ਲੁਧਿਆਣਾ-ਮਹਾਨਗਰ ਵਿਚ ਆਈਸਕ੍ਰੀਮ ਪ੍ਰੇਮੀਆਂ ਨੂੰ ਹੁਣ ਵਿਸ਼ਵ ਪੱਧਰੀ ਥੈਂਕੋ ਫਰੈਸ਼ ਫਰੂਟ ਆਈਸਕ੍ਰੀਮ ਦਾ ਸੁਆਦ ਚਖਣ ਨੂੰ ਮਿਲੇਗਾ। ਗਰਮੀ ਦੇ ਮੌਸਮ ਵਿਚ ਵੱਖ ਵੱਖ ਤਰ੍ਹਾਂ ਦੇ ਸੁਆਦਾਂ ਨਾਲ ਸ਼ਹਿਰਵਾਸੀ ਲਬਾਲਬ ਹੋ ਜਾਣਗੇ। ਇਸ ਆਈਸਕ੍ਰੀਮ ਨੂੰ ਮਹਾਨਗਰ ਵਿਚ ਨੈਚੁਰਲ ਆਈਸਕ੍ਰੀਮ ਸ਼ਾਪ ਦੇ ਨਾਮ ਨਾਲ ਸਰਾਭਾ ਨਗਰ ਵਿਖੇ ਕੇਸਰ ਕੰਪਲੈਕਸ ਵਿਚ ਮੁਹਈਆ ਕਰਵਾਇਆ ਗਿਆ ਹੈ। ਇਸ ਸੰਬੰਧ ਵਿਚ ਪੱਤਰਕਾਰਾਂ ਨਾਨ ਗੱਲਬਾਤ ਕਰਦੇ ਹੋਏ ਨੈਚੁਰਲ ਆਈਸਕ੍ਰੀਮ ਦੇ ਮੁੱਖੀ ਜਯੰਤ ਅਗਰਵਾਲ ਨੇ ਦੱਸਿਆ ਕਿ ਥੈਂਕੋ ਫਰੈਸ਼ ਫਰੂਟ ਆਈਸਕ੍ਰੀਮ ਨੇ ਪਿਛਲੇ ਛੇ ਵਰਿਆਂ ਤੋਂ ਦੇਸ਼ ਭਰ ਵਿਚ ਆਪਣੇ ਸੁਆਦਾਂ ਨਾਲ ਧੂਮ ਮਚਾਈ ਹੋਈ ਹੈ।
ਇਸ ਸਮੇਂ ਇਸ ਦੇ ਆਉਟਲੈਟ ਲੁਧਿਆਣਾ ਤੋਂ ਇਲਾਵਾ ਮੁੰਬਈ, ਪੂਣੇ, ਹੈਦਰਾਬਾਦ, ਗੋਆ, ਮਦੁਰਾਈ, ਨਾਗਪੁਰ ਵਿਚ ਵੀ ਖੋਲੇ ਗਏ ਹਨ। ਥੈਂਕੋ ਫਰੈਸ਼ ਆਈਸਕ੍ਰੀਮ ਵਿਚ ਚਾਕਲੇਟ, ਅਮਰੂਦ, ਤਰਬੂਜ, ਲੀਚੀ, ਸਟਰਾਬੇਰੀ, ਅੰਬ, ਚੀਕੂ, ਪਪੀਤਾ, ਸੇਬ ਅਤੇ ਹਰੇ ਅੰਗੂਰਾਂ ਦਾ ਸੁਆਦ ਸਭ ਤੋਂ ਵੱਧ ਹਰਮਨ ਪਿਆਰਾ ਹੈ। ਡਰਾਈ ਫਰੂਟ ਆਈਸਕ੍ਰੀਮ ਵਿਚ ਸੂਕੇ ਮੇਵੇ, ਕਾਜੂ, ਬਾਦਾਮ, ਸ਼ਹਿਦ, ਬਟਰ ਸਕਾਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਦਕਿ ਚਾਕਲੇਟ ਆਈਸਕ੍ਰੀਮ ਵਿਚ ਚੋਕੋ ਮਿੰਟ, ਵਨੀਲਾ, ਆਲਮੰਡ, ਗੁਲਕੰਦ, ਚਿਪਸ, ਬ੍ਰਾਂਡ ਬੱਚਿਆਂ ਵਿਚ ਸਭ ਤੋਂ ਵੱਧ ਖਾਏ ਜਾਂਦੇ ਹਨ।
