ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਵਿੱਚ ਭਾਵੇਂ ਫਾਸੀ ਦੇਣੀ ਜਾਂ ਹੱਥ ਕੱਟਣੇ ਆਦਿ, ਇਹੋ ਜਿਹੀਆਂ ਇਨਸਾਨੀ ਕਦਰਾ ਕੀਮਤਾਂ ਦਾ ਘਾਣ ਕਰਨ ਵਾਲੀਆਂ ਸਜਾਵਾ ਖਤਮ ਹੋ ਗਈਆਂ ਹਨ।ਉਸ ਸਮੇ ਦੇ ਇਹੋ ਜਿਹੇ ਘਿਨਾਉਣੇ ਖਤਰਨਾਕ ਸੰਦ ਹਾਲੇ ਵੀ ਮੌਜੂਦ ਹਨ।ਜਿਵੇਂ ਕਿ ਗਲ ਦਾ ਫੰਦਾ, ਹੱਥ ਕੁਚਲਣੇ ਤੇ ਸਿਰ ਕੱਟਣ ਵਾਲੇ ਆਦਿ। ਇਹਨਾਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਨੇ ਅਗਲੇ ਹਫਤੇ ਬੋਲੀ ਲਾ ਕੇ ਵੇਚਣ ਦੀ ਤਰੀਕ ਨਿਸਚਤ ਕੀਤੀ ਸੀ।ਪਰ ਫਰਾਂਸ ਦੀਆਂ ਕਈ ਹਿਉਮਨ ਰਾਈਟਸ ਸੰਸਥਾਵਾਂ ਨੇ ਰਲ ਕੇ ਉਸ ਦਾ ਕਾਫੀ ਵਿਰੋਧ ਕੀਤਾ ਹੈ।ਉਹਨਾਂ ਦਾ ਵਿਚਾਰ ਸੀ ਕਿ ਇਹੋ ਜਿਹੀਆਂ ਦਿੱਲ ਕਬਾਊਂ ਘਟਨਾਵਾਂ ਤੇ ਸੰਦਾਂ ਨੂੰ ਯਾਦ ਕਰਕੇ ਕਈ ਦਿਮਾਗੀ ਪ੍ਰੇਸ਼ਾਨੀਆਂ ਵੀ ਸਹੇੜ ਸਕਦੀਆਂ ਹਨ।ਹਿਉਮਨ ਰਾਈਟਸ ਦੇ ਪੱਖ ਨੂੰ ਭਾਂਪਦਿਆਂ ਫਰਾਂਸ ਦੇ ਕਲਚਰ ਮਨਿਸਟਰ ਨੇ ਮੰਗਲਾਵਾਰ ਨੂੰ ਹੋਣ ਵਾਲੀ ਇਹ ਸੰਦਾਂ ਦੀ ਬੋਲੀ ਉਪਰ ਅਣ ਮਿਥੇ ਸਮੇ ਲਈ ਰੋਕ ਲਗਾ ਦਿੱਤੀ ਹੈ।
ਪੈਰਿਸ ਵਿੱਚ ਫਾਂਸੀ ਲਗਾਉਣ ਵਾਲੇ ਘਿਨਾਉਣੇ ਸੰਦਾਂ ਦੀ ਬੋਲੀ ਅਣ ਸਮੇ ਲਈ ਮੁਲਤਵੀ
This entry was posted in ਅੰਤਰਰਾਸ਼ਟਰੀ.