ਬਰਨਾਲਾ, (ਜੀਵਨ ਰਾਮਗੜ੍ਹ)–ਪੰਜਾਬ ਭਰ ਦੀਆਂ ਸੜਕਾਂ ਉਪਰ ਸਰੇਆਮ ਮੌਤ ਘੁੰਮਦੀ ਦੇਖੀ ਜਾ ਸਕਦੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਸਬੰਧੀ ਉਕਾ ਹੀ ਬੇਖਬਰ ਹੈ ਪਹਿਲਾ ਘਰੇਲੂ ਗੈਸ ਦੀ ਵਰਤੋਂ ਢਾਬਿਆ, ਹੋਟਲਾਂ ਅਤੇ ਸੜਕਾਂ ਕਿਨਾਰੇ ਖੜੀਆਂ ਰੇਹੜੀਆਂ ਸਾਰੇ ਕਾਇਦੇ ਕਾਨੂੰਨਾਂ ਨੂੰ ਸ਼ਿੱਕੇ ਟੰਗ ਕੇ ਵਰਤੋਂ ਕੀਤੀ ਜਾ ਰਹੀ ਹੈ ਉਥੇ ਹੀ ਹੁਣ ਸਕੂਟਰ, ਮੋਟਰਸਾਈਕਲਾਂ ਅਤੇ ਕਾਰਾਂ ਵਾਲਿਆ ਵੱਲੋਂ ਐਲ.ਪੀ.ਜੀ.ਗੈਸ ਦੀ ਕਥਿਤ ਤੌਰ ਤੇ ਵਰਤੋਂ ਕਰਕੇ ਕਾਨੂੰਨ ਦਾ ਸਰੇਆਮ ਮਜ਼ਾਕ ਉਡਾਇਆ ਜਾ ਰਿਹਾ ਹੈ।
ਪਹਿਲਾਂ ਨਾਲੋ ਪੰਜਾਬ ਅੰਦਰ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਹ ਗੈਸ ਤੇ ਚੱਲਣ ਵਾਲੀਆਂ ਕਾਰਾਂ ਹੁਣ ਬਿਨਾ ਕਿਸੇ ਰੋਕ ਟੋਕ ਤੇ ਸੜਕਾ ਉਪਰ ਧੂੜਾ ਪੁੱਟ ਰਹੀਆ ਹਨ ਜਿਹੜੀਆਂ ਕਿ ਕਿਸੇ ਸਮੇ ਵੀ ਕੀਮਤੀ ਜਿੰਦਗੀਆਂ ਨੂੰ ਖਤਮ ਕਰ ਸਕਦੀਆਂ ਹਨ ਅਤੇ ਪੰਜਾਬ ਅੰਦਰ ਕਈ ਵੱਡੇ ਹਾਦਸੇ ਵੀ ਇਸ ਤਰਾਂ ਦੀਆਂ ਗੱਡੀਆਂ ਵਿੱਚ ਵਾਪਰ ਚੁੱਕੇ ਹਨ
ਇੱਕ ਪੈਟਰੋਲ ਮਾਲਕ ਹਰਦੀਪ ਗੋਇਲ ਨੇ ਦੱਸਿਆ ਕਿ ਕਾਰਾਂ ਦੀ ਵੱਧ ਰਹੀ ਗਿਣਤੀ ਦਾ ਮੁੱਖ ਕਾਰਨ ਇਹ ਹੈ ਕਿ ਜਿੰਨੇ ਕਿਲੋਮੀਟਰ ਕਾਰ 1400ਰੁਪਏ ਦੇ ਪੈਟਰੋਲ ਨਾਲ ਚੱਲਦੀ ਹੈ ਉਨੇ ਕਿਲੋਮੀਟਰ ਸਿਰਫ 416 ਰੁਪਏ ਦੇ ਐਲ.ਪੀ.ਜੀ. ਗੈਸ ਸਿਲੰਡਰ ਨਾਲ ਚੱਲਦੀ ਹੈ। ਦੂਸਰੇ ਪਾਸੇ ਮਾਹਿਰਾ ਦਾ ਕਹਿਣਾ ਹੈ ਕਿ ਅਸਲ ਵਿੱਚ ਤਕਨੀਕ ਮੁਤਾਬਕ ਇਹ ਕਾਰਾਂ ਸੀ.ਐਨ.