ਇਸ ਆਈਸਕ੍ਰੀਮ ਨੂੰ ਖਾਣ ਨਾਲ ਇਕ ਨਵਾਂ ਅਹਿਸਾਸ ਹੁੰਦਾ ਹੈ ਕਿਉਂਕਿ ਇਹ ਆਈਸਕ੍ਰੀਮ ਫਰੋਜਨ ਫਲ੍ਹਾਂ ਦਾ ਹੀ ਸੁਮੇਲ ਹੈ। ਇਹ ਸੌ ਫੀਸਦੀ ਸਿਹਤਮੰਦ ਆਈਸਕ੍ਰੀਮ ਹੈ, ਜਿਸ ਵਿਚ ਤਾਜਾ ਦੁੱਧ, ਕੁਦਰਤੀ ਫਲ ਅਤੇ ਕ੍ਰੀਮ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਆਈਸਕ੍ਰੀਮ ਦੀ ਉਸਾਰੀ ਪ੍ਰੀਵੇਂਸ਼ਨ ਆਫ਼ ਫੂਡ ਅਡਲਟਰੇਸ਼ਨ ਨਿਯਮ 1955 ਦੇ ਆਧਾਰ ’ਤੇ ਕੀਤੀ ਗਈ ਹੈ। ਇਹ ਹੀ ਨਹੀਂ ਇਸ ਆਈਸਕ੍ਰੀਮ ਨੂੰ 20 ਡਿਗਰੀ ਸੈਲਸਿਅਸ ’ਤੇ ਆਟੋਮੇਟਿਡ ਸਟੋਰੇਜ ਰੀਟ੍ਰੀਵਲ ਸਿਸਟਮਜ ਦੇ ਰਾਹੀਂ ਤਿਆਰ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕੰਪਨੀ ਨੇ ਕਦੇ ਵੀ ਗੁਣਵਤਾ ਨਾਲ ਸਮਝੌਤਾ ਨਹੀਂ ਕੀਤਾ। ਆਉਣ ਵਾਲੇ ਦੋ ਵਰ੍ਹਿਆਂ ਵਿਚ ਇਹ ਆਈਸਕ੍ਰੀਮ ਦੇਸ਼ ਦੀ ਬ੍ਰਾਂਡਿਡ ਆਈਸਕ੍ਰੀਮਾਂ ਵਿਚ ਸ਼ੁਮਾਰ ਹੋ ਜਾਵੇਗੀ, ਜਿਸਦੇ ਪਾਰਲਰ ਵਿਦੇਸ਼ਾਂ ਵਿਚ ਵੀ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਹਰ ਵਰ੍ਹੇ 2000 ਕਰੋੜ ਰੁਪਏ ਦੀ ਆਈਸਕ੍ਰੀਮ ਦਾ ਵਪਾਰ ਹੁੰਦਾ ਹੈ ਅਤੇ ਭਾਰਤ ਵਰਗੇ ਮੁਲਖ ਵਿਚ ਆਈਸਕ੍ਰੀਮ ਯੁਵਾ ਪੀੜੀ ਵਿਚ ਵਧੇਰੇ ਹਰਮਨ ਪਿਆਰੀ ਹੋਣ ਕਾਰਣ ਇਸ ਦਾ ਵਿਸਤਾਰ 12 ਫੀਸਦੀ ਹਰ ਵਰ੍ਹੇ ਦੇ ਹਿਸਾਬ ਨਾਲ ਵੱਧ ਰਿਹਾ ਹੈ।