ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਕੇਂਦਰ ਸਰਕਾਰ ਵੱਲੋਂ ਨਵੇਂ ਬਜਟ ਵਿਚ ਸੋਨੇ ’ਤੇ ਲਾਏ ਗਏ ਆਬਕਾਰੀ ਟੈਕਸ ਦੇ ਵਿਰੁੱਧ ਸਵਰਨਕਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਕੀਤੀ ਜਾ ਰਹੀ ਮੁਕੰਮਲ ਹੜਤਾਲ ਅੱਜ 14ਵੇਂ ਦਿਨ ’ਚ ਦਾਖ਼ਲ ਹੋ ਗਈ। ਸਵਰਨਕਾਰ ਸੰਘ ਦੇ ਸਮੂਹ ਮੈਂਬਰਾਂ ਨੇ ਸਥਾਨਕ ਗਾਂਧੀ ਚੌਂਕ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਜਿੰਦਰ ਸਿੰਘ ਕੰਡਾ, ਪ੍ਰਧਾਨ ਬਲਜਿੰਦਰ ਸਿੰਘ ਕੰਡਾ, ਮਨੋਹਰ ਸਿੰਘ ਸਦਿਓੜਾ, ਦਲਜੀਤ ਸਿੰਘ ਕੰਡਾ, ਸੁਰਿੰਦਰ ਸਿੰਘ ਕੜਵਲ, ਚਰਨਜੀਤ ਸਿੰਘ ਚੀਨਾ, ਚਰਨਜੀਤ ਸਿੰਘ ਢੱਲਾ, ਬੂਟਾ ਸਿੰਘ ਸਦਿਓੜਾ, ਹਰਦੇਵ ਸਿੰਘ ਸਦਿਓੜਾ, ਰਣਜੀਤ ਸਿੰਘ ਕੰਡਾ, ਅਮਰੀਕ ਸਿੰਘ ਖੁਰਮੀ, ਸਤੀਸ਼ ਕੁਮਾਰ, ਅਮਰਜੀਤ ਸਿੰਘ ਭੌਣ, ਜਸਵੀਰ ਸਿੰਘ ਖੁਰਮੀ, ਬਲਵੰਤ ਸਿੰਘ ਕੜਵਲ, ਤਰਸੇਮ ਸਿੰਘ ਸਦਿਓੜਾ, ਤੇਜਿੰਦਰ ਸਿੰਘ ਖੁਰਮੀ, ਹਰਮੇਲ ਸਿੰਘ ਜੌੜਾ, ਡੀ.ਕੇ.ਬਾਂਸਲ, ਸੁਰਿੰਦਰ ਗਿਰਧਰ, ਰਾਜੇਸ਼ ਕੁਮਾਰ, ਸ਼ੇਖਰ ਬਾਂਸਲ, ਜਸਵਿੰਦਰ ਖੁਰਮੀ, ਜਗਤਾਰ ਸਿੰਘ ਕੰਡਾ, ਸੁਖਜਿੰਦਰ ਪਾਲ ਸਿੰਘ, ਮਲੂਕ ਸਿੰਘ ਕਾਉਣੀ, ਗੁਰਦੀਪ ਸਿੰਘ ਜੌੜਾ, ਸੁਖਦੇਵ ਸਿੰਘ ਪਾਇਲਟ, ਅਵਿਨਾਸ਼ ਸਿੰਘ ਸਦਿਓੜਾ, ਅਵਤਾਰ ਸਿੰਘ ਕੰਡਾ ਆਦਿ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਸੋਨੇ ਤੇ ਵਾਧੂ ਆਬਕਾਰੀ ਟੈਕਸ ਲਾ ਕੇ ਇਸ ਕਾਰੋਬਾਰ ’ਤੇ ਵਾਧੂ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਵਰਨਕਾਰ ਸੰਘ ਦੀ ਕੇਂਦਰੀ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਉਹ ਆਪਣਾ ਸੰਘਰਸ਼ ਜਾਰੀ ਰੱਖੀ ਜਾਵੇਗੀ।