ਜੀ ਗੈਸ ਨਾਲ ਚੱਲਣੀਆਂ ਚਾਹੀਦੀਆਂ ਹਨ ਪਰ ਸੀ.ਐਨ.ਜੀ. ਗੈਸ ਕਾਫੀ ਮਹਿੰਗੀ ਹੋਣ ਕਰਕੇ ਜਿਆਦਾ ਲੋਕਾਂ ਵੱਲੋਂ ਐਲ.ਪੀ.ਜੀ. ਗੈਸ ਦੀ ਵਰਤੋਂ ਹੋਣ ਲੱਗੀ ਹੈ ਜੋ ਕਿ ਕਾਫੀ ਖ਼ਤਰਨਾਕ ਹੈ ਕਿਸੇ ਵੇਲੇ ਵੀ ਗੱਡੀ ’ਚ ਸਿਲੰਡਰ ਫਟਣ ਨਾਲ ਵਿਸਫੋਟ ਹੋ ਸਕਦਾ ਹੈ ਕਿਉਕਿ ਘਰੇਲੂ ਗੈਸ ਬਹੁਤ ਹੀ ਅਸਾਨੀ ਨਾਲ ਮਿਲ ਜਾਂਦੀ ਹੈ ਐਲ.ਪੀ.ਜੀ. ਗੈਸ ਤੇ ਚੱਲਣ ਵਾਲੀਆ ਕਾਰਾਂ ਦੀ ਕਿਟ ਸਿਰਫ ਤਿੰਨ ਹਜਾਰ ਤੋਂ ਲੈ ਕੇ ਦਸ ਹਜਾਰ ਰੁਪਏ ਦੀ ਹੈ ਕਿਉਕਿ ਗੈਸ ਤੇ ਚੱਲਣ ਵਾਲੀ ਕਾਰ ਦਾ ਮਾਮੂਲੀ ਜਿਹਾ ਐਕਸੀਡੈਂਟ ਹੋਣ ਕਾਰਨ ਵੱਡਾ ਜਾਨ ਲੇਵਾ ਹਾਦਸਾ ਵੀ ਵਾਪਰ ਸਕਦਾ ਹੈ। ਭਾਵੇਂ ਸੁਪਰੀਮ ਕੋਰਟ ਨੇ ਵੀ ਹਾਦਸਿਆਂ ਨੂੰ ਮੁੱਖ ਰੱਖਦਿਆਂ ਹੋਇਆ ਇਹ ਹੁਕਮ ਜਾਰੀ ਕੀਤਾ ਸੀ ਕਿ ਵਹੀਕਲ ਸੀ.ਐਨ.ਜੀ. ਗੈਸ ਨਾਲ ਹੀ ਚਲਾਏ ਜਾਣ ਪਰ ਪੰਜਾਬ ਅੰਦਰ ਲੋਕ ਆਪਣੀਆ ਕੀਮਤੀ ਜਾਨਾਂ ਨਾਲ ਖੇਡ ਕੇ ਕਾਰਾਂ ਵਿੱਚ ਸੀ.ਐਨ.ਜੀ.ਗੈਸ ਦੀ ਬਜਾਏ ਐਲ.ਪੀ.ਜੀ. ਗੈਸ ਦੀ ਵਰਤੋਂ ਕਰ ਰਹੇ ਹਨ। ਬਰਨਾਲਾ ਸਹਿਰ ਅੰਦਰ ਪਿਛਲੇ ਕਈ ਸਾਲਾਂ ਤੋਂ ਕਾਰਾਂ ਦੇ ਮਕੈਨਕਾਂ ਵੱਲੋਂ ਬਿਨਾਂ ਅਥਾਰਟੀ ਜਾ ਪਰਮਿਸ਼ਨ ਤੋਂ ਬਗੈਰ ਐਲ.ਪੀ.ਜੀ. ਗੈਸ ਤੇ ਚੱਲਣ ਵਾਲੀਆਂ ਕਾਰਾਂ ਦੇ ਕਥਿਤ ਗੈਰ ਕਾਨੂੰਨੀ ਢੰਗ ਨਾਲ ਘਰੇਲੂ ਗੈਸ ਤੇ ਚੱਲਣ ਵਾਲੀਆ ਕਾਰਾਂ ਦੇ ਮੋਟੇ ਪੈਸੇ ਲੈ ਕੇ ਗੈਸੀ ਕਿਟਾਂ ਫਿਟ ਕਰ ਰਹੇ ਹਨ। ਦੂਸਰੇ ਪਾਸੇ ਸ਼ਹਿਰ ਅੰਦਰ ਦੁੱਧ ਦੀ ਢੋਆ ਢੁਆਈ ਕਰਨ ਵਾਲੇ ਦੋਧੀਆ ਵੱਲੋਂ ਵਰਤੇ ਜਾਂਦੇ ਹਨ ਮੋਟਰਸਾਇਕਲ ਉਪਰ ਐਲ.ਪੀ.ਜੀ. ਗੈਸ ਵਾਲੀਆਂ ਕਿਟਾਂ ਫਿਟ ਕਰਵਾਕੇ ਸ਼ਹਿਰ ਦੀ ਸੰਘਣੀ ਆਬਾਦੀ ’ਚ ਚਾਹ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਦੁੱਧ ਦੀ ਸਪਲਾਈ ਲਈ ਘਰੇਲੂ ਗੈਸ ਦੀ ਹੀ ਵਰਤੋਂ ਕਰਦੇ ਹਨ ਤਾਂ ਜੋ ਕਿਸੇ ਸਮੇ ਵੀ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਖੇਤਰ ’ਚ ਸਿਲੰਡਰ ਦੇ ਫਟਣ ਨਾਲ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਇਸ ਤੋ ਇਲਾਵਾ ਸਕੂਟਰ ਚਾਲਕਾਂ ਵੱਲੋਂ ਵੀ ਇਸ ਤਰਾ ਸਕੂਟਰ ਦੀ ਡਿਗੀ ਵਿੱਚ ਛੋਟੇ ਸਿਲੰਡਰ ਫਿਟ ਕਰਕੇ ਘਰੇਲੂ ਗੈਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਕਾਰਾਂ ਸਰੇਆਮ ਪੰਜਾਬ ਦੀਆਂ ਸੜਕਾਂ ਉਪਰ ਘੁੰਮ ਰਹੀਆਂ ਹਨ ਪਰ ਨਾਕਿਆ ਉਪਰ ਖੜੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਜਾਬ ਸਰਕਾਰ ਇਹ ਸਭ ਕੁਝ ਮੂਕ ਦਰਸ਼ਨ ਬਣ ਕੇ ਦੇਖ ਰਹੀ ਹੈ ਇਸ ਤੋਂ ਇੰਝ ਜਾਪਦਾ ਹੈ ਕਿ ਸਰਕਾਰ ਕੋਈ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ। ਜਦੋਂ ਇਸ ਸਬੰਧੀ ਟਰੈਫਿਕ ਇੰਚਾਰਜ਼ ਸ: ਪਰਮਜੀਤ ਸਿੰਘ ਨਾਲ ਸਪੰਰਕ ਕੀਤਾ ਉਹਨਾਂ ਨੇ ਕਿਹਾ ਕਿ ਪੂਰੇ ਬਰਨਾਲਾ ਜ਼ਿਲ੍ਹੇ ਦੇ ਅਲੱਗ ਅਲੱਗ ਚੌਂਕਾਂ ਉਪਰ ਨਾਕੇ ਲਗਾਕੇ ਘਰੇਲੂ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਦੇ ਚਾਲਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