ਸਿੱਖਿਆ ਰੁਲਦੀ ਵਿਚ ਬਜਾਰ ਦੇ,
ਕਿਸਾਨ ਥੱਲੇ ਆਏ ਕਰਜੇ ਦੀ ਮਾਰ ਦੇ,
ਪੱਖ ਹੀ ਬਦਲੇ ਫਿਰਦੇ ਲੋਕਤੰਤਰ ਤੇ ਹਰ ਅਧਿਕਾਰ ਦੇ,
ਕੀ ਕਹਿਣੇ ਉਸ ਸਰਕਾਰ ਦੇ,
ਜਿਹੜੀ ਨਾਅਰੇ ਲਾਵੇ, ਉਦਾਰਵਾਦ ਤੇ ਸਵਤੰਤਰ ਵਿਸ਼ਵ ਵਪਾਰ ਦੇ,
ਰੋਟੀ ਕਪੜਾ ਮਕਾਨ ਮੁੱਖ ਜਰੂਰਤ ਹੈ,
ਸਾਡੇ ਲਈ ਕੀ ਮਾਇਨੇ ਜਿੱਤ ਅਤੇ ਹਾਰ ਦੇ……….
-0-
ਸ਼ਾਇਰਾ ਦੀ ਸਰਕਾਰ
ਰੱਬਾ ਸ਼ਾਇਰਾ ਦੀ ਇਕ ਸਰਕਾਰ ਹੋਵੇ,
ਸੱਤਾ ਦੀ ਕੁਰਸੀ ਦਾ ਕੋਈ ਸ਼ਾਇਰ ਵੀ ਹੱਕਦਾਰ ਹੋਵੇ,
ਕਾਵਿ ਸੰਗ੍ਰਿਹ ਹੋਵੇ ਸੰਵਿਧਾਨ ਦਾ ਰੂਪ,ਤੇ ਹਰ ਕਾਵਿਕ
ਲਫਜ ਕਾਨੂੰਨਾ ਦਾ ਪਹਿਰੇਦਾਰ ਹੋਵੇ,
ਕਲਾਮਾਂ ਨੂੰ ਮਿਲੇ ਖਾਸ ਦਰਜਾ ਤੇ ਅੱਖਰਾਂ ਦਾ ਸਤਿਕਾਰ ਹੋਵੇ,
ਸਾਰੇ ਵਿਭਾਗਾਂ ‘ਚ’ ਲਿਖਤਾ ਕਰਨ ਕਾਰਜ,
ਤੇ ਸਾਇਰਾਨਾ ਕਾਰ-ਵਿਹਾਰ ਹੋਵੇ,
ਜਾਗਰੂਕਤਾ ਹੋਵੇ ਹਰ ਮਨ ਅੰਦਰ ਹਰ ਇਕ ਕੋਲ ਹਰ ਅਧਿਕਾਰ ਹੋਵੇ,
‘ਪ੍ਰਭ’ ਸਾਸ਼ਕ ਸਾਹਿਤ ਤੇ ਸਾਸਿਤ ਸਾਹਿਤਕਾਰ ਹੋਵੇ…….