ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ: ਅਰਸ਼ਦੀਪ ਸਿੰਘ ਥਿੰਦ ਨੇ 5 ਅਪ੍ਰੈਲ 2012 ਨੂੰ ਮਹਾਵੀਰ ਜੈਯੰਤੀ ਦੇ ਸਬੰਧ ਵਿਚ ਜੈਨ ਸਮਾਜ ਦੀ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਇਕ ਵਿਸ਼ੇਸ ਹੁਕਮ ਜਾਰੀ ਕਰਦਿਆਂ ਭਗਵਾਨ ਮਹਾਵੀਰ ਜੈਯੰਤੀ ਦੇ ਮੌਕੇ ‘ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹੱਦ ਅੰਦਰ ਪੈਂਦੀਆਂ ਮੀਟ ਦੀਆਂ ਦੁਕਾਨਾਂ, ਰੇਹੜੀਆਂ, ਬੁੱਚੜਖਾਨੇ, ਆਂਡਿਆਂ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਲਈ ਨਿਰਦੇਸ਼ ਦਿੱਤੇ ਹਨ। 5 ਅਪ੍ਰੈਲ ਨੂੰ ਹੋਟਲਾਂ, ਢਾਬਿਆਂ, ਅਹਾਤਿਆਂ ਅਤੇ ਕਲੱਬਾਂ ਆਦਿ ਵਿਚ ਵੀ ਮੀਟ ਅਤੇ ਆਂਡੇ ਬਣਾਉਣ ਦੀ ਪਾਬੰਦੀ ਲਗਾਈ ਗਈ ਹੈ।