ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ ਸ੍ਰੀ ਰਾਮਨੌਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ’ਚ ਢੋਲ ਢਮਕਿਆਂ ਤੇ ਬੈਂਡ ਬਾਜਿਆਂ ਨਾਲ ਸ਼੍ਰੀ ਰਾਮ ਜੀ ਤੇ ਆਧਾਰਿਤ ਸੁੰਦਰ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੀ ਅਗਵਾਈ ਵਿਧਾਇਕ ਕਰਨ ਕੌਰ ਬਰਾੜ, ਗੁਰਸੰਤ ਸਿੰਘ ਬਰਾੜ, ਸੰਮੀ ਤੇਰੀਆ, ਮਿੱਤ ਸਿੰਘ ਬਰਾੜ, ਰਾਜਨ ਸੇਤੀਆ, ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ, ਨੀਲਾ ਮਾਨ ਪ੍ਰਧਾਨ ਕੱਚਾ ਆੜਤੀਆਂ ਐਸੋਸੀਏਸ਼ਨ, ਸੰਮੀ ਤੇਰੀਆ, ਮਦਨ ਲਾਲ ਧੂੜੀਆ, ਰਮਨ ਗਿਰਧਰ, ਡਾ.ਨਰੇਸ਼ ਪਰੂਥੀ, ਨਿਰੰਜਨ ਦਾਸ ਬਾਂਸਲ, ਮਨੋਹਰ ਲਾਲ ਭਠੇਜਾ, ਸਤੀਸ਼ ਭਠੇਜਾ, ਰਵਿੰਦਰ ਕੁਮਾਰ ਕਟਾਰੀਆ, ਮੇਘ ਰਾਜ ਦੋਦੇਵਾਲੇ, ਜਸਪ੍ਰੀਤ ਛਾਬੜਾ, ਪ੍ਰਸਿੱਧ ਉਦਯੋਪਤੀ ਰਾਜਨ ਸੇਤੀਆ ਆਦਿ ਸ਼ਹਿਰੀ ਪਤਵੰਤਿਆਂ ਨੇ ਕੀਤੀ। ਜੋ ਸਥਾਨਕ ਕੋਟਕਪੂਰਾ ਰੋਡ ਸਥਿਤ ਸ੍ਰੀ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ, ਰੋਲਵੇ ਰੋਡ, ਬੈਂਕ ਰੋਡ, ਘਾਹ ਮੰਡੀ ਚੌਂਕ ਤੋਂ ਹੁੰਦੀ ਹੋਈ ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਸ੍ਰੀ ਰਘੁਨਾਥ ਮੰਦਰ ਵਿਖੇ ਸਮਾਪਤ ਹੋਈ। ਇਸ ਮੌਕੇ ਸ਼ੋਭਾ ਯਾਤਰਾ ਵਿਚ ਸ਼ਾਮਲ ਸ਼ਰਧਾਲੂਆਂ ਵੱਲੋਂ ਲਾਏ ਜਾ ਰਹੇ ‘ਜੈ ਸ਼੍ਰੀਰਾਮ’, ‘ਜੈ ਵੀਰ ਬਜਰੰਗੀ’ ਆਦਿ ਦੇ ਨਾਅਰਿਆਂ ਨਾਲ ਆਸਮਾਨ ਗੂੰਜ ਰਿਹਾ ਸੀ। ਸ਼ੋਭਾ ਯਾਤਰਾ ਵਿਚ ਸ੍ਰੀ ਰਾਮ ਦਰਬਾਰ, ਸ਼ਿਵ ਦਰਬਾਰ, ਰਾਧਾ-ਕ੍ਰਿਸ਼ਨ ਤੇ ਬਜਰੰਗ ਬਲੀ ਦੀਆਂ ਸੁੰਦਰ ਝਾਂਕੀਆਂ ਵੇਖਣਯੋਗ ਸਨ ਜਦਕਿ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵੱਲੋਂ ਨਵਾਂ ਬਣਾਇਆ ਗਿਆ ਦਰਬਾਰ ਮੁੱਖ ਆਕਰਸ਼ਨ ਸੀ। ਸ੍ਰੀ ਰਘੁਨਾਥ ਮੰਦਰ ਪਹੁੰਚਣ ਮਗਰੋਂ ਸ਼ਰਧਾਲੂਅ ਵੱਲੋਂ ਪੂਜਨ ਵੀ ਕਰਵਾਇਆ ਗਿਆ। ਸ਼ਹਿਰ ’ਚ ਥਾਂ-ਥਾਂ ਤੇ ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਅਤੁੱਟ ¦ਗਰ ਵਰਤਾਇਆ ਗਿਆ।