ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋ ਦੇ ਇਵਲੀਨ ਨਾਂ ਦੇ ਇਲਾਕੇ ਵਿੱਚ ਮਾਂ ਉਸ ਵਕਤ ਡੈਣ ਬਣ ਗਈ ਜਦੋਂ ਉਹ ਆਪਣੇ 6 ਮਹੀਨਿਆਂ ਦੇ ਬੱਚੇ ਨੂੰ ਸੜਕ ਦੇ ਵਿਚਕਾਰ ਰੱਖ ਕੇ ਮਰਨ ਲਈ ਛੱਡ ਕੇ ਚਲੀ ਗਈ।ਇਹ ਘਟਨਾ ਪਿਛਲੇ ਦਿੱਨੀ ਸ਼ਾਮ ਦੇ 6 ਵਜੇ ਵਾਪਰੀ ਹੈ।ਜਦੋਂ ਇੱਕ ਰਾਹਗੀਰ ਨੇ ਗੱਡੀਆਂ ਦੀ ਆਵਾਜਾਈ ਵਾਲੀ ਸੜਕ ਦੇ ਵਿਚਕਾਰ ਇੱਕ ਲਵਾਰਸ ਪਈ ਬੱਚੀ ਨੂੰ ਵੇਖਿਆ ਤਾਂ ਉਸ ਨੇ ਤਰੁੰਤ ਐਮਰਜੈਸੀ ਸਕਿਉਰਟੀ ਸਰਵਿਸ ਨੂੰ ਫੋਨ ਕਰ ਦਿੱਤਾ। ਜਿਹਨਾਂ ਨੇ ਆਕੇ ਬੱਚੀ ਨੂੰ ਜਿੰਦਾ ਬਚਾ ਲਿਆ।ਪੁਲਿਸ ਨੇ ਉਸ ਦਿੱਨ ਹੀ ਫੁਰਤੀ ਨਾਲ 24 ਸਾਲਾਂ ਦੀ ਉਸ ਬੱਚੀ ਦੀ ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਯਿਕਰ ਯੋਗ ਹੈ ਕਿ ਉਹ ਔਰਤ ਦਿਮਾਗੀ ਤੌਰ ਤੇ ਠੀਕ ਠਾਕ ਜਾਪਦੀ ਹੈ।