ਇਸਲਾਮਾਬਾਦ-ਪਾਕਿਸਤਾਨ ਦੇ 130 ਤੋਂ ਵੀ ਵੱਧ ਸੈਨਿਕਾਂ ਦੇ ਸਿਆਚਿਨ ਗਲੇਸ਼ੀਅਰ ਵਿੱਚ ਬਰਫ਼ ਡਿਗਣ ਨਾਲ ਬਰਫ਼ ਵਿੱਚ ਦੱਬ ਜਾਣ ਸਬੰਧੀ ਖਦਸ਼ਾਂ ਪ੍ਰਗਟਾਇਆ ਜਾ ਰਿਹਾ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਸਾਹਮਣੇ ਲਿਆਂਦੀ ਹੈ।
ਸਿਆਚਿਨ ਗਲੇਸ਼ੀਅਰ ਸਥਿਤ ਪਾਕਿਸਤਾਨ ਦੀ ਇੱਕ ਚੌਂਕੀ ਸਵੇਰ ਦੇ ਸਮੇਂ ਬਰਫ਼ ਦੀ ਚਪੇਟ ਵਿੱਚ ਆ ਗਈ।ਸਿਆਚਿਨ ਗਲੇਸ਼ੀਅਰ ਭਾਰਤ-ਪਾਕਿਸਤਾਨ ਦੇ ਵਿਚਕਾਰ ਸਥਿਤ ਨਿਯੰਤਰਣ ਰੇਖਾ ਦੇ ਪੂਰਬ ਵਿੱਚ ਹਿਮਾਲਿਆ ਦੇ ਪੂਰਬੀ ਹਿੱਸੇ ਵਿੱਚ ਹੈ। ਬਰਫ਼ ਵਿੱਚ ਦੱਬੇ ਗਏ ਸੈਨਿਕਾਂ ਵਿੱਚ ਇੱਕ ਕਰਨਲ ਵੀ ਸ਼ਾਮਿਲ ਹੈ। ਪਾਕਿਸਤਾਨੀ ਸੈਨਾ ਨੇ ਇਹ ਖਬ਼ਰ ਮਿਲਦੇ ਸਾਰ ਹੀ ਬਚਾਅ ਅਤੇ ਰਾਹਤ ਦੇ ਕੰਮ ਸ਼ੁਰੂ ਕਰ ਦਿੱਤੇ ਹਨ। ਸੈਨਾ ਦੇ ਹੈਲੀਕਾਪਟਰ ਅਤੇ ਖੋਜੀ ਕੁੱਤੇ ਘਟਨਾ ਵਾਲੇ ਸਥਾਨ ਤੇ ਰਵਾਨਾ ਕਰ ਦਿੱਤੇ ਗਏ ਹਨ। ਸੈਨਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਹਿਲਾ ਕੰਮ ਸੈਨਿਕਾਂ ਨੂੰ ਬਚਾਉਣਾ ਹੈ।ਇਸ ਖੇਤਰ ਵਿੱਚ ਹਾਲ ਦੀ ਘੜੀ ਮੌਸਮ ਠੀਕ ਹੀ ਦੱਸਿਆ ਜਾ ਰਿਹਾ ਹੈ।