ਅੰਮ੍ਰਿਤਸਰ:- ਗੁਰਮਤਿ ਫਲਸਫੇ ਦੇ ਸੋਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥੀਂ ਅਭੇਦ ਹੋਏ ਅਕਾਲ ਪੁਰਖ ਦੀ ਰਜਾ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਸ਼੍ਰੋਮਣੀ ‘ਭਗਤ ਧੰਨਾ ਜੀ’ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਰਲੀਜ਼ ‘ਚ ਜਾਣਕਾਰੀ ਦੇਂਦਿੰਆਂ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਭਗਤਾਂ ਦੇ ਜਨਮ ਦਿਹਾੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਸ਼ਰਧਾ ਦੀ ਮੂਰਤ ਸ਼੍ਰੋਮਣੀ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਕਰਨੈਲ ਸਿੰਘ ਦੇ ਜਥੇ ਵੱਲੋਂ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਭਾਈ ਧਰਮ ਸਿੰਘ ਜੀ ਵੱਲੋਂ ਕੀਤੀ ਗਈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਵੱਲੋਂ ਹੁਕਮਨਾਮਾ ਲਿਆ ‘ਭਗਤ ਧੰਨਾ ਜੀ’ ਦੇ ਜਨਮ ਦਿਹਾੜੇ ਮੌਕੇ ਜੁੜੀਆਂ ਸਿੱਖ ਸੰਗਤਾਂ ਨੂੰ ਭਗਤ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਮੀਦਾਰ ਬਰਾਦਰੀ ਵਿੱਚ ਰਾਜਸਥਾਨ ਦੇ ਜਿਲਾ ਟੌਂਕ ਦੇ ਕਸਬਾ ਧੁਆਨ ਦਾ ਜੰਮਪਲ ਭਗਤ ਧੰਨਾ ਜੀ ਆਪਣੇ ਕੰਮ ਦੇ ਨਾਲ-ਨਾਲ ਪ੍ਰਭੂ ਭਗਤੀ ਵਿੱਚ ਇੰਨੇ ਜਿਆਦਾ ਲੀਨ ਤੇ ਸਿਰੜੀ ਸਨ ਕਿ ਇੱਕ ਪੰਡਿਤ ਵੱਲੋਂ ਉਹਨਾਂ ਨੂੰ ਦਿੱਤੇ ਪੱਥਰ ‘ਚੋਂ ਵੀ ਉਹਨਾਂ ਆਪਣੀ ਭਗਤੀ ਰਾਹੀਂ ਰੱਬ ਦੇ ਦੀਦਾਰ ਕਰ ਲਏ ਸਨ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਦਰਾਂ ਭਗਤਾਂ ਦੀ ਬਾਣੀ ਦਰਜ਼ ਹੈ। ਜਿੰਨ੍ਹਾਂ ਵਿੱਚੋਂ ਇੱਕ ਭਗਤ ਧੰਨਾ ਜੀ ਹੋਏ ਹਨ ਤੇ ਭਗਤ ਜੀ ਦੇ ਤਿੰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ।
ਇਸ ਮੌਕੇ ਐਡੀ:ਸਕੱਤਰ ਸ.ਮਨਜੀਤ ਸਿੰਘ ਤੇ ਸ. ਹਰਭਜਨ ਸਿੰਘ, ਮੀਤ ਸਕੱਤਰ ਸ.ਸੁਖਦੇਵ ਸਿੰਘ ਭੂਰਾਕੋਹਨਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਹਰਬੰਸ ਸਿੰਘ ਮੱਲੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸ.ਸੁਖਬੀਰ ਸਿੰਘ ਮੂਲੇਚੱਕ, ਸ.ਜਸਵਿੰਦਰ ਸਿੰਘ ਦੀਪ, ਸ.ਨਿਸ਼ਾਨ ਸਿੰਘ, ਸ.ਸਕੱਤਰ ਸਿੰਘ, ਸ.ਨਿਰਮਲ ਸਿੰਘ ਤੇ ਸ.ਗੁਰਮੀਤ ਸਿੰਘ, ਸੁਪ੍ਰਿੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ ਤੇ ਸ/ਸੁਪ੍ਰਿੰਟੈਂਡੈਂਟ ਸ.ਮਲਕੀਤ ਸਿੰਘ ਬਹਿੜਵਾਲ, ਐਡੀ:ਮੈਨੇਜਰ ਸ.ਸਤਨਾਮ ਸਿੰਘ, ਮੀਤ ਮੈਨੇਜਰ ਸ.ਮੰਗਲ ਸਿੰਘ, ਅਕਾਂਊਟੈਂਟ ਸ.ਪਰਉਪਕਾਰ ਸਿੰਘ, ਇੰਟਰਨਲ ਆਡੀਟਰ ਸ.ਕੁਲਦੀਪ ਸਿੰਘ, ਐਡੀ:ਅਕਾਂਊਟੇਟ ਸ.ਮਨਜੀਤ ਸਿੰਘ, ਖਜਾਨਚੀ ਸ.ਮੁਖਤਾਰ ਸਿੰਘ, ਐਡੀ:ਚੀਫ ਸ.ਜੱਸਾ ਸਿੰਘ, ਸੁਪਰਵਾਈਜਰ ਸ.ਲਖਵਿੰਦਰ ਸਿੰਘ ਬੱਦੋਵਾਲ, ਸ.ਕਰਤਾਰ ਸਿੰਘ, ਸ.ਲਖਬੀਰ ਸਿੰਘ, ਸ.ਸਰੂਪ ਸਿੰਘ, ਸ.ਸੁਰਿੰਦਰ ਸਿੰਘ ਤੇ ਸ.ਕਾਬਲ ਸਿੰਘ, ਫੋਟੋਗ੍ਰਾਫਰ ਸ.ਜਤਿੰਦਰ ਸਿੰਘ, ਸ.ਹਰਬੰਸ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿੱਣਤੀ �ਚ ਸਿੱਖ ਸੰਗਤਾਂ ਹਾਜ਼ਰ ਸਨ