ਲੰਡਨ- ਬ੍ਰਿਟੇਨ ਵਿੱਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਥੇ ਦੋ ਸਾਲ ਤੱਕ ਰੁਕ ਕੇ ਕੰਮ ਕਰਨ ਦੀ ਸਹੂਲਤ ਸ਼ੁਕਰਵਾਰ ਤੋਂ ਖ਼ਤਮ ਹੋ ਜਾਵੇਗੀ। ਕੈਮਰਨ ਸਰਕਾਰ ਨੇ ਇੰਮੀਗਰੇਸ਼ਨ ਵਿੱਚ ਕਟੌਤੀ ਕਰਨ ਦੇ ਉਦੇਸ਼ ਦੇ ਤਹਿਤ ਪੋਸਟ ਸਟਡੀ ਵੀਜ਼ਾ ਰੱਦ ਕਰਨ ਦਾ ਫੈਸਲਾ ਕੀਤਾ ਹੈ। ਬ੍ਰਿਟੇਨ ਹੋਮ ਵਿਭਾਗ ਨੇ ਆਪਣੇ ਇਸ ਫੈਸਲੇ ਸਬੰਧੀ ਜਾਣਕਾਰੀ ਦਿੱਤੀ ਹੈ।
ਪੋਸਟ ਸਟੱਡੀ ਵੀਜ਼ੇ ਦੀ ਸਹੂਲਤ ਸੈਲਫ ਫਾਂਈਨਾਂਸ ਦੁਆਰਾ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਵਿੱਚ ਕਾਫ਼ੀ ਪ੍ਰਚਲਤ ਹੈ, ਕਿਉਂਕਿ ਪੜ੍ਹਾਈ ਤੋਂ ਬਾਅਦ ਦੋ ਸਾਲ ਤੱਕ ਕੰਮ ਕਰਕੇ ਉਹ ਆਪਣੀ ਸਟਡੀ ਤੇ ਹੋਏ ਭਾਰੀ ਖਰਚ ਦੀ ਬਹੁਤ ਹੱਦ ਤੱਕ ਭਰਪਾਈ ਕਰ ਲੈਂਦੇ ਸਨ। ਬ੍ਰਿਟੇਨ ਵਿੱਚ ਦੋ ਸਾਲ ਤੱਕ ਕੰਮ ਕਰਨ ਨਾਲ ਉਨ੍ਹਾਂ ਨੂੰ ਵਰਕ ਐਕਸਪੀਰੀਐਂਸ ਮਿਲ ਜਾਂਦਾ ਸੀ ਜਿਸ ਨਾਲ ਉਨ੍ਹਾਂ ਨੂੰ ਭਾਰਤ ਵਿੱਚ ਨੌਕਰੀ ਲੱਭਣ ਸਮੇਂ ਫਾਇਦਾ ਹੁੰਦਾ ਸੀ। ਬ੍ਰਿਟੇਨ ਦੀ ਇਕਾਨਮੀ ਵਿੱਚ ਵਿਦੇਸ਼ੀ ਸਟੂਡੈਂਟ ਦਾ ਯੋਗਦਾਨ 14 ਅਰਬ ਪੌਂਡ ਤੋਂ ਵੀ ਵੱਧ ਦਾ ਹੈ। ਬ੍ਰਿਟੇਨ ਦੀਆਂ ਕਈ ਯੂਨੀਵਰਿਸਟੀਆਂ ਅਤੇ ਬ੍ਰਿਟਿਸ਼ ਕੌਂਸਲ ਨੇ ਪੋਸਟ ਸਟੱਡੀ ਵੀਜ਼ਾ ਰੱਦ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਬ੍ਰਿਟਿਸ਼ ਕੌਂਸਲ ਇੰਟਰਨੈਸ਼ਨਲ ਪੱਧਰ ਤੇ ਬ੍ਰਿਟਿਸ਼ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੀ ਜਿੰਮੇਵਾਰੀ ਸੰਭਾਲ ਦੀ ਹੈ।