੂਦ ਵੀ ਸ਼ਿਵਸੈਨਾ ਬਾਜ ਨਾ ਆਈ ਤਾਂ ਫੈਡਰੇਸ਼ਨ (ਮਹਿਤਾ) ਇਹਨਾ ਨੱਥ ਪਾਉਣਾ ਚੰਗੀ ਤਰਾਂ ਜਾਂਣਦੀ ਹੈ।ਇਸ ਮੌਕੇ ਤੇ ਕੌਮੀ ਜਨਰਲ ਸਕੱਤਰ ਮਨਜੀਤ ਸਿੰਘ ਸੈਣੀ,ਮੁੱਖ ਬੁਲਾਰੇ ਜਗਜੀਤ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਭਾਈ ਬਲਜੀਤ ਸਿੰਘ ਸੱਗੂ,ਮੀਤ ਪ੍ਰਧਾਨ ਜਰਮਨਜੀਤ ਸਿੰਘ ਸੁਲਤਾਵਿੰਡ, ਕੁਲਬੀਰ ਸਿੰਘ ਵਿੱਕੀ,ਚਰਨਜੀਤ ਸਿੰਘ,ਸਰਬਜੀਤ ਸਿੰਘ ਪਰਿੰਕਲ, ਸਰਬਜੀਤ ਸਿੰਘ ਸ਼ੱਬਾ,ਤਜਿੰਦਰਪਾਲ ਸਿੰਘ ਡਿੰਪੀ, ਬਲਵਿੰਦਰ ਸਿੰਘ ਰਾਜੋਕੇ,ਸਿਮਰਨਜੀਤ ਸਿੰਘ ਭੂੱਲਰ, ਸਕੱਤਰ ਗੁਰਪ੍ਰੀਤ ਸਿੰਘ ਮਜੀਠੀਆਂ, ਰਵਿੰਦਰ ਸਿੰਘ ਜਸਲ, ਗਗਨਪ੍ਰੀਤ ਸਿੰਘ ਪੰਨੂ, ਐਚ ਐਸ ਮਾਨ,ਕੁਲਬੀਰ ਸਿੰਘ ਵਿੱਕੀ, ਮਨਜੀਤ ਸਿੰਘ ਜੋੜਾਫਾਟਕ, ਯੁਵਰਾਜ ਸਿੰਘ ਚੌਹਾਨ, ਸਰਬਜੀਤ ਸਿੰਘ ਛੱਬਾ, ਡਾ:ਜਤਿੰਦਰ ਸਿੰਘ, ਗੁਰਦੇਵ ਸਿੰਘ ਗੋਲਡੀ, ਦਲਜੀਤ ਸਿੰਘ ਰੋਡਾ, ਨਵਤੇਜ ਸਿੰਘ ਕਲਕੱਤਾ, ਰੁਪਿੰਦਰ ਸਿੰਘ ਰੂਪਾ, ਬਲਰਾਜ ਸਿੰਘ ਵੱਲਾ, ਬਲਜਿੰਦਰ ਸਿੰਘ ਵੱਲਾ, ਸਤਨਾਮ ਸਿੰਘ ਤਰਸਿੱਕਾ ਆਦਿ ਹਾਜਰ ਸਨ।
ਸਿੱਖ ਸਟੂਡੈਂਟ ਫੈਡਰੇਸ਼ਨ ਨੇ ਭਾਈ ਰਾਜੋਆਣਾ ਦੀ ਫਾਂਸੀ ਤੇ ਰੋਕ ਲੱਗਣ ਤੇ ਲਡੂ ਵੰਡੇ
This entry was posted in ਪੰਜਾਬ